ਅਸ਼ੋਕ ਵਰਮਾ
- ਸਮਾਜਸੇਵੀ ਸੰਸਥਾਵਾਂ ਦੀ ਮਦਦ ਨਾਲ ਜਰੂਰਤਮੰਦਾਂ ਲਈ ਭੋੋਜਨ ਤੇ ਸਮਾਨ ਵੰਡਿਆ
ਮਾਨਸਾ, 26 ਮਾਰਚ 2020 - ਨੋਵਲ ਕੋਰੋਨਾ ਵਾਇਰਸ ਨੂੰ ਫੈਲਣ ਤੋੋਂ ਰੋਕਣ ਲਈ ਲਗਾਇਆ ਗਿਆ ਕਰਫਿਊ ਲਗਾਤਾਰ ਜਾਰੀ ਹੈ। ਮਾਨਸਾ ਪੁਲਿਸ ਵੱਲੋੋਂ ਲਾਊਡ ਸਪੀਕਰਾਂ ਰਾਹੀ ਪਬਲਿਕ ਨੂੰ ਆਪਣੇ ਘਰਾਂ ਤੋੋਂ ਬਾਹਰ ਨਾ ਨਿਕਲਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਪਬਲਿਕ ਵੱਲੋਂ ਵੀ ਇਸ ਭਿਆਨਕ ਬਿਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਗਰੀਬ ਤੇ ਜਰੂਰਤਮੰਦਾਂ ਦੀ ਮੱਦਦ ਲਈ ਪ੍ਰਸ਼ਾਸਨ ਦੇ ਮੋੋਢੇ ਨਾਲ ਮੋੋਢਾ ਜੋੋੜ ਕੇ ਪੂਰਾ ਸਾਥ ਦਿੱਤਾ ਜਾ ਰਿਹਾ ਸੀਨੀਅਰ ਕਪਤਾਨ ਪੁਲਿਸ ਮਾਨਸਾ ਡਾ:ਨਰਿੰਦਰ ਭਾਰਗਵ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਕਰਫਿਊ ਦੌੌਰਾਨ ਪਬਲਿਕ ਨੂੰ ਕੋਈ ਔੌਕੜ ਨਹੀ ਆਉਣ ਦਿੱਤੀ ਜਾ ਰਹੀ। ਰੋੋਜਾਨਾਂ ਵਰਤੋੋਂ ਵਿੱਚ ਆਉਣ ਵਾਲੀਆਂ ਵਸਤਾਂ ਸਬਜੀਆ, ਫਲ, ਦੁੱਧ, ਆਟਾ, ਦਾਲਾਂ ਤੋਂ ਇਲਾਵਾ ਮੈਡੀਕਲ ਦਵਾਈਆ ਆਦਿ ਦੇ ਪ੍ਰਬੰਧਕ ਮੁਕੰਮਲ ਕੀਤੇ ਗਏ ਹਨ।
ਘਰ ਘਰ ਸਮਾਨ ਪਹੁੰਚਾਉਣ/ਮੁਹੱਈਆ ਕਰਨ ਵਾਲੇ ਵਿਅਕਤੀਆਂ ਦਾ ਸਿਹਤ ਵਿਭਾਗ ਦੀ ਟੀਮ ਰਾਹੀਂ ਡਾਕਟਰੀ ਚੈਕਅੱਪ ਕਰਵਾ ਕੇ ਇਹ ਵਸਤਾਂ ਲੋੜਵੰਦਾਂ ਪਾਸ ਗਲੀ/ਮੁਹੱਲੇ ਵਿੱਚ ਘਰ ਘਰ ਪਹੁੰਚਾਈਆ ਜਾ ਰਹੀਆ ਹਨ। ਸਮਾਜਸੇਵੀ ਸੰਸਥਾਵਾਂ ਦੀ ਮੱਦਦ ਨਾਲ ਜ਼ਿਲ੍ਹੇ ਦੀਆ ਤਿੰਨੋ ਸਬ-ਡਵੀਜ਼ਨਾਂ ਦੇ ਡੀ.ਐਸ.ਪੀਜ. ਵੱਂਲੋੋ ਆਪਣੀ ਨਿਗਰਾਨੀ ਹੇਠ ਗਰੀਬ ਤੇ ਜਰੂਰਤਮੰਦ ਵਿਅਕਤੀਆਂ ਲਈ ਭੋੋਜਨ ਤੇ ਰੋੋਜਾਨਾ ਵਰਤੋੋਂ ਵਾਲਾ ਸਮਾਨ ਮੁਫਤ ਵੰਡਿਆਂ ਜਾ ਰਿਹਾ ਹੈ।
ਡੀ.ਐਸ.ਪੀ. ਸਰਦੂਲਗੜ ਸ੍ਰੀ ਸੰਜੀਵ ਗੋਇਲ ਵੱਲੋੋਂ ਪੰਜਾਬ ਸਰਕਾਰ ਵੱਲੋੋਂ 2 ਰੁਪਏ ਪ੍ਰਤੀ ਕਿਲੋੋਗ੍ਰਾਮ ਦੇ ਹਿਸਾਬ ਨਾਲ ਗਰੀਬਾਂ ਨੂੰ ਮੁਹੱਈਆ ਕਰਵਾਈ ਜਾਂਦੀ ਕਣਕ ਨੂੰ ਸਰਦੂਲਗੜ੍ਹ ਅਤੇ ਝੁਨੀਰ ਵਿਖੇ ਗਰੀਬ ਪਰਿਵਾਰਾਂ ਦੇ ਘਰ ਘਰ ਜਾ ਕੇ ਵੰਡਿਆ ਗਿਆ ਹੈ।ਇਸ ਭਿਆਨਕ ਵਾਇਰਸ ਤੋੋਂ ਬਚਾਅ ਲਈ ਪਬਲਿਕ ਨੂੰ ਮਾਸਕ, ਦਸਤਾਨੇ ਅਤੇ ਸੈਨੀਟਾਈਜਰ ਵੀ ਮੁਫਤ ਵੰਡੇ ਜਾ ਰਹੇ ਹਨ। ਮੁਹਿੰਮ ਚਲਾ ਕੇ ਜਿਲ੍ਹੇ ਦੀਆ ਜਨਤਕ ਥਾਵਾਂ, ਬਾਜ਼ਾਰ, ਭੀੜ-ਭੁੜੱਕੇ ਵਾਲੀਆ ਥਾਵਾਂ ਨੂੰ ਦਵਾਈ ਦਾ ਛਿੜਕਾ ਕਰਵਾ ਕੇ ਸੈਨੇਟਾਈਜ ਕਰਵਾਇਆ ਜਾ ਰਿਹਾ ਹੈ।
ਅਖੀਰ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਆਮ ਪਬਲਿਕ ਨੂੰ ਜਾਣੂ ਕਰਵਾਉਦੇ ਹੋਏ ਦੱਸਿਆ ਗਿਆ ਸਾਡਾ ਸਾਰਿਆ ਦਾ ਫਰਜ ਬਣਦਾ ਹੈ ਕਿ ਅਸੀ ਆਪਣਾ ਆਲਾ-ਦੁਆਲਾ ਸਾਫ ਸੁਥਰਾ ਰੱਖੀਏ, ਆਪਣੇ ਆਪਣੇ ਏਰੀਆਂ ਨੂੰ ਸੈਨੀਟਾਈਜ ਕਰੀਏ ਅਤੇ ਆਪਣੇ ਘਰ ਅੰਦਰ ਰਹਿ ਕੇ ਇਸ ਵਾਇਰਸ ਤੋਂ ਆਪਣਾ, ਆਪਣੇ ਪਰਿਵਾਰ ਦਾ ਅਤੇ ਪੂਰੇ ਸਮਾਜ ਦਾ ਬਚਾਅ ਕਰਦੇ ਹੋਏ ਕਾਨੂੰਨ ਦੀ ਪਾਲਣਾ ਕਰੀਏ।
ਮਾਨਸਾ ਪੁਲਿਸ ਆਪਣੇ ਨਾਗਰਿਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਕਾਨੂੰਨ ਦੀ ਪਾਲਣਾ ਕਰਾਉਣ ਲਈ ਪੂਰੀ ਤਰਾਂ ਵਚਨਬੱਧ ਹੈ। ਜ਼ਿਲ੍ਹਾ ਮਾਨਸਾ ਵਿਖੇ ਲਗਾਏ ਗਏ ਕਰਫਿਊ ਦੀ ਉਲੰਘਣਾਂ ਸਬੰਧੀ 23 ਮਾਰਚ 2020 ਤੋੋਂ ਅੱਜ ਤੱਕ 17 ਮੁਕੱਦਮੇ ਦਰਜ ਕਰਕੇ 68 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।