ਕੈਮਿਸਟ ਦੀਆਂ ਦੁਕਾਨਾਂ ਦਿਨ-ਰਾਤ ਖੁੱਲ੍ਹੀਆਂ ਰਹਿਣਗੀਆਂ
ਚਿੜੀਆਘਰ ਦੀ ਦੇਖਰੇਖ, ਨਰਸਰੀਆਂ ਅਤੇ ਪੌਦੇ ਲਗਾਉਣ ਨੂੰ ਘੱਟ ਤੋਂ ਘੱਟ ਸਟਾਫ ਨਾਲ ਦਿੱਤੀ ਮਨਜੂਰੀ
ਨਸ਼ਾ ਛੁਡਾਊ ਕੇਂਦਰ, ਮੁੜ ਵਸੇਬੇ ਕੇਂਦਰ, ਆਯੂਸ਼ ਪ੍ਰੈਕਟੀਸ਼ਨਰ, ਡਾਇਗਨੌਸਟਿਕ ਲੈਬਾਰਟਰੀਆਂ ਅਤੇ ਵੈਟਰਨਰੀ ਹਸਪਤਾਲਾਂ ਨੂੰ ਦਿੱਤੀ ਛੋਟ
ਐਸ.ਏ.ਐਸ.ਨਗਰ, 29 ਮਾਰਚ 2020: ਜ਼ਿਲ੍ਹਾ ਮੈਜਿਸਟਰੇਟ ਸ੍ਰੀ ਗਿਰੀਸ਼ ਦਿਆਲਨ ਨੇ ਅੱਜ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਲੋੜੀਂਦੀਆਂ ਚੀਜ਼ਾਂ ਅਤੇ ਲੋਕਾਂ ਦੀ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਛੋਟ ਵਾਲੀਆਂ ਸ਼੍ਰੇਣੀਆਂ ਲਈ ਇਕ ਸੰਗਠਿਤ ਹੁਕਮ ਜਾਰੀ ਕੀਤਾ ਹੈ।
ਹੁਕਮਾਂ ਵਿੱਚ ਕਾਨੂੰਨ ਅਤੇ ਵਿਵਸਥਾ ਜਾਂ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਵਾਲੇ ਵਿਅਕਤੀ (ਸਰਕਾਰੀ ਪਛਾਣ ਪੱਤਰ ਨਾਲ) ਕਾਰਜਕਾਰੀ ਮੈਜਿਸਟਰੇਟ, ਪੁਲਿਸ ਕਰਮਚਾਰੀ, ਸੈਨਿਕ, ਵਰਦੀ ਵਿੱਚ ਅਰਧ ਸੈਨਿਕ ਕਰਮਚਾਰੀ, ਸਿਹਤ ਅਧਿਕਾਰੀ, ਬਿਜਲੀ, ਪਾਣੀ ਦੀ ਸਪਲਾਈ, ਸੈਨੀਟੇਸ਼ਨ ਅਤੇ ਕੂੜਾ-ਕਰਕਟ ਇਕੱਠਾ ਕਰਨ ਤੇ ਸਫਾਈ ਸਮੇਤ ਨਗਰ ਨਿਗਮ ਅਤੇ ਨਿੱਜੀ ਏਜੰਸੀਆਂ ਦੁਆਰਾ ਯੋਗ ਡਿਊਟੀ ਆਰਡਰ ਨਾਲ ਕੰਮ ‘ਤੇ ਲਗਾਏ ਅਧਿਕਾਰੀ/ਕਰਮਚਾਰੀ ਸ਼ਾਮਲ ਹਨ। ਸਰਕਾਰੀ ਕਰਮਚਾਰੀਆਂ ਨੂੰ ਵਿਭਾਗ ਦੇ ਮੁਖੀ ਦੁਆਰਾ ਯੋਗ ਡਿਊਟੀ ਆਰਡਰ ਨਾਲ ਜ਼ਰੂਰੀ ਡਿਊਟੀਆਂ/ ਕੋਵਿਡ -19 ਸਬੰਧੀ ਡਿਊਟੀਆਂ ‘ਤੇ ਲਗਾਇਆ ਗਿਆ ਹੈ। ਇਨ੍ਹਾਂ ਵਿੱਚ ਜ਼ਿਲ੍ਹੇ ਦੇ ਅੰਦਰ ਜਾਂ ਬਾਹਰ ਜਾਣ ਲਈ ਡਿਊਟੀ ’ਤੇ ਲਗਾਏ ਪੰਜਾਬ, ਹਰਿਆਣਾ ਅਤੇ ਯੂ.ਟੀ. ਚੰਡੀਗੜ੍ਹ ਦੇ ਕਰਮਚਾਰੀ ਸ਼ਾਮਲ ਹੋਣਗੇ।
ਹੁਕਮਾਂ ਵਿੱਚ ਵਿਸ਼ੇਸ਼ ਤੌਰ ‘ਤੇ ਡੀਐਮ / ਏਡੀਐਮ / ਐਸਡੀਐਮ ਜਾਂ ਉਨ੍ਹਾਂ ਦੁਆਰਾ ਅਧਿਕਾਰਤ ਹੋਰ ਅਧਿਕਾਰੀ ਵੱਲੋਂ ਪ੍ਰਵਾਨਿਤ ਸੀਮਿਤ ਕਰਫਿਊ ਪਾਸ ਪ੍ਰਾਪਤ ਵਿਅਕਤੀ ਵੀ ਸ਼ਾਮਲ ਹਨ। ਸਾਰੇ ਵਿਅਕਤੀਆਂ / ਵਾਹਨਾਂ ਨੂੰ ਅੰਤਰਰਾਜੀ ਰਾਜੀ ਅਤੇ ਜ਼ਿਲੇ ਵਿਚ ਆਵਾਜਾਈ ਲਈ ਤਸਦੀਕ ਕਰਨ ਉਪਰੰਤ ਲੰਘਣ ਦੀ ਇਜਾਜ਼ਤ ਦਿੱਤੀ ਜਾਏਗੀ। ਡਾਕਟਰਾਂ, ਨਰਸਾਂ, ਫਾਰਮਾਸਿਸਟਾਂ ਅਤੇ ਹੋਰ ਸਟਾਫ ਨੂੰ ਵੀ ਆਪਣੇ ਅਦਾਰਿਆਂ ਜਿਵੇਂ ਕਿ ਪੀਐਚਸੀ, ਸੀ.ਐੱਚ.ਸੀ., ਪੀ.ਜੀ.ਆਈ., ਜੀ.ਐੱਮ.ਸੀ.ਐੱਚ. ਤੋਂ ਆਈਡੀ ਕਾਰਡ ਬਣਾਉਣ ਤੋਂ ਬਾਅਦ ਡਿਊਟੀ ਕਰਨ ਦੀ ਆਗਿਆ ਦਿੱਤੀ ਜਾਵੇਗੀ। ਹਸਪਤਾਲ, ਕੈਮਿਸਟ ਦੁਕਾਨਾਂ ਅਤੇ ਏ.ਟੀ.ਐਮ. ਨੂੰ ਦਿਨ-ਰਾਤ ਖੁੱਲੇ ਰਹਿਣ ਦੀ ਇਜਾਜ਼ਤ ਹੋਵੇਗੀ ਅਤੇ ਇਸ ਨੂੰ ਸਿਵਲ ਸਰਜਨ, ਜੈਡਐਲਏ ਅਤੇ ਐਲਡੀਐਮ ਕ੍ਰਮਵਾਰ ਯਕੀਨੀ ਬਣਾਉਣਗੇ। ਮਾਨਤਾ ਪ੍ਰਾਪਤ ਪੱਤਰਕਾਰਾਂ ਅਤੇ ਮੀਡੀਆ ਨਾਲ ਸਬੰਧਤ ਕੋਲ ਵਿਅਕਤੀਆਂ ਕੋਲ , ਹਰਿਆਣਾ, ਯੂਟੀ ਚੰਡੀਗੜ੍ਹ ਅਤੇ ਕੇਂਦਰ ਸਰਕਾਰ ਦੁਆਰਾ ਜਾਰੀ ਕੀਤੇ ਗਏ ਗੁਲਾਬੀ ਅਤੇ ਪੀਲੇ ਪਾਸ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਹੁਕਮਾਂ ਵਿੱਚ ਜ਼ਰੂਰੀ ਵਸਤੂਆਂ ਜਿਵੇਂ ਖਾਣ ਦੀਆਂ ਚੀਜ਼ਾਂ, ਫਲ, ਸਬਜ਼ੀਆਂ, ਡੇਅਰੀ ਉਤਪਾਦ, ਦਵਾਈਆਂ, ਮੈਡੀਕਲ ਉਪਕਰਣ, ਐਲ.ਪੀ.ਜੀ., ਪੋਲਟਰੀ, ਪਸ਼ੂ ਫੀਡ ਦਾ ਉਤਪਾਦਨ ਅਤੇ ਜ਼ਿਲ੍ਹ੍ਹੇ ਅੰਦਰ ਆਵਾਜਾਈ ਸ਼ਾਮਲ ਹੈ। ਇਸ ਦੇ ਨਾਲ ਹੀ ਸਬਜ਼ੀਆਂ, ਕਰਿਆਨੇ, ਅੰਡੇ, ਮੀਟ, ਪਸ਼ੂਆਂ ਅਤੇ ਪੋਲਟਰੀ ਲਈ ਹਰੇ ਅਤੇ ਸੁੱਕੇ ਚਾਰੇ, ਸੂਰਾਂ ਦੀ ਫੀਡ ਆਦਿ ਲੈ ਜਾਣ ਵਾਲੇ ਵਾਹਨ, ਏਟੀਐਮ ਕੈਸ਼ ਵੈਨਾਂ, ਐਲ.ਪੀ.ਜੀ., ਤੇਲ ਦੇ ਕੰਨਟੇਨਰ / ਟੈਂਕਰ, ਦੁੱਧ ਦੀ ਘਰ-ਘਰ ਡਲੀਵਰੀ ਕਰਨ ਵਾਲੇ, ਦਵਾਈਆਂ ਅਤੇ ਖਾਣ-ਪੀਣ ਦੀਆਂ ਚੀਜ਼ਾਂ ਸਪਲਾਈ ਕਰਨ ਵਾਲਿਆਂ ਦੇ ਨਾਲ ਫੇਰੀ ਵਾਲੇ, ਰੇਹੜੀਆਂ, ਦੋਧੀਆਂ ਵੀ ਸ਼ਾਮਲ ਹਨ।
ਇਸ ਤੋਂ ਇਲਾਵਾ ਹੁਕਮਾਂ ਵਿੱਚ ਖੇਤੀਬਾੜੀ / ਸਹਾਇਕ ਸੇਵਾਵਾਂ ਵੀ ਸ਼ਾਮਲ ਹਨ ਜਿਹਨਾਂ ਵਿੱਚ ਖੇਤ ਵਿੱਚ ਕੰਮ ਕਰਨ ਵਾਲੇ, ਸਬਜ਼ੀਆਂ ਅਤੇ ਚਾਰੇ ਦੀ ਕਟਾਈ ਕਰਨ ਵਾਲੇ ਕਿਸਾਨ ਅਤੇ ਖੇਤ ਮਜ਼ਦੂਰ ਸ਼ਾਮਲ ਹਨ। ਖੇਤਾਂ ਵਿੱਚ ਕੰਮ ਕਰਨ ਵਾਲੀ ਮਸ਼ੀਨਰੀ ਜਿਸ ਵਿੱਚ ਕੰਬਾਈਨ / ਵਾਹੀ ਕਰਨ ਵਾਲੇ, ਫਾਰਮਾਂ ਦੀ ਪੈਦਾਵਾਰ ਨੂੰ ਲੈ ਜਾਣ ਵਾਲੀ ਮਸ਼ੀਨਰੀ, ਆਟਾ ਮਿੱਲਾਂ, ਦੁੱਧ ਦੇ ਪਲਾਂਟ, ਡੇਅਰੀਆਂ, ਖਾਦਾਂ ਦੀ ਵਿਕਰੀ, ਕੀਟਨਾਸ਼ਕਾਂ, ਰੇਲਵੇ ਸਮੇਤ ਸਰਕਾਰੀ ਏਜੰਸੀਆਂ ਦੁਆਰਾ ਖੁਰਾਕ ਖਰੀਦ ਨਾਲ ਸਬੰਧਤ ਕਾਰਜ, ਜਨਤਕ ਵੰਡ ਨਾਲ ਸਬੰਧਤ ਕਾਰਜ ਸਿਸਟਮ (ਪੀਡੀਐਸ), ਬੈਂਕ ਜਿਨ੍ਹਾਂ ਦੀ ਐਲਡੀਐਮ ਦੁਆਰਾ ਚੁਣੀਆਂ ਗਈਆਂ ਸ਼ਾਖਾਵਾਂ ਸਮੇਤ ਖਜਾਨਾ/ਕਰੰਸੀ, ਸ਼ਾਮਲ ਹਨ ਜੋ ਘੱਟੋ ਘੱਟ ਸਟਾਫ ਨਾਲ ਕੰਮ ਕਰਨਗੀਆਂ ਅਤੇ ਕੋਈ ਜਨਤਕ ਲੈਣ ਦੇਣ ਨਹੀਂ ਹੋਵੇਗਾ। ਇਸ ਤੋਂ ਇਲਾਵਾ, ਵੈਟਰਨਰੀ ਸੇਵਾਵਾਂ ਅਤੇ ਸਪਲਾਈ, ਈ-ਕਾਮਰਸ ਪੋਰਟਲ ਜਿਵੇਂ ਕਿ ਐਮਾਜ਼ਾਨ, ਫਲਿੱਪਕਾਰਟ, ਸਵਿਗੀ, ਜ਼ੋਮੈਟੋ ਅਤੇ ਮਾਰਕਫੈੱਡ ਦੁਆਰਾ ਘਰ-ਘਰ ਡਲੀਵਰੀ, ਚਿੜੀਆਘਰ ਦੀ ਸੰਭਾਲ, ਨਰਸਰੀਆਂ ਅਤੇ ਪੌਦੇ ਲਗਾਉਣ, ਬਿਜਲੀ (ਉਤਪਾਦਨ ਅਤੇ ਸੰਚਾਰਨ, ਨਵਿਆਉਣਯੋਗ ਊਰਜਾ ਸਟੇਸ਼ਨਾਂ, ਸੌਰ ਊਰਜਾ, ਪਣ ਬਿਜਲੀ, ਬਾਇਓਮਾਸ / ਬਾਇਓ ਗੈਸ ਆਦਿ) ਵੀ ਹੁਕਮਾਂ ਵਿੱਚ ਸ਼ਾਮਲ ਹਨ।
ਇਸ ਤੋਂ ਇਲਾਵਾ, ਹੇਠ ਲਿਖੀਆਂ ਅਦਾਰੇ ਸਿਰਫ ਘਰੇਲੂ ਡਲੀਵਰੀ ਲਈ ਖੁੱਲ੍ਹੇ ਰਹਿਣੇ ਚਾਹੀਦੇ ਹਨ- ਤਾਜ਼ੇ ਭੋਜਨ, ਫਲ, ਸਬਜ਼ੀਆਂ, ਅੰਡੇ, ਮੀਟ, ਪੋਲਟਰੀ, ਖਾਣ-ਪੀਣ ਵਾਲੇ ਪਦਾਰਥ, ਵੇਕਰੀ, ਭੋਜਨ ਤਿਆਰੀ ਕਰਨ, ਆਮ ਭੰਡਾਰ, ਕਰਿਆਨੇ, ਪੰਨਸਾਰੀ, ਈ-ਕਮਰਸ ਡਿਜੀਟਲ ਸਪੁਰਦਗੀ, ਹੋਮ ਡਿਲਿਵਰੀ, ਐਲ.ਪੀ.ਜੀ., ਕੋਲਾ, ਲੱਕੜ ਅਤੇ ਹੋਰ ਬਾਲਣ ਸਮੇਤ ਸਾਰੇ ਭੋਜਨ ਅਤੇ ਪੀਣ ਵਾਲੇ ਪਦਾਰਥ ਸ਼ਾਮਲ ਹਨ।
ਸਾਰੇ ਸਬੰਧਤ ਵਿਅਕਤੀਆਂ ਨੂੰ ਸਮਾਜਕ ਦੂਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਚਾਹੀਦਾ ਹੈ।
ਉਪਰੋਕਤ ਉਦੇਸ਼ਾਂ ਲਈ ਲੱਗੇ ਮਜ਼ਦੂਰਾਂ ਅਤੇ ਵਾਹਨਾਂ ਨੂੰ ਅਜ਼ਾਦੀ ਨਾਲ ਜਾਣ ਦੀ ਆਗਿਆ ਦਿੱਤੀ ਜਾਏਗੀ, ਜ਼ਰੂਰੀ ਸਪਲਾਈਆਂ ਲਈ ਜਾਰੀ ਕੀਤੇ ਗਏ ਪਾਸ ਪੂਰੇ ਸੂਬੇ ਵਿੱਚ ਚੱਲਣਗੇ ਅਤੇ ਦੂਜੇ ਰਾਜਾਂ / ਜ਼ਿਲ੍ਹਿਆਂ ਦੁਆਰਾ ਜਾਰੀ ਕੀਤੇ ਗਏ ਪਾਸ ਵੀ ਐਸ.ਏ.ਐਸ. ਨਗਰ ਜ਼ਿਲ੍ਹੇ ਵਿੱਚ ਯੋਗ ਹੋਣਗੇ।