ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 26 ਮਾਰਚ 2020 - ਕੋਰੋਨਾ ਵਾਇਰਸ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਦੀ ਸ਼ਬਜੀ ਮੰਡੀ ਵਿਖੇ ਲੋਕ ਉਲੰਘਣਾ ਕਰ ਰਹੇ ਹਨ। ਕਿਉਂਕਿ ਇੱਥੇ ਸ਼ਹਿਰ ਨਿਵਾਸੀ ਸ਼ਬਜੀ ਲੈਣ ਲਈ ਲੋਕ ਕਰਫਿਊ ਦੇ ਬਾਵਜੂਦ ਵੀ ਜਾ ਰਹੇ ਹਨ ਤੇ ਫਰੀਦਕੋਟ ਦਾ ਪ੍ਰਸ਼ਾਸਨ ਇਸ ਵੱਲ ਧਿਆਨ ਨਹੀ ਦੇ ਰਿਹਾ। ਲੋਕ ਸ਼ਰੇਆਮ ਕਰਫਿਊ ਦੀ ਉਲੰਘਣਾ ਕਰ ਰਹੇ ਹਨ। ਪਿਛਲੇ ਦਿਨੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ 21 ਦਿਨ ਘਰ ਬੈਠ ਜਾਉ ਤੇ ਕੋਰੋਨਾ ਵਾਇਰਸ ਤੋਂ ਬਚ ਜਾਉਂਗੇ ਤੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਸੀ ਜੇ ਇਸ ਵਾਇਰਸ ਤੋਂ ਨਾ ਬਚ ਸਕੇ ਤਾਂ ਦੇਸ਼ 21 ਸਾਲ ਪਿੱਛੇ ਚੱਲਾ ਜਾਏਗਾ।
ਵੈਸੇ ਤਾਂ ਪੁਲਿਸ ਪ੍ਰਸ਼ਾਸਨ ਨੇ ਫਰੀਦਕੋਟ ਵਿਖੇ ਸਬਜੀ ਮੰਡੀ ਨੂੰ ਜਾਦਿਆਂ ਜਗ੍ਹਾ ਜਗ੍ਹਾ ਤੇ ਨਾਕੇ ਵੀ ਲਗਾਏ ਹਨ ਪਰ ਲੋਕ ਫਿਰ ਵੀ ਕਿਸ ਤਰ੍ਹਾਂ ਸਬਜੀ ਮੰਡੀ ਵਿਖੇ ਪਹੁੰਚ ਰਹੇ ਹਨ। ਇਹ ਬਹੁਤ ਚਿੰਤਾ ਦਾ ਵਿਸ਼ਾ ਹੈ। ਕੋਰੋਨਾ ਵਾਇਰਸ ਨੂੰ ਪ੍ਰਸ਼ਾਸਨ ਜਾਂ ਤਾਂ ਸੀਰੀਅਸ ਨਹੀ ਰਹਿ ਰਿਹਾ। ਜੇਕਰ ਲੋਕ ਸਬਜੀ ਮੰਡੀ ਵਿਖੇ ਪਹੁੰਚ ਰਹੇ ਹਨ ਇਸਦਾ ਮਤਲਬ ਲੋਕਾਂ ਦੇ ਘਰਾਂ ਤੱਕ ਸਬਜੀ ਵੇਚਣ ਵਾਲੇ ਨਹੀ ਪਹੁੰਚ ਰਹੇ।
ਪੰਜਾਬ ਪੁਲਿਸ ਕਰਫਿਊ ਦੌਰਾਨ ਜੋ ਲੋਕ ਘਰੋਂ ਨਿਕਲਦੇ ਹਨ ਉਨ੍ਹਾਂ ਨੂੰ ਸਜਾ ਦੇ ਕੇ ਵੱਡੇ ਅਫਸਰਾਂ ਨੂੰ ਦਿਖਾ ਰਹੀ ਹੈ ਅਸੀਂ ਸਜਾ ਵੀ ਦੇ ਰਹੇ ਹਾਂ। ਪਰ ਇਹ ਨਾਕਿਆਂ ਤੱਕ ਹੀ ਸੀਮਤ ਹੈ। ਕਿਉਂਕਿ ਸ਼ਹਿਰ ਦੇ ਵੱਖ ਵੱਖ ਮਹੁਲਿਆਂ ਦੀਆਂ ਗਲੀਆਂ ਵਿੱਚ ਵੀ ਲੋਕ ਆਮ ਘੁੰਮਦੇ ਫਿਰਦੇ ਹਨ ਤੇ ਉੱਥੇ ਤੱਕ ਪੁਲਿਸ ਪ੍ਰਸ਼ਾਸਨ ਦੀ ਕੋਈ ਪਹੁੰਚ ਨਹੀ। ਕੋਰੋਨਾ ਵਾਇਰਸ ਨੂੰ ਫੈਲਣ ਨੂੰ ਰੋਕਣ ਲਈ ਪ੍ਰਸ਼ਾਸਨ ਨੂੰ ਨਾਕਿਆਂ ਤੇ ਤੁਰੇ ਫਿਰਦੇ ਲੋਕਾਂ ਨੂੰ ਸਜਾ ਦੇਣ ਦੀ ਬਜਾਏ ਮਹੁਲਿਆਂ ਦੀਆਂ ਵੱਖ ਵੱਖ ਗਲੀਆਂ ਵੱਲ ਵੀ ਧਿਆਨ ਦਿੱਤਾ ਜਾਵੇ।