ਅਸ਼ੋਕ ਵਰਮਾ
- ਫਲ ਸਬਜੀ ਦੀ ਵਿਕਰੀ ਲਈ ਰੇਟ ਲਿਸਟ ਕੀਤੀ ਜਾਰੀ: ਜ਼ਿਲਾ ਮੰਡੀ ਅਫ਼ਸਰ
ਬਠਿੰਡਾ, 28 ਮਾਰਚ 2020 - ਵਿੱਤ ਮੰਤਰੀ ਵੱਲੋਂ ਤੈਅ ਰੇਟ ਤੇ ਫਲ ਸਬਜੀਆਂ ਵੇਚਣ ਅਤੇ ਰੇਟ ਲਿਸਟ ਜਾਰੀ ਕਰਵਾਉਣ ਦੇ ਬਾਵਜੂਦ ਕਰਫਿਊ ਕਾਰਨ ਲੋਕ ਮਹਿੰਗਾ ਸਮਾਨ ਖਰੀਦਣ ਲਈ ਮਜਬੂਰ ਹਨ। ਹਾਲਾਂਕਿ ਲੋਕਾਂ ਵੱਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਪਹਿਲਕਦਮੀ ਨੂੰ ਸ਼ਲਾਘਘਾਯੋਗ ਦੱਸਿਆ ਜਾ ਰਿਹਾ ਹੈ ਪਰ ਇਸ ਨੂੰ ਅਮਲੀ ਰੂਪ ’ਚ ਲਾਗੂ ਨਾ ਹੋਣ ਕਰਕੇ ਮਜਬੂਰੀ ਵੱਸ ਵੱਧ ਭਾਅ ਦੇਣ ਲਈ ਮਜਬੂਰ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਿਸ ਹਿਸਾਬ ਨਾਲ ਥੋਕ ਮੰਡੀ ਚੋਂ ਮਿਲੇ ਗਾ ਉਹ ਉਸੇ ਤਰ੍ਹਾਂ ਵੇਚ ਰਹੇ ਹਨ ਇਸ ਲਈ ਪ੍ਰਸ਼ਾਸ਼ਨ ਨੂੰ ਮੰਡੀ ’ਚ ਕੀਮਤਾਂ ਕਾਬੂ ਕਰਨੀਆਂ ਚਾਹੀਦੀਆਂ ਹਨ।
ਓਧਰ ਪ੍ਰਸ਼ਾਸ਼ਨ ਵੱਲੋਂ ਜਾਰੀ ਪ੍ਰੈਸ ਰਿਲੀਜ ’ਚ ਦੱਸਿਆ ਗਿਆ ਹੈ ਕਿ ਕੋਵਿਡ ਦੀ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਘਰਾਂ ਤੱਕ ਬੁਨਿਆਦੀ ਜਰੂਰਤ ਦੀਆਂ ਵਸਤਾਂ ਪਹੁੰਚਾਈਆਂ ਜਾ ਰਹੀਆਂ ਹਨ। ਇਸ ਸਬੰਧੀ ਹੁਣ ਸੂਬੇ ਦੇ ਵਿੱਤ ਮੰਤਰੀ ਅਤੇ ਬਠਿੰਡਾ ਦੇ ਵਿਧਾਇਕ ਸ: ਮਨਪ੍ਰੀਤ ਸਿੰਘ ਬਾਦਲ ਦੇ ਨਿਰਦੇਸ਼ਾਂ ਅਨੁਸਾਰ ਫਲ ਸਬਜੀਆਂ ਦੀ ਸਪਲਾਈ ਲਈ ਜਾਣ ਵਾਲੇ ਵਾਹਨਾਂ ਤੇ ਰੇਟ ਲਿਸਟ ਲਗਾਈ ਗਈ ਹੈ ਤਾਂ ਜੋ ਲੋਕਾਂ ਨੂੰ ਫਲ ਸਬਜੀਆਂ ਸਹੀ ਕੀਮਤ ਤੇ ਮਿਲ ਸਕਣ। ਅੱਜ ਸਵੇਰੇ ਸੀਨਿਅਰ ਕਾਂਗਰਸੀ ਆਗੂ ਜੈ ਜੀਤ ਸਿੰਘ ਜੌਹਲ ਨੇ ਖੁਦ ਮਾਰਕਿਟ ਕਮੇਟੀ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਹਰੇਕ ਵਾਹਨ ਤੇ ਰੇਟ ਲਿਸਟ ਲੱਗੀ ਹੋਵੇ ਅਤੇ ਦਿਨ ਸਮੇਂ ਵੀ ਵਾਰਡਾਂ ਵਿਚ ਜਾ ਕੇ ਪੜਤਾਲ ਕੀਤੀ ਜਾਵੇ ਕਿ ਕੋਈ ਇਸ ਰੇਟ ਤੋਂ ਵੱਧ ਮੁੱਲ ਤੇ ਸਬਜੀਆਂ ਦੀ ਵਿਕਰੀ ਨਾ ਕਰੇ। ਉਨਾਂ ਨੇ ਜੋਰ ਦੇ ਕਿਹਾ ਕਿ ਜੇਕਰ ਕਿਸੇ ਨੇ ਕਾਲਾਬਜਾਰੀ ਕੀਤੀ ਜਾਂ ਤੈਅ ਰੇਟ ਤੋਂ ਵੱਧ ਮੁੱਲ ਤੇ ਸਬਜੀ ਵੇਚੀ ਤਾਂ ਕਾਰਵਾਈ ਹੋਵੇਗੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਰੇਟ ਲਿਸਟ ਰੋਜਾਨਾ ਅਧਾਰ ਤੇ ਤੈਅ ਹੋਵੇਗੀ।
ਸਖਤੀ ਨਾਲ ਲਾਗੂ ਕਰਾਵਾਂਗੇ:ਡੀਐਮਓ
ਜ਼ਿਲ੍ਹਾ ਮੰਡੀ ਅਫ਼ਸਰ ਕੰਵਰਜੀਤ ਸਿੰਘ ਦਾ ਕਹਿਣਾ ਸੀ ਕਿ ਅੱਜ ਕਹਮਤਾਂ ਦੀ ਸੂਚੀ ਤੈਅ ਕਰ ਦਿੱਤੀ ਗਈ ਹੈ ਜਿਸ ਦੇ ਅਧਾਰ ਤੇ ਹੀ ਸਬਜੀ ਵਿਕਣੀ ਯਕੀਨੀ ਬਣਾਈ ਜਾਏਗੀ। ਉਨਾਂ ਦੱਸਿਆ ਕਿ ਜੇ ਵਧ ਕੀਮਤ ਤੇ ਸਬਜੀਆਂ ਜਾਂ ਫਲ ਵੇਚਣ ਦਾ ਮਾਮਲਾ ਸਾਹਮਣੇ ਆਇਟਾ ਤਾਂ ਉਸ ਦਾ ਪਾਸ ਰੱਦ ਕਰ ਦਿੱਤਾ ਜਾਏਗਾ।ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਬਜੀ ਦੀ ਖਰੀਦ ਸਮੇਂ ਇਕ ਦੂਜੇ ਤੋਂ ਆਪਸੀ ਫਾਸਲੇ ਨੂੰ ਬਣਾਈ ਰੱਖਣ ਤੇ ਵਿਸੇਸ਼ ਤੱਵਜੋਂ ਦੇਣ ਅਤੇ ਭੀੜ ਨਾ ਕਰਨ। ਉਨ੍ਹਾਂ ਨੇ ਦੱਸਿਆ ਕਿ ਬਠਿੰਡਾ ਪਹਿਲਾ ਜ਼ਿਲਾ ਹੈ ਜਿੱਥੇ ਟਰਾਲੀਆਂ, ਛੋਟੇ ਹਾਥੀ ਅਤੇ ਹੋਰ ਵਾਹਨਾਂ ਨਾਲ ਘਰੋਂ ਘਰੀ ਫਲ ਸਬਜੀਆਂ ਦੀ ਸਪਲਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਜਰੂਰਤ ਅਨੁਸਾਰ ਹੀ ਸਬਜੀ ਦੀ ਖਰੀਦ ਕਰਨ ਕਿਉਂਕਿ ਫਲ ਸਬਜੀਆਂ ਦੀ ਸਪਲਾਈ ਹੁਣ ਲਗਾਤਾਰ ਜਾਰੀ ਰਹੇਗੀ।
ਫਲ ਸਬਜੀਆਂ ਲਈ ਹੈਲਪਆਈਨ ਨੰੰਬਰ
ਜ਼ਿਲ੍ਹਾ ਮੰਡੀ ਅਫ਼ਸਰ ਨੇ ਦੱਸਿਆ ਕਿ ਫਲ ਸਬਜ਼ੀ ਸਬੰਧੀ ਕਿਸੇ ਮੁਸਕਿਲ ਸਮੇਂ ਲੋਕ ਹੇਠ ਲਿਖੇ ਅਨੁਸਾਰ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ। ਬਠਿੰਡਾ ਲਈ 9338100007, ਭਗਤਾ ਭਾਈਕਾ ਲਈ 9855953206, ਭੁਚੋ ਲਈ 9855458919, ਗੋਨਿਆਣਾ ਲਈ 9915218503, ਮੌੜ ਲਈ 7986873244, ਨਥਾਣਾ ਲਈ 9914422950, ਰਾਮਾਂ ਲਈ 9417530370, ਰਾਮਪੁਰਾ ਫੂਲ ਲਈ 9855458919, ਸੰਗਤ ਲਈ 8288942004 ਅਤੇ ਤਲਵੰਡੀ ਸਾਬੋ ਲਈ 9338100007 ਤੇ ਸੰਪਰਕ ਕੀਤਾ ਜਾ ਸਕਦਾ ਹੈ।