← ਪਿਛੇ ਪਰਤੋ
ਅਧਿਕਾਰਤ ਪ੍ਰਚੂਨ ਵਿਕਰੇਤਾ ਨੂੰ ਕੰਟਰੋਲਡ ਕੀਮਤਾਂ 'ਤੇ ਖੰਡ ਦੇਵੇਗਾ ਸ਼ੂਗਰਫੈਡ: ਅਮਰੀਕ ਸਿੰਘ ਆਲੀਵਾਲ ਖੰਡ ਦੀ ਸਪਲਾਈ ਲਈ ਸਮਾਜਿਕ ਵਿੱਥ ਅਤੇ ਸਾਫ ਸਫਾਈ ਦੇ ਸਾਰੇ ਪ੍ਰਬੰਧਾਂ ਦਾ ਖਿਆਲ ਰੱਖਿਆ ਜਾ ਰਿਹਾ: ਪੁਨੀਤ ਗੋਇਲ ਚੰਡੀਗੜ, 29 ਮਾਰਚ 2020: ਕੋਵਿਡ-19 ਸੰਕਟ ਦੇ ਕਾਰਨ ਸੂਬੇ ਭਰ ਵਿੱਚ ਲਗਾਏ ਗਏ ਕਰਫਿਊ/ਲੌਕਡਾਊਨ ਦੇ ਚੱਲਦਿਆਂ ਗਰੀਬਾਂ ਨੂੰ ਰਾਸ਼ਨ ਦੇਣ ਲਈ ਸ਼ੂਗਰਫੈਡ 20 ਲੱਖ ਕਿਲੋ ਖੰਡ ਮੁਹੱਈਆ ਕਰਵਾਏਗਾ ਜਿਸ ਦੇ ਤਹਿਤ ਅੱਜ 50 ਹਜ਼ਾਰ ਕਿਲੋ ਖੰਡ ਭੇਜ ਦਿੱਤੀ ਗਈ ਹੈ। ਇਹ ਖੁਲਾਸਾ ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ। ਸ. ਰੰਧਾਵਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਲੋਕਾਂ ਨੂੰ ਇਹਤਿਹਾਤ ਵਜੋਂ ਘਰਾਂ ਵਿੱਚ ਰੱਖਣ ਲਈ ਲਗਾਏ ਗਏ ਕਰਫਿਊ ਦੇ ਚੱਲਦਿਆਂ ਸੂਬਾ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਗਰੀਬਾਂ ਤੇ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਦੇ ਪ੍ਰਬੰਧ ਕੀਤੇ ਗਏ ਗਨ। ਉਨ•ਾਂ ਕਿਹਾ ਕਿ ਇਹ ਜ਼ਿੰਮਾ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਸੌਂਪਿਆ ਗਿਆ ਹੈ ਅਤੇ ਸਹਿਕਾਰੀ ਅਦਾਰੇ ਸ਼ੂਗਰਫੈਡ ਵੱਲੋਂ ਇਹ ਰਾਸ਼ਨ ਪਹੁੰਚਾਣ ਲਈ ਇਕ-ਇਕ ਕਿਲੋ ਦੇ 20 ਲੱਖ ਖੰਡ ਦੇ ਪੈਕੇਟ ਮੁਹੱਈਆ ਕਰਵਾਏ ਜਾਣਗੇ। ਉਨ•ਾਂ ਕਿਹਾ ਕਿ ਅੱਜ 50 ਹਜ਼ਾਰ ਪੈਕੇਟ ਭੇਜ ਦਿੱਤੇ ਗਏ ਹਨ ਅਤੇ ਬਾਕੀ ਸਪਲਾਈ ਆਉਂਦੇ ਦਿਨਾਂ ਵਿੱਚ ਕਰ ਦਿੱਤੇ ਜਾਣਗੇ। ਉਨ•ਾਂ ਕਿਹਾ ਕਿ ਇਸ ਜ਼ਰੂਰੀ ਖੁਰਾਕ ਦੀ ਲੋੜ ਪੂਰੀ ਕਰਨ ਅਤੇ ਕਿਸੇ ਕਿਸਮ ਦੀ ਕਾਲਾਬਜ਼ਾਰੀ ਨੂੰ ਰੋਕਣ ਲਈ ਖੰਡ ਦੀ ਸਪਲਾਈ ਵਿੱਚ ਕੋਈ ਕਮੀ ਨਹੀਂ ਆਵੇਗੀ। ਇਸੇ ਦੌਰਾਨ ਸ਼ੂਗਰਫੈਡ ਦੇ ਚੇਅਰਮੈਨ ਸ. ਅਮਰੀਕ ਸਿੰਘ ਆਲੀਵਾਲ ਨੇ ਦੱਸਿਆ ਕਿ ਖੰਡ ਦੀ ਸਪਲਾਈ ਪੂਰੀ ਕਰਨ ਲਈ ਸਾਰੀਆਂ ਸਹਿਕਾਰੀ ਖੰਡ ਮਿੱਲਾਂ ਨੂੰ ਕਹਿ ਦਿੱਤਾ ਹੈ ਅਤੇ ਸ਼ੂਗਰਫੈਡ ਇਸ ਟੀਚੇ ਨੂੰ ਪੂਰਾ ਕਰਨ ਵਿੱਚ ਕੋਈ ਢਿੱਲ ਨਹੀਂ ਕਰੇਗਾ। ਉਨ•ਾਂ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਸ਼ੂਗਰਫੈਡ ਵੱਲੋਂ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰਤ ਪ੍ਰਚੂਨ ਵਿਕਰੇਤਾ ਨੂੰ ਕੰਟਰੋਲਡ ਕੀਮਤਾਂ 'ਤੇ ਖੰਡ ਵੇਚੀ ਜਾਵੇਗੀ। ਇਕੋ ਸਮੇਂ ਇਕ ਪ੍ਰਚੂਨ ਵਿਕਰੇਤਾ ਨੂੰ ਇਕ ਟਰੱਕ (150 ਕੁਇੰਟਲ ਖੰਡ) ਤੋਂ ਵੱਧ ਖੰਡ ਨਾ ਵੇਚੀ ਜਾਵੇ ਤਾਂ ਜੋ ਸਾਰੇ ਕਿਤੇ ਇਕਸਾਰ ਸਪਲਾਈ ਹੋ ਸਕੇ। ਸ਼ੂਗਰਫੈਡ ਦੇ ਐਮ.ਡੀ. ਸ੍ਰੀ ਪੁਨੀਤ ਗੋਇਲ ਨੇ ਆਖਿਆ ਕਿ ਕੋਵਿਡ-19 ਦੇ ਚੱਲਦਿਆਂ ਸਿਹਤ ਵਿਭਾਗ ਵੱਲੋਂ ਜਾਰੀ ਸਲਾਹਕਾਰੀ ਦੀ ਪਾਲਣਾ ਕਰਦਿਆਂ ਹੋਇਆ ਸ਼ੂਗਰਫੈਡ ਵੱਲੋਂ ਖੰਡ ਦੀ ਸਪਲਾਈ ਵਿੱਚ ਸਾਰੇ ਜ਼ਰੂਰੀ ਇਹਤਿਆਤ ਦੇ ਕਦਮ ਚੁੱਕੇ ਜਾ ਰਹੇ ਹਨ। ਜਿੱਥੇ ਸਮਾਜਿਕ ਵਿੱਥ ਦਾ ਖਿਆਲ ਰੱਖਿਆ ਜਾ ਰਿਹਾ ਹੈ ਉਥੇ ਸੈਨੀਟਾਈਜ਼ਰ, ਮਾਸਕ ਤੇ ਦਸਤਾਨਿਆਂ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਉਨ•ਾਂ ਅੱਗੇ ਦੱਸਿਆ ਕਿ ਸਾਰੀਆਂ ਸਹਿਕਾਰੀ ਖੰਡ ਮਿੱਲਾਂ ਉਤੇ ਆਮ ਗਾਹਕਾਂ ਲਈ ਖੰਡ ਦੇ ਪ੍ਰਚੂਨ ਕੇਂਦਰ ਖੋਲ•ੇ ਗਏ ਹਨ ਅਤੇ ਇਨ•ਾਂ ਕੇਂਦਰਾਂ ਉਤੇ ਸਮਾਜਿਕ ਵਿੱਥ ਦਾ ਪੂਰਾ ਖਿਆਲ ਰੱਖਣ ਲਈ ਵੀ ਕਿਹਾ ਗਿਆ ਹੈ.
Total Responses : 266