- ਵਿਸ਼ਾਲ ਮੈਗਾਮਾਰਟ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਰਾਸ਼ਨ ਵੰਡਣ ਵਾਲੇ ਵਾਹਨਾਂ ਨੂੰ ਕੀਤਾ ਰਵਾਨਾ
- ਦੁੱਧ ਦੀ ਸਪਲਾਈ ਸਵੇਰੇ 5 ਤੋਂ 8 ਅਤੇ ਸ਼ਾਮ 5 ਤੋਂ 8 ਵਜੇ ਤੱਕ ਹੋਵੇਗੀ : ਵਿਕਰਮਜੀਤ ਸਿੰਘ ਪਾਂਥੇ
ਮਲੇਰਕੋਟਲਾ, 27 ਮਾਰਚ 2020 - ਕੋਰੋਨਾ ਵਾਇਰਸ ਕਾਰਨ ਮਲੇਰਕੋਟਲਾ ਸ਼ਹਿਰ ਵਿਚ ਲੱਗੇ ਕਰਫਿਊ ਦੌੌਰਾਨ ਸ਼ਹਿਰ ਵਾਸੀਆਂ ਨੂੰ ਰਾਸ਼ਨ ਅਤੇ ਹੋਰ ਜ਼ਰੂਰੀ ਵਸਤਾਂ ਦੀ ਕੋਈ ਕਮ ਨਹੀਂ ਆਉਣ ਦਿੱਤੀ ਜਾਵੇਗੀ.ਇਹ ਪ੍ਰਗਟਾਵਾ ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਲੇਰਕੋਟਲਾ ਨੇ ਅੱਜ ਇਥੇ ਸ੍ਰੀ ਜਿਵਤੇਸ਼ ਸਿੰਘ, ਸਹਾਇਕ ਖੁਰਾਕ ਅਤੇ ਸਪਲਾਈ ਅਫਸਰ, ਮਾਲੇਰਕੋਲਾ, ਸ੍ਰੀ ਪਰਮਜੀਤ ਸਿੰਘ, ਬੀ.ਡੀ.ਪੀ.ਓ. ਮਲੇਰਕੋਟਲਾ-1, ਸ੍ਰੀ ਸੁਰਿੰਦਰ ਸਿੰਘ, ਸਕੱਤਰ, ਮਾਰਕਿਟ ਕਮੇਟੀ ਮਲੇਰਕੋਟਲਾ ਨਾਲ ਮੀਟਿੰਗ ਵਿਚ ਕੀਤਾ.ਸ੍ਰੀ ਪਾਂਥੇ ਨੇ ਅਧਿਕਾਰੀਆਂ ਨੂੰ ਏ.ਐਫ.ਐਸ.ਓ. ਅਤੇ ਸਕੱਤਰ ਮਾਰਕਿਟ ਕਮੇਟੀ ਮਾਲੇਰਕੋਟਲਾ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਡੋਰ ਟੂ ਡੋਰ ਰੇਹੜੀਆਂ ਰਾਹੀਂ ਆਮ ਜ਼ਰੂਰਤ ਦਾ ਸਾਰਾ ਸਮਾਨ ਸ਼ਹਿਰ ਦੇ ਹਰ ਵਾਰਡ ਵਿਚ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ.ਸ੍ਰੀ ਪਾਂਥੇ ਨੇ ਬੀ.ਡੀ.ਪੀ.ਓਜ਼ ਨੂੰ ਵੀ ਹਦਾਇਤ ਕੀਤੀ ਕਿ ਇਸੇ ਤਰ੍ਹਾਂ ਪਿੰਡਾਂ ਵਿਚ ਵੀ ਆਮ ਲੋਕਾਂ ਨੂੰ ਜ਼ਰੂਰਤ ਦਾ ਹਰ ਸਮਾਨ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ।
ਸ੍ਰੀ ਪਾਂਥੇ ਨੇ ਇਸ ਤੋਂ ਬਾਅਦ ਸ਼ਹਿਰ ਦੀਆਂ ਵੱਖ^ਵੱਖ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਸ਼ਹਿਰ ਦੀਆਂ ਝੁੱਗੀਆਂ ਵਿਚ ਰਾਸ਼ਨ ਵੰਡਣ ਲਈ ਗੱਡੀਆਂ ਨੂੰ ਰਵਾਨਾ ਕੀਤਾ.ਸ੍ਰੀ ਪਾਂਥੇ ਨੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਕਰਫਿਊ ਦੌੌਰਾਨ ਦਿੱਤੇ ਜਾ ਰਹੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ.ਸ੍ਰੀ ਪਾਂਥੇ ਨੇ ਦੱਸਿਆ ਕਿ ਮਾਲੇਰਕੋਟਲਾ ਵਿਚ ਈਜ਼ੀ ਡੇਅ, ਵਿਸ਼ਾਲ ਮੈਗਾਮਾਰਟ ਤੋੋਂ ਇਲਾਵਾ ਅਮਰਗੜ੍ਹ ਵਿਚ ਆਧਾਰ ਵੱਲੋੋਂ ਹੋਮ ਡਲਿਵਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ.
ਪਾਂਥੇ ਨੇ ਦੱਸਿਆ ਕਿ ਮਾਨਯੋਗ ਡਿਪਟੀ ਕਮਿਸ਼ਨਰ, ਸੰਗਰੂਰ ਵੱਲੋਂ ਕਰਫਿਊ ਵਿਚ ਛੋਟ ਸਬੰਧੀ ਜਾਰੀ ਕੀਤੇ ਗਏ ਨਵੇਂ ਹੁਕਮਾਂ ਤਹਿਤ ਹੁਣ ਦੁੱਧ ਵੇਚਣ ਵਾਲੇ ਵਿਅਕਤੀ ਦੁੱਧ ਦੀ ਸਪਲਾਈ ਸਵੇਰੇ 5 ਵਜੇ ਤੋੋਂ 8 ਵਜੇ ਤੱਕ ਅਤੇ ਸ਼ਾਮ ਨੂੰ 5 ਵਜੇ ਤੋਂ 8 ਵਜੇ ਦੇ ਵਿਚਕਾਰ ਕਰ ਸਕਣਗੇ.ਇਸੇ ਤਰ੍ਹਾਂ ਖਾਣ ਪੀਣ ਵਾਲੀਆਂ ਵਸਤਾਂ ਜਿਵੇਂ ਫੱਲ ਅਤੇ ਸਬਜ਼ੀਆਂ, ਚਾਵਲ, ਕਣਕ ਦਾ ਆਟਾ ਅਤੇ ਦਾਲਾਂ, ਚੀਨੀ, ਨਮਕ, ਹਲਦੀ, ਮਸਾਲੇ ਅਤੇ ਖਾਣਯੋਗ ਤੇਲ, ਪੋਲਟਰੀ ਦੀ ਸਪਲਾਈ ਲਾਇਨ, ਬੱਚਿਆਂ ਦਾ ਭੋਜਨ (ਪਾਊਡਰ ਮਿਲਕ) ਆਦਿ ਦੀ ਸਪਲਾਈ ਉਪਰ ਕੋਈ ਰੋਕ ਨਹੀਂ ਹੋਵੇਗੀ.ਇਸ ਸਬੰਧ ਵਿਚ ਲੋੜੀਂਦੇ ਟਰਾਂਸਪੋਰਟ ਲੈਬਜ਼ ਅਤੇ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਜਿਵੇਂ ਰਾਇਸ ਮਿੱਲ, ਆਟਾ ਚੱਕੀ, ਦਾਲਾਂ ਦੀ ਪ੍ਰੋਸੈਸਿੰਗ ਚੀਨੀ ਬਣਾਉਣ ਵਾਲੀ ਫੈਕਟਰੀ, ਦੁੱਧ ਦੀਆਂ ਫੈਕਟਰੀਆਂ, ਖਾਣ ਯੌਗ ਤੇਲ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਉਤਪਾਦ ਕਰਨ ਦੀ ਛੋਟ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਜਾਰੀ ਹੁਕਮਾਂ ਵਿਚ ਸਪੱਸ਼ਟ ਹਦਾਇਤ ਕੀਤੀ ਗਈ ਹੈ ਕਿ ਫੈਕਟਰੀ ਮਾਲਕ ਇਹ ਯਕੀਨੀ ਬਣਾਉਣਗੇ ਕਿ ਇਸ ਸਬੰਧੀ ਘੱਟ ਤੋਂ ਘੱਟ ਲੇਬਰ ਨੂੰ ਕੰਮ ਉਪਰ ਆਉਣ ਲਈ ਪਾਬੰਦ ਕੀਤਾ ਜਾਵੇ ਅਤੇ ਇਨ੍ਹਾਂ ਦੇ ਕਰਫਿਊ ਪਾਸ ਬਣਵਾ ਲਏ ਜਾਣ.ਸ੍ਰੀ ਪਾਂਥੇ ਨੇ ਦੱਸਿਆ ਕਿ ਹੁਕਮਾਂ ਵਿਚ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਖਾਣ ਪੀਣ ਵਾਲੀਆਂ ਵਸਤਾਂ ਦੀ ਸਪਲਾਈ ਕਰਨ ਵਾਲੀਆਂ ਵੈਨਾਂ, ਟਰੈਕਟਰਾਂ, ਟਰਾਲੀਆਂ, ਰੇਹੜੀਆਂ ਨੂੰ ਜ਼ਿਲ੍ਹੇ ਦੇ ਅੰਦਰ ਅਤੇ ਜ਼ਿਲ੍ਹੇ ਦੀ ਹੱਦ ਤੋੋਂ ਬਾਹਰ ਜਾਣ ਤੋੋਂ ਰੋਕਿਆ ਨਹੀਂ ਜਾਵੇਗਾ ਅਤੇ ਹਰ ਕਿਸਾਨ ਨੂੰ ਖਾਣ ਪੀਣ ਵਾਲੀਆਂ ਵਸਤਾਂ ਦੀ ਪੁਟਾਈ$ਢੋਆ ਢੁਆਈ ਉਪਰੰਤ ਆਪਣੀ ਪੈਦਾਵਾਰ ਮੰਡੀਆਂ ਵਿਚ ਲੈ ਕੇ ਜਾਣ ਦੀ ਛੋਟ ਹੋਵੇਗੀ.ਇਸੇ ਤਰ੍ਹਾਂ ਹਰ ਕਿਸਮ ਦੀ ਜਾਨਵਰਾਂ ਨੂੰ ਦਿੱਤੀ ਜਾਣ ਵਾਲੀ ਫੀਡ ਜਿਵੇਂ ਕਿ ਪੋਲਟਰੀ ਫੀਡ, ਤੂੜੀ, ਹਰਾ ਚਾਰਾ, ਖਲ, ਪਿੰਗਰੀ ਫੀਡ ਅਤੇ ਹੋਰ ਪਸ਼ੂਆਂ ਸਬੰਧੀ ਕਿਸੇ ਵੀ ਪ੍ਰਕਾਰ ਦੀ ਫੀਡ ਦੇ ਟਰਾਂਸਪੋਰਟ ਤੇ ਛੋਟ ਹੋਵੇਗੀ.ਇਸ ਫੀਡ ਆਦਿ ਦੀ ਸਪਲਾਈ ਲਈ ਵਰਤੀਆਂ ਜਾਣ ਵਾਲੀਆਂ ਵੈਨਾਂ, ਟਰੈਕਟਰਾਂ, ਟਰਾਲੀਆਂ, ਰੇਹੜੀਆਂ ਨੂੰ ਜ਼ਿਲ੍ਹੇ ਦੇ ਅੰਦਰ ਅਤੇ ਜ਼ਿਲ੍ਹੇ ਦੀ ਹੱਦ ਤੋਂ ਬਾਹਰ ਜਾਣ ਲਈ ਰੋਕਿਆ ਨਹੀਂ ਜਾਵੇਗਾ.
ਸ੍ਰੀ ਪਾਂਥੇ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿਚ ਰਹਿ ਕੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ.ਉਨ੍ਹਾਂ ਦੱਸਿਆ ਕਿ ਮਾਲੇਰਕੋਟਲਾ ਅਤੇ ਅਹਿਮਦਗੜ੍ਹ ਵਿਚ ਸ਼ਡਿਊਲ ਮੁਤਾਬਿਕ ਮੈਡੀਕਲ ਸਟੋਰ ਅਤੇ ਪੈਟਰੋਲ ਪੰਪ ਖੁੱਲ੍ਹ ਰਹੇ ਹਨ.ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਬਿਨਾਂ ਮਤਲਬ ਤੋੋਂ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ।