ਕੁਲਵੰਤ ਸਿੰਘ ਬੱਬੂ
ਰਾਜਪੁਰਾ, 27 ਮਾਰਚ 2020 - ਵਰਲਡ ਵਿੱਚ ਜਿੱਥੇ ਬਹੁਤੇ ਜਿਆਦਾ ਦੇਸ ਇਸ ਕੋਰੋਨਾ ਬਿਮਾਰੀ ਦੀ ਚਪੇਤ ਵਿੱਚ ਆ ਚੱੁਕੇ ਹਨ ।ਉੱਥੇ ਭਾਰਤ ਵਿੱਚ ਇਸ ਬਿਮਾਰੀ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਹੀ ਕੀਤੇ ਸਨ ਕਿ ਭਾਰਤ ਸਰਕਾਰ ਨੇ ਦੂਜੇ ਦੇਸਾਂ ਦੇ ਹਲਾਤ ਦੇਖਦਿਆ ਸਾਰਾ ਭਾਰਤ 21 ਦਿਨਾਂ ਲਈ ਲਾਕਡਾੳਨੂਂ ਕਰ ਦਿੱਤਾ ਕੁਦਰਤ ਨੇ ਆਪਣੀ ਖੇਡ ਖੇਡਦਿਆ ਇਨਸਾਨ ਨੂੰ ਘਰਾਂ ਵਿੱਚ ਵਿੱਚ ਕੀਤਾ ਬੰਦ ਅਤੇ ਸੜਕਾ ਤੇ ਟ੍ਰੈਫਿਕ ਦੀ ਥਾਂ ਚੱਲਣ ਲੱਗੇ ਜਾਨਵਰ ਜਨਹਿੱਤ ਜਾਣਕਾਰੀ ਰਾਜਪੁਰਾ ਤੋਂ ਅੰਬਾਲਾ ਨੈਸ਼ਨਲ ਹਾਈਵੇ ਵਨ ਜਿੱਥੇ ਦਿਨ ਰਾਤ ਇੱਕ ਸੈਕਿੰਡ ਵੀ ਸੜਕ ਤੇ ਟ੍ਰੈਫਿਕ ਘੱਟ ਨਹੀਂ ਹੁੰਦੀ ਸੀ।
ਉੱਥੇ ਅੱਜ ਸਮੇਂ ਨੇ ਕਰਵਟ ਬਦਲਆਿ ਇਸ ਸੜਕ ਨੂੰ ਬਿਲਕੁਲ ਸੁਨਾ ਕਰ ਦਿੱਤਾ ਹੈ ।ਇਸ ਸੜਕ ਤੇ ਦਸ ਕਿਲੋਮੀਟਰ ਤੱਕ ਦੋ ਬਕਰੀਆਂ ਚਾਰਨ ਵਾਲੇ ਆਜੜੀ ਹੀ ਨਜ਼ਰ ਆਏ ।ਇਸ ਤੋਂ ਇਲਾਵਾ ਸੜਕ ਦੇ ਦੋਨੋ ਪਾਸੇ ਕੋਈ ਵੀ ਇਨਸਾਨ ਦੇਖਣ ਨੂੰ ਮਿਲਦਾ ਸਭ ਹੋਟਲ, ਢਾਬੇ ਤੇ ਸੜਕ ਕਿਨਾਰੇ ਸਾਰਾ ਕਾਰੋਬਾਰ ਬੰਦ ਹੈ । ਜਦੋਂ ਇਹਨਾ ਸੜਕ ਤੇ ਜਾ ਰਹੇ ਆਜੜੀ ਨਾਲ ਗੱਲ ਕੀਤੀ ਤਾਂ ਉਹਨਾ ਕਿਹਾ ਕਿ ਉਹਨਾਂ ਦੀ ਮਜਬਰੀ ਹੈ ਬੇਜੁਬਾਨ ਜਾਨਵਰਾਂ ਨੂੰ ਕੁਝ ਖਾਣ ਲਈ ਦੇਣਾ ਉਹਨਾ ਨੂੰ ਇਸ ਬਿਮਾਰੀ ਬਾਰੇ ਪੂਰੀ ਜਾਣਕਾਰੀ ਹੈ ਜਾਨਵਾਰ ਨਾ ਹੁੰਦੇ ਤਾਂ ਉਹ ਵੀ ਘਰ ਵਿੱਚ ਬੈਠਦੇ ।