ਤਿਆਰ ਕੀਤਾ ਭੋਜਨ 27,698 ਲੋਕਾਂ ਨੂੰ ਵਰਤਾਇਆ
1947 ਸੁੱਕੇ ਰਾਸ਼ਨ ਦੇ ਪੈਕੇਟ ਵੰਡੇ
ਐਸ.ਏ.ਐਸ.ਨਗਰ, 29 ਮਾਰਚ 2020: ਸਿਹਤ ਤੇ ਪਰਿਵਾਰ ਭਲਾਈ ਮੰਤਰੀ ਤੇ ਮੁਹਾਲੀ ਤੋਂ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੇ ਜ਼ਿਲਾ ਪ੍ਰਸ਼ਾਸਨ, ਨਗਰ ਨਿਗਮ ਅਤੇ ਵੱਖ-ਵੱਖ ਗੁਰਦੁਆਰਿਆਂ, ਗੈਰ ਸਰਕਾਰੀ ਸੰਸਥਾਵਾਂ ਅਤੇ ਡੇਰਾ ਬਿਆਸ ਦੀ ਸਹਾਇਤਾ ਨਾਲ ਮੁਹਾਲੀ ਦੇ ਸ਼ਹਿਰੀ ਇਲਾਕਿਆਂ ਦੇ ਨਾਲ-ਨਾਲ ਪੇਂਡੂ ਖੇਤਰਾਂ ਦੀ ਮੱਦਦ ਕਰਦੇ ਹੋਏ ਉਨ•ਾਂ ਨੂੰ ਤਿਆਰ ਕੀਤੇ ਭੋਜਨ ਸਮੇਤ ਲੋੜੀਂਦੀਆਂ ਵਸਤਾਂ ਮੁਹੱਈਆ ਕਰਵਾਉਣ ਵਿੱਚ ਲੱਗੇ ਹੋਏ ਹਨ। ਕੋਵਿਡ-19 ਦੇ ਚੱਲਦਿਆਂ ਲੱਗੇ ਕਰਫਿਊ ਦੌਰਾਨ ਗਰੀਬਾਂ ਤੇ ਲੋੜਵੰਦਾਂ ਦੀ ਮੱਦਦ ਲਈ ਚਲਾਈ ਇਸ ਮੁਹਿੰਮ ਦੌਰਾਨ ਉਨ•ਾਂ ਅੱਜ 27,698 ਲੋਕਾਂ ਨੂੰ ਤਿਆਰ ਕੀਤਾ ਭੋਜਨ ਅਤੇ 1947 ਸੁੱਕਾ ਖਾਣ ਵਾਲਾ ਸਮਾਨ ਵੰਡਿਆ। ਇਸ ਤੋਂ ਇਲਾਵਾ ਖਾਣਾ ਤਿਆਰ ਕਰਨ ਵਾਲੀਆਂ ਸੰਸਥਾਵਾਂ ਦੀ ਸਹਾਇਤਾਂ ਲਈ ਸੁੱਕੇ ਰਾਸ਼ਨ ਦਾ ਟਰੱਕ ਮੁਹੱਈਆ ਕਰਵਾਇਆ ਗਿਆ।
ਕੈਬਨਿਟ ਮੰਤਰੀ ਡਿਪਟੀ ਕਮਿਸ਼ਨਰ ਨੂੰ ਉਨ•ਾਂ ਦੇ ਦਫਤਰ ਵਿੱਚ ਮਿਲੇ ਅਤੇ ਲੋੜਵੰਦਾਂ ਨੂੰ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਪੂਰਾ ਖਾਕਾ ਉਲੀਕਿਆ। ਉਨ•ਾਂ ਨਿੱਜੀ ਤੌਰ 'ਤੇ ਸੋਹਾਣਾ, ਡੇਰਾ ਬਿਆਸ, ਭਾਗੋਮਾਜਰਾ ਤੇ ਮੁਹਾਲੀ ਪਿੰਡ ਵਿਖੇ ਇਸ ਵੰਡਣ ਦੇ ਕੰਮ ਦੀ ਨਿਗਰਾਨੀ ਕੀਤੀ ਅਤੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਲੋੜ ਦੇ ਸਮੇਂ ਉਨ•ਾਂ ਨੂੰ ਜ਼ਰੂਰੀ ਵਸਤਾਂ ਤੇ ਸੇਵਾਵਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਸੁੱਕੇ ਰਾਸ਼ਨ ਵਿੱਚ 5 ਕਿਲੋ ਆਟਾ, 2 ਕਿਲੋ ਚੌਲ, 1 ਕਿਲੋ ਦਾਲ, 1 ਲਿਟਰ ਤੇਲ ਤੇ 500 ਗਰਾਮ ਲੂਣ ਸ਼ਾਮਲ ਸੀ। ਸੁੱਕਾ ਰਾਸ਼ਨ ਗੁਰਦੁਆਰਿਆਂ ਨੂੰ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਜਿੱਥੇ ਇਸ ਦੀ ਲੋੜ ਹੈ। ਗੁਰਦੁਆਰਿਆਂ ਵਿੱਚ ਲੋੜਵੰਦਾਂ ਨੂੰ ਵੰਡਿਆ ਜਾਣ ਵਾਲਾ ਖਾਣਾ ਤਿਆਰ ਕੀਤਾ ਜਾ ਰਿਹਾ ਹੈ।