ਬਠਿੰਡਾ ਜਿਲ੍ਹੇ ਵਿੱਚ ਅਤਿ ਜ਼ਰੂਰੀ ਸੇਵਾਵਾਂ ਨੂੰ ਮਿਲੇਗੀ ਕਰਫਿੳ ਤੋਂ ਛੋਟ-ਡੀਸੀ
ਅਸ਼ੋਕ ਵਰਮਾ
ਬਠਿੰਡਾ, 26 ਮਾਰਚ, 2020 : ਜ਼ਿਲ੍ਹਾ ਮੈਜਿਸਟੇ੍ਰਟ ਬਠਿੰਡਾ ਸ਼੍ਰੀ ਬੀ.ਸ੍ਰੀਨਿਵਾਸਨ ਨੇ ਧਾਰਾ 144 ਤਹਿਤ ਲਗਾਏ ਕਰਫ਼ਿਊ ਵਿਚ ਕੁਝ ਅਤਿ ਜ਼ਰੂਰੀ ਸੇਵਾਵਾਂ ਨੂੰ ਛੋਟ ਦਿੱਤੀ ਹੈ। ਜ਼ਾਬਤਾ ਧਾਰਾ 144 ਸੀ.ਆਰ.ਪੀ.ਸੀ. 1973 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮੈਜਿਸਟੇ੍ਰਟ ਨੇ ਦੱਸਿਆ ਕਿ ਜ਼ਿਲ੍ਹੇ ’ਚ ਸਾਰੇ ਪ੍ਰਾਈਵੇਟ ਹਸਪਤਾਲਾਂ ਤੇ ਨਰਸਿੰਗ ਹੋਮ, ਐਚ.ਐਮ.ਈ.ਐੱਲ ਰਿਫ਼ਾਇਨਰੀ ਫੁੱਲੋ ਖ਼ਾਰੀ, ਕਾਰਗਿੱਲ ਪ੍ਰਾਈਵੇਟ ਲਿਮਟਿਡ, ਬਠਿੰਡਾ, ਨੈਸ਼ਨਲ ਫਰਟੀਲਾਈਜ਼ਰ ਅਤੇ ਐਲ.ਪੀ.ਜੀ. ਬੋਟਿਗ ਪਲਾਂਟ, ਫੂਸ ਮੰਡੀ ਕੰਮ ਕਰਦੇ ਰਹਿਣਗੇ।
ਇਸ ਤੋਂ ਇਲਾਵਾ ਉਨ੍ਹਾਂ ਬਠਿੰਡਾ ਟਰਮੀਨਲ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ, ਜੱਸੀ ਚੌਂਕ, ਬਠਿੰਡਾ ਟਰਮੀਨਲ ਬੀ.ਪੀ.ਸੀ.ਐਲ. ਜੱਸੀ ਚੌਂਕ, ਬਠਿੰਡਾ ਟਰਮੀਨਲ ਐੱਚ.ਪੀ.ਸੀ.ਐੱਲ, ਜੱਸੀ ਚੌਂਕ ਨੂੰ ਵੀ ਕਾਰਜਸ਼ੀਲ ਰੱਖਣ ਦੇ ਹੁਕਮ ਕੀਤੇ ਹਨ। ਇਸ ਤੋਂ ਇਲਾਵਾ ਆਪਣੀ ਡਿਊਟੀ ਦੇ ਸਬੰਧੀ ਸਿਹਤ ਵਿਭਾਗ ਦੇ ਡਾਕਟਰ ਤੇ ਕਰਮਚਾਰੀ, ਵੈਟਨਰੀ ਹਸਪਤਾਲ ਦੇ ਸਾਰੇ ਡਾਕਟਰ, ਏਮਜ਼ ਬਠਿੰਡਾ, ਬੋਟਿਗ ਪਲਾਂਟ ਬੀ.ਸੀ.ਐੱਲ, ਮਛਾਣਾ ਵਿਖੇ ਸੈਨੀਟਾਈਜ਼ਰ ਦੇ ਨਿਰਮਾਣ, ਪੀ.ਐਸ.ਪੀ.ਸੀ.ਐੱਲ ਤੇ ਪੀ.ਐੱਸ.ਟੀ.ਸੀ.ਐੱਲ ਤੇ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ, ਲਹਿਰਾ ਮੁਹੱਬਤ, ਬੀ.ਐਸ.ਐਨ.ਐਲ. ਦਾ ਸਟਾਫ਼, ਸੈਨੀਟੇਸ਼ਨ ਵਰਕਰ ਤੇ ਮਿਊਸੀਪਲ ਕਾਰਪੋਰੇਸ਼ਨ, ਵੇਰਕਾ ਮਿਲਕ ਪਲਾਂਟ ਕੰਮ ਕਰਦੇ ਰਹਿਣਗੇ।