ਸਪਲਾਈ ਵਾਲੇ ਟਰੱਕ ਰੋਕੇ ਜਾਣ 'ਤੇ ਸਪਲਾਇਰ ਕਰਨ 112 'ਤੇ ਸ਼ਿਕਾਇਤ
ਰਿਟੇਲਰ ਖੁਦ ਲਿਆ ਸਕਦੇ ਹਨ ਕੇਸਰ ਗੰਜ ਮਾਰਕੀਟ ਤੋਂ ਕਰਿਆਨਾ
ਸ਼ਨਿੱਚਰਵਾਰ ਹਰੇਕ ਬੈਂਕ ਦੀ ਇੱਕ-ਇੱਕ ਸ਼ਾਖਾ ਖੁੱਲ•ੇਗੀ
ਅੱਜ 7 ਨਵੇਂ ਸੈਂਪਲ ਲਏ, ਹੁਣ ਤੱਕ ਪ੍ਰਾਪਤ ਨਤੀਜਿਆਂ ਵਿੱਚ 56 ਨੈਗੇਟਿਵ ਅਤੇ 2 ਪਾਜ਼ੀਟਿਵ
ਲੁਧਿਆਣਾ, 27 ਮਾਰਚ 2020: ਜ਼ਿਲ•ਾ ਲੁਧਿਆਣਾ ਵਿੱਚ ਕੀਤੇ ਗਏ ਲੌਕਡਾਊਨ ਦੇ ਚੱਲਦਿਆਂ ਜ਼ਿਲ•ਾ ਪ੍ਰਸਾਸ਼ਨ ਅਤੇ ਨਗਰ ਨਿਗਮ ਪ੍ਰਸਾਸ਼ਨ ਨੇ ਫੈਸਲਾ ਕੀਤਾ ਹੈ ਕਿ ਜੋ ਵੀ ਦੁਕਾਨਦਾਰ ਲਾਇਸੰਸ ਲੈਣ ਦੇ ਬਾਵਜੂਦ ਜ਼ਰੂਰੀ ਵਸਤਾਂ ਦੀ ਹੋਮ ਡਲਿਵਰੀ ਨਹੀਂ ਕਰਦਾ, ਉਸਦਾ ਦੁਕਾਨਦਾਰੀ ਦਾ ਲਾਇਸੰਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਜਾਵੇਗਾ। ਦੁਕਾਨਦਾਰ ਨੂੰ ਲਾਇਸੰਸ ਲੈਣ ਦੀਆਂ ਸ਼ਰਤਾਂ ਦਾ ਪਾਲਣ ਹਰ ਹਾਲਤ ਵਿੱਚ ਕਰਨਾ ਪਵੇਗਾ।
ਅੱਜ ਲੌਕਡਾਊਨ ਸੰਬੰਧੀ ਸਥਿਤੀ ਦਾ ਜਾਇਜ਼ਾ ਲੈਣ ਲਈ ਰੱਖੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਸੁਣਨ ਵਿੱਚ ਆ ਰਿਹਾ ਹੈ ਕਿ ਕੁਝ ਦੁਕਾਨਦਾਰ ਲਾਇਸੰਸ ਲੈਣ ਦੇ ਬਾਵਜੂਦ ਲੋਕਾਂ ਨੂੰ ਵਸਤਾਂ ਦੀ ਹੋਮ ਡਲਿਵਰੀ ਨਹੀਂ ਕਰ ਰਹੇ ਹਨ। ਅਜਿਹੇ ਦੁਕਾਨਦਾਰਾਂ ਖ਼ਿਲਾਫ਼ ਨੂੰ ਹੁਣ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸ੍ਰੀ ਅਗਰਵਾਲ ਨੇ ਦੱਸਿਆ ਕਿ ਰਿਟੇਲਰ ਖੁਦ ਕੇਸਰ ਗੰਜ ਮਾਰਕੀਟ ਤੋਂ ਕਰਿਆਨਾ ਲਿਆ ਸਕਦੇ ਹਨ, ਉਨ•ਾਂ ਨੂੰ ਪੁਲਿਸ ਵੱਲੋਂ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਇਸ ਲਈ ਕੇਸਰ ਗੰਜ ਮਾਰਕੀਟ ਅਤੇ ਪਿੰਡੀ ਸਟਰੀਟ ਵਿਖੇ ਪੁਲਿਸ ਅਤੇ ਸਿਵਲ ਪ੍ਰਸਾਸ਼ਨ ਦੇ ਨੋਡਲ ਅਫ਼ਸਰ ਤਾਇਨਾਤ ਕਰ ਦਿੱਤੇ ਗਏ ਹਨ।
ਸ੍ਰੀ ਅਗਰਵਾਲ ਨੇ ਸਪੱਸ਼ਟ ਕੀਤਾ ਕਿ ਜੇਕਰ ਸਪਲਾਇਰ ਵੱਲੋਂ ਸਪਲਾਈ ਲਈ ਵਰਤੇ ਜਾ ਰਹੇ ਟਰੱਕਾਂ ਨੂੰ ਪੁਲਿਸ ਜਾਂ ਹੋਰ ਅਧਿਕਾਰੀਆਂ ਵੱਲੋਂ ਰੋਕਿਆ ਜਾਂਦਾ ਹੈ ਤਾਂ ਉਹ ਸੂਬਾ ਪੱਧਰੀ ਹੈੱਲਪਲਾਈਨ ਨੰਬਰ 112 'ਤੇ ਵੀ ਸੰਪਰਕ ਕਰ ਸਕਦੇ ਹਨ, ਜੋ ਕਿ ਸਿੱਧਾ ਮੁੱਖ ਮੰਤਰੀ ਚੈੱਕ ਕਰਦੇ ਹਨ। ਸਪਲਾਇਰ, ਦੁਕਾਨਦਾਰਾਂ, ਰਿਟੇਲਰਾਂ ਆਦਿ ਦੀ ਸਹੂਲਤ ਲਈ ਸ਼ਨਿੱਚਰਵਾਰ ਨੂੰ ਹਰੇਕ ਬੈਂਕ ਦੀ ਲੁਧਿਆਣਾ ਸ਼ਹਿਰ ਵਿੱਚ ਇੱਕ-ਇੱਕ ਸ਼ਾਖਾ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ•ੇਗੀ। ਇਸੇ ਤਰ•ਾਂ ਸਾਰੀਆਂ ਬੈਂਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਸਾਰੇ ਏ. ਟੀ. ਐੱਮਜ ਵਿੱਚ ਨਗਦੀ ਦੀ ਕਮੀ ਨਹੀਂ ਹੋਣੀ ਚਾਹੀਦੀ ਹੈ। ਜਲਦ ਹੀ ਜ਼ਿਲ•ੇ ਵਿੱਚ ਮੋਬਾਈਲ ਏ. ਟੀ. ਐੱਮ. ਦੀ ਵੀ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ।
ਨਸ਼ਾ ਛੁਡਾਊ ਕੇਂਦਰ ਖੋਲ•ਣ ਦਾ ਐਲਾਨ
ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਜ਼ਿਲ•ਾ ਲੁਧਿਆਣਾ ਵਿੱਚ ਚੱਲਦੇ ਨਸ਼ਾ ਛੁਡਾਊ ਕੇਂਦਰ ਤੁਰੰਤ ਖੋਲ•ੇ ਜਾਣਗੇ। ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਖੁੱਲ•ਣ ਵਾਲੇ ਇਨ•ਾਂ ਕੇਂਦਰਾਂ ਵਿੱਚ ਸਿਰਫ਼ ਓਹੀ ਮਰੀਜ਼ ਦਵਾਈ ਲੈ ਸਕਣਗੇ, ਜਿਨ•ਾਂ ਦੀ ਰਜਿਸਟ੍ਰੇਸ਼ਨ 20 ਮਾਰਚ, 2020 ਤੋਂ ਪਹਿਲਾਂ ਦੀ ਹੈ। ਨਵੀਂ ਰਜਿਸਟਰੇਸ਼ਨ ਸਿਰਫ਼ ਸਰਕਾਰੀ ਓਤ ਕੇਂਦਰਾਂ ਵਿੱਚ ਹੀ ਹੋ ਸਕੇਗੀ।
ਅੱਜ 7 ਨਵੇਂ ਸੈਂਪਲ ਲਏ
ਸ੍ਰੀ ਅਗਰਵਾਲ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜ਼ਿਲ•ਾ ਲੁਧਿਆਣਾ ਵਿੱਚ ਅੱਜ 7 ਨਵੇਂ ਸੈਂਪਲ ਲਏ ਗਏ, ਜਿਨ•ਾਂ ਦਾ ਨਤੀਜਾ ਹਾਲੇ ਆਉਣਾ ਬਾਕੀ ਹੈ। ਇਸ ਤੋਂ ਪਹਿਲਾਂ ਲਏ 58 ਸੈਂਪਲਾਂ ਵਿੱਚ 2 ਪਾਜ਼ੀਟਿਵ ਅਤੇ 56 ਨੈਗੇਟਿਵ ਆ ਚੁੱਕੇ ਹਨ।