← ਪਿਛੇ ਪਰਤੋ
ਹਰਿੰਦਰ ਨਿੱਕਾ
ਸੰਗਰੂਰ, 27 ਮਾਰਚ 2020 - ਜ਼ਿਲ੍ਹਾ ਮੈਜਿਸਟਰੇਟ ਘਨਸ਼ਿਆਮ ਥੋਰੀ ਨੇ ਕਰਫਿਊ ਦੇ ਮੱਦੇਨਜ਼ਰ ਸਮੂਹ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੂੰ ਸੀਮਤ ਸਮੇਂ ਲਈ ਰਾਹਦਾਰੀ ਪਾਸ ਅਤੇ ਗੱਡੀ ਪਾਸ ਜਾਰੀ ਕਰਨ ਲਈ ਅਧਿਕਾਰਤ ਕੀਤਾ ਹੈ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਇਸ ਸਬੰਧੀ ਜਾਰੀ ਕੀਤੇ ਗਏ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਪੰਜਾਬ ਭਰ ਵਿੱਚ ਕਰਫਿਊ ਲੱਗਾ ਹੋਇਆ ਹੈ ਅਤੇ ਇਸ ਸਮੇਂ ਦੌਰਾਨ ਜਿਹੜੇ ਵੀ ਵਿਅਕਤੀ ਆਪਣੇ ਘਰਾਂ ਤੋਂ ਦੂਰ ਵੱਖ-ਵੱਖ ਇਲਾਕਿਆਂ ਵਿੱਚ ਫਸੇ ਹੋਏ ਹਨ ਉਨ੍ਹਾਂ ਨੂੰ ਵਾਪਸ ਆਪਣੇ ਘਰਾਂ ਵਿੱਚ ਜਾਣ ਲਈ ਰਾਹਦਾਰੀ ਪਾਸ ਅਤੇ ਗੱਡੀ ਪਾਸ ਜਾਰੀ ਕੀਤੇ ਜਾਣ ਦੀ ਲੋੜ ਹੈ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜਾਰੀ ਕੀਤੇ ਗਏ ਪਾਸ 'ਤੇ ਗੱਡੀ ਦਾ ਨੰਬਰ ਅਤੇ ਮਿਤੀ ਅਤੇ ਦੋਵੇਂ ਥਾਵਾਂ ਦੇ ਨਾਮ ਦਰਜ ਕੀਤੇ ਜਾਣ ਕਿ ਵਿਅਕਤੀ ਨੇ ਕਿੱਥੋਂ ਕਿੱਥੇ ਜਾਣਾ ਹੈ।
Total Responses : 266