ਲੁਧਿਆਣਾ, 28 ਮਾਰਚ 2020 - ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਵਲੋਂ ਕੋਰੋਨਾ ਵਾਇਰਸ ਕਾਰਨ ਲਗਾਏ ਕਰਫਿਊ ਕਰਕੇ ਘਰਾਂ ਵਿਚ ਬੈਠੇ ਲੋੜਬੰਦ ਲੋਕਾਂ ਦੀ ਸਾਰ ਲੈਣ ਲਈ ਹਲਕੇ ਦੇ ਪਿੰਡਾਂ ਵਿੱਚ ਪੁੱਜ ਕੇ ਉਨ੍ਹਾਂ ਲੋੜਬੰਦ ਲੋਕਾਂ ਨੂੰ ਖਾਣ ਪੀਣ ਲਈ ਰਾਸ਼ਨ ਦੀ ਵੰਡ ਕੀਤੀ ਗਈ। ਜਿਸ ਵਿੱਚ ਖਹਿਰਾ ਬੇਟ ਸਤਲੁਜ ਦਰਿਆ ਦੇ ਨਾਲ ਬੈਠੇ ਲੋੜਬੰਦ ਲੋਕਾਂ ਨੂੰ ਵੀ ਬਰੈਡ ਸਮੇਤ ਰਾਸ਼ਨ ਦੀ ਵੰਡ ਕੀਤੀ।
ਇਸ ਤੋਂ ਇਲਾਵਾ ਹਲਕੇ ਦੇ ਪਿੰਡ ਡੇਹਲੋਂ ਦੇ ਹਸਪਤਾਲ ਦਾ ਦੌਰਾ ਕੀਤਾ ਅਤੇ ਸਿਹਤ ਸਹੂਲਤਾਂ ਦਾ ਜਾਇਜਾ ਲਿਆ ਅਤੇ ਸ਼ਹਿਰ ਨਾਲ ਲੱਗਦੀਆਂ ਕਲੋਨੀਆਂ ਸ਼ਹੀਦ ਭਗਤ ਸਿੰਘ ਨਗਰ, ਗੁਰੂ ਤੇਗ ਬਹਾਦਰ ਨਗਰ, ਭਾਈ ਹਿੰਮਤ ਸਿੰਘ ਨਗਰ ਆਦਿ ਸਮੇਤ ਹੋਰ ਕਲੋਨੀਆਂ ਦੇ ਘਰਾਂ ਵਿਚ ਬੈਠੇ ਲੋੜਬੰਦ ਲੋਕਾਂ ਨੂੰ ਰਾਸ਼ਨ ਦੀ ਵੰਡ ਕੀਤੀ। ਇਸ ਮੌਕੇ ਜਿਪੀ ਮਜਾਰੀ, ਨਿੰਮਾ ਡੇਹਲੋਂ, ਮਹਾਂ ਸਿੰਘ ਰੁੜਕਾ ਆਦਿ ਵੀ ਮੌਜੂਦ ਸਨ।