ਚੰਡੀਗੜ੍ਹ, 27 ਮਾਰਚ 2020 - ਚੰਡੀਗੜ੍ਹ ਪ੍ਰਸ਼ਾਸਨ ਨੇ 28 ਮਾਰਚ ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਜ਼ਰੂਰੀ ਸਮਾਨ ਖਰੀਦਣ ਲਈ ਕਰਫਿਊ ਵਿੱਚ ਢਿੱਲ ਦੇਣ ਦਾ ਐਲਾਨ ਕੀਤਾ ਹੈ।
ਇੱਕ ਸਰਕਾਰੀ ਅਧਿਕਾਰੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, “ਜ਼ਰੂਰੀ ਵਸਤੂਆਂ ਦੀ ਪਹੁੰਚ ਨੂੰ ਮੁਹੱਈਆ ਕਰਾਉਣ ਲਈ, ਅਨਾਜ, ਕਰਿਆਨੇ, ਫਲ, ਸਬਜ਼ੀਆਂ, ਦੁੱਧ, ਮੀਟ ਅਤੇ ਮੱਛੀ ਵਰਗੀਆਂ ਜ਼ਰੂਰੀ ਵਸਤਾਂ ਵਾਲੀਆਂ ਸਾਰੀਆਂ ਦੁਕਾਨਾਂ ਅਗਲੇ ਹੁਕਮਾਂ ਤੱਕ ਸਵੇਰੇ 10 ਵਜੇ ਤੋਂ ਸ਼ਾਮ 6.00 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ।
ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ। ਚੰਡੀਗੜ੍ਹ ਦੇ ਸੀਨੀਅਰ ਅਧਿਕਾਰੀ ਮਨੋਜ ਪਰੀਦਾ, ਐਡਮਨਿਸਟਰ ਸਲਾਹਕਾਰ ਸੰਜੇ ਬੈਨੀਵਾਲ, ਆਈਪੀਐਸ, ਡੀਜੀਪੀ, ਏ.ਕੇ. ਸਿਨਹਾ, ਵਿੱਤ ਸਕੱਤਰ, ਕੇ.ਕੇ. ਯਾਦਵ, ਆਈ.ਏ.ਐਸ., ਕਮਿਸ਼ਨਰ, ਨਗਰ ਨਿਗਮ ਅਤੇ ਓਮਵੀਰ ਸਿੰਘ ਬਿਸ਼ਨੋਈ, ਡੀਆਈਜੀ, ਚੰਡੀਗੜ੍ਹ ਆਦਿ ਮੀਟਿੰਗ 'ਚ ਮੌਜੂਦ ਸਨ।