ਘਰ-ਘਰ ਸੇਵਾਵਾਂ ਪਹੁੰਚਾਣ ਲਈ ਪ੍ਰਾਈਵੇਟ ਕਲੀਨਿਕਸ, ਐਂਬੂਲੈਂਸਾਂ, ਐਨਜੀਓਜ਼, ਬਿੱਗ ਬਾਜ਼ਾਰ ਅਤੇ ਹੋਰਨਾਂ ਦਾ ਲਿਆ ਜਾ ਰਿਹੈ ਸਹਿਯੋਗ
ਚੰਡੀਗੜ , 29 ਮਾਰਚ 2020: ਕੋਵੀਡ -19 ਲਾਕਡਾਉਨ ਦੌਰਾਨ ਲੋਕਾਂ ਨੂੰ ਉਨ੍ਹਾਂ ਦਰ `ਤੇ ਐਮਰਜੈਂਸੀ ਡਾਕਟਰੀ ਅਤੇ ਨਿਯਮਿਤ ਸੇਵਾਵਾਂ ਮੁਹੱਈਆ ਕਰਵਾਉਣ ਲਈ, ਪੰਜਾਬ ਪੁਲਿਸ ਨੇ ਪਾਇਲਟ ਪ੍ਰਾਜੈਕਟ ਵਜੋਂ ਇੱਕ ਪੁਲਿਸ ਐਮਰਜੈਂਸੀ ਸਰਵਿਸਿਜ਼ ਐਪ (ਪੇਸਾ) ਦੀ ਸ਼ੁਰੂਆਤ ਕੀਤੀ ਹੈ ਜਿਸ ਦਾ ਵਿਸਥਾਰ ਜਲਦ ਹੀ ਸੂਬੇ ਭਰ ਵਿੱਚ ਕੀਤਾ ਜਾਵੇਗਾ।
ਸੰਗਰੂਰ ਜ਼ਿਲ੍ਹੇ ਵਿੱਚ ਐਪ ਲਾਂਚ ਹੋਣ ਦੇ ਪਹਿਲੇ ਦਿਨ 1000 ਤੋਂ ਵੱਧ ਵਿਅਕਤੀਆਂ ਨੂੰ ਐਪ ਦਾ ਲਾਭ ਮਿਲਿਆ। ਡੀ.ਜੀ.ਪੀ. ਦਿਨਕਰ ਗੁਪਤਾ ਅਨੁਸਾਰ ਇਹ ਐਪ ਗੂਗਲ ਪਲੇ ਸਟੋਰ ਉੱਤੇ ਉੱਪਲਬਧ ਹੈ ਅਤੇ ਰਾਤੋ ਰਾਤ 700 ਤੋਂ ਵੱਧ ਉਪਭੋਗਤਾਵਾਂ ਦੁਆਰਾ ਇਹ ਐਪ ਡਾਨਲੋਡ ਕੀਤੀ ਜਾ ਚੁੱਕੀ ਹੈ।ਇਸ ਐਪ `ਤੇ ਸੇਵਾਵਾਂ ਦੀ ਸਪੁਰਦਗੀ ਪਹਿਲਾਂ ਹੀ ਸ਼ੁਰੂ ਹੋ ਗਈ ਹੈ।
ਵਿਭਾਗ ਨੇ ਐਪ ਦੇ ਜ਼ਰੀਏ ਕੋਰੋਨਾ ਤੋਂ ਇਲਾਵਾ ਹੋਰ ਮੈਡੀਕਲ ਐਮਰਜੈਂਸੀ ਲੋੜਾਂ ਨੂੰ ਪੂਰਾ ਕਰਨ ਲਈ ਪ੍ਰਾਈਵੇਟ ਕਲੀਨਿਕਾਂ ਅਤੇ ਐਂਬੂਲੈਂਸਾਂ ਦੇ ਨਾਲ-ਨਾਲ ਐਨਜੀਓਜ਼ ਨਾਲ ਸਮਝੌਤਾ ਕੀਤਾ ਹੈ। ਇਹ ਐਪ ਵੈਟਰਨਰੀ ਡਾਕਟਰ, ਪਲੰਬਰ, ਇਲੈਕਟ੍ਰਿਸ਼ਨ, ਐਲ.ਪੀ.ਜੀ. ਗੈਸ ਸਿਲੰਡਰ ਤੋਂ ਇਲਾਵਾ ਹੋਰ ਸੇਵਾਵਾਂ ਪ੍ਰਦਾਨ ਕਰਦੀ ਹੈ। ਡੀਜੀਪੀ ਨੇ ਕਿਹਾ ਕਿ ਉਪਭੋਗਤਾ ਦੇ ਫੀਡਬੈਕ ਅਨੁਸਾਰ ਸੇਵਾਵਾਂ ਦੀ ਸੂਚੀ ਦੀ ਨਿਰੰਤਰ ਸਮੀਖਿਆ ਕੀਤੀ ਜਾ ਰਹੀ ਹੈ।
24X7 ਐਪ ਸੇਵਾਵਾਂ ਦਾ ਪ੍ਰਬੰਧਨ ਕਰਨ ਲਈ ਫੀਲਡ ਅਧਿਕਾਰੀਆਂ ਦੀ ਨਿਗਰਾਨੀ ਹੇਠ ਪੰਜ ਫੋਨ ਨੰਬਰਾਂ ਵਾਲਾ ਇੱਕ ਐਮਰਜੈਂਸੀ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਖਪਤਕਾਰਾਂ ਨੂੰ ਸਾਰੀਆਂ ਨਿਯਮਬੱਧ ਸੇਵਾਵਾਂ ਉਹਨਾਂ ਦੇ ਘਰ ਤੱਕ ਪਹੁੰਚਾਈਆਂ ਜਾ ਰਹੀਆਂ ਹਨ ਅਤੇ ਖਪਤਕਾਰ ਸਿੱਧਾ ਡਿਲਿਵਰੀ ਕਰਨ ਵਾਲੇ ਵਿਅਕਤੀ ਨੂੰ ਹੀ ਇਸ ਦਾ ਭੁਗਤਾਨ ਕਰ ਸਕਦਾ ਹੈ।
ਪੀਈਐਸਏ ਐਪਲੀਕੇਸ਼ਨ ਨੂੰ ਗੂਗਲ ਪਲੇ ਸਟੋਰ ਤੋਂ https://play.google.com/store/apps/details?id=com.pesa.user ਲਿੰਕ ਜਾਂ ਵੈਬਸਾਈਟ ਤੋਂ https://pesappindia.com ਲਿੰਕ ਦੀ ਵਰਤੋਂ ਕਰਕੇ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਐਪ ਨੂੰ ਡਾਊਨਲੋਡ ਕਰਨ ਲਈ ਲਿੰਕ ਅਤੇ ਕਿਊਆਰ ਕੋਡ ਜ਼ਿਲ੍ਹਾ ਪੁਲਿਸ ਵੈਬਸਾਈਟ (www.sangrurpolice.in) 'ਤੇ ਵੀ ਉਪਲਬਧ ਹਨ।
ਸਿਰਫ਼ ਇਕ ਦਿਨ ਵਿਚ ਸਮੇਂ ਤੋਂ ਪਹਿਲਾਂ ਨਵਜਨਮੇ ਬੱਚੇ ਸਮੇਤ 150 ਤੋਂ ਵੱਧ ਵਿਅਕਤੀਆਂ ਨੂੰ ਨਿੱਜੀ ਕਲੀਨਿਕਾਂ ਨਾਲ ਜੋੜ ਕੇ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਗਈ ਹੈ। ਐਪ ਨੇ ਗਰੀਬ ਅਤੇ ਰੋਜ਼ਾਨਾ ਦਿਹਾੜੀ ਕਰਨ ਵਾਲਿਆਂ ਨੂੰ ਖਾਣੇ ਦੇ ਪੈਕੇਟ ਮੁਹੱਈਆ ਕਰਾਉਣ ਵਿਚ ਵੀ ਸਹਾਇਤਾ ਕੀਤੀ ਹੈ। ਵਿਭਾਗ ਨੇ ਆਟਾ, ਦਾਲ, ਖੰਡ, ਗੁੜ, ਚਾਹ, ਮੱਖਣ, ਘਿਓ, ਟੂਥਪੇਸਟ, ਸਾਬਣ ਅਤੇ ਹੋਰ ਕਰਿਆਨੇ ਦੇ ਸਾਮਾਨ ਸਮੇਤ ਕੁੱਲ 40 ਜ਼ਰੂਰੀ ਚੀਜ਼ਾਂ ਖਪਤਕਾਰਾਂ ਨੂੰ ਮੁੱਹਈਆ ਕਰਵਾਉਣ ਲਈ ਨਿੱਜੀ ਅਦਾਰਿਆਂ ਜਿਵੇਂ ਬਿਗ ਬਾਜ਼ਾਰ ਅਤੇ ਹੋਰਨਾਂ ਨਾਲ ਭਾਈਵਾਲੀ ਕੀਤੀ ਹੈ।
ਡੀਜੀਪੀ ਮੁਤਾਬਕ, ਬਿਜਲੀ ਨਾਲ ਸਬੰਧਿਤ ਜਿਵੇਂ ਗੀਜ਼ਰ, ਫਰਿੱਜ ਦੀ ਮੁਰੰਮਤ ਅਤੇ ਪਲੰਬਿੰਗ ਦੀਆਂ ਸਮੱਸਿਆਵਾਂ ਸਮੇਤ ਲਗਭਗ 35 ਕਾਲਾਂ ਪ੍ਰਾਪਤ ਹੋਈਆਂ ਸਨ ਅਤੇ ਇਹਨਾਂ ਦੀਆਂ ਤੁਰੰਤ ਸੇਵਾਵਾਂ ਮੁਹੱਈਆ ਕਰਵਾਈਆ ਗਈਆਂ। ਐਲਪੀਜੀ ਸਿਲੰਡਰਾਂ ਲਈ ਕਈ ਕਾਲਾਂ ਆਈਆਂ ਜਿਸ ਵਿੱਚ ਕੁਝ ਅਜਿਹੀਆਂ ਕਾਲਾਂ ਵੀ ਸ਼ਾਮਲ ਸਨ ਜੋ ਸਿਲੰਡਰ ਲਈ ਪੈਸੇ ਦੇਣ ਦੇ ਸਮਰੱਥ ਸਨ।
ਮੁਸਤੈਦੀ ਨਾਲ ਹਰਕਤ ਵਿਚ ਆਉਂਦਿਆਂ ਪੁਲਿਸ ਨੇ ਵੱਖ ਵੱਖ ਥਾਵਾਂ `ਤੇ ਫਸੇ ਹੋਏ 300 ਤੋਂ ਵੱਧ ਲੋਕਾਂ ਨੂੰ ਕਰਫਿਊ ਪਾਸ ਦਿੱਤੇ। ਕਰਫਿਊ ਦੀ ਉਲੰਘਣਾ ਸੰਬੰਧੀ ਆਈਆਂ ਕਾਲਾਂ `ਤੇ ਵੀ ਤੁਰੰਤ ਕਾਰਵਾਈ ਕੀਤੀ ਗਈ। ਲੋੜਵੰਦਾਂ ਨੂੰ ਵੈਟਰਨਰੀ ਸੇਵਾਵਾਂ ਮੁਹੱਈਆ ਕਰਵਾਉਣ ਤੋਂ ਇਲਾਵਾ ਪਸ਼ੂਆਂ / ਪੋਲਟਰੀ ਫੀਡ ਲਿਆਉਣ- ਲਿਜਾਣ ਸਬੰਧੀ ਮੁੱਦਿਆਂ ਦਾ ਹੱਲ ਵੀ ਕੀਤਾ ਗਿਆ।
ਐਪ ਨੂੰ ਵਰਤੋਂ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਬੁਲਾਰੇ ਨੇ ਕਿਹਾ ਕਿ ਐਪ ਡਾਉਨਲੋਡ ਕਰਨ ਤੋਂ ਬਾਅਦ ਵਰਤੋਂਕਾਰ ਨੂੰ ਨਾਮ, ਮੋਬਾਈਲ ਨੰਬਰ ਅਤੇ ਪਤਾ ਦਰਜ ਕਰਨਾ ਪੈਂਦਾ ਹੈ। ਸਿਸਟਮ ਆਪਣੇ-ਆਪ ਡਿਲੀਵਰੀ ਲਈ ਉਪਭੋਗਤਾ ਦਾ ਸਥਾਨ ਤਲਾਸ਼ ਲੈਂਦਾ ਹੈ ਅਤੇ ਡਿਲੀਵਰੀ ਦੇਣ ਵਾਲੀਆਂ ਚੀਜ਼ਾਂ ਗੁਣਵੱਤਾ ਜਾਂ ਮਾਤਰਾ ਵਿਚ ਤਬਦੀਲੀ, ਜਾਂ ਕਰਫਿਊ ਬਾਰੇ ਕੋਈ ਹੋਰ ਅਪਡੇਟ ਆਦਿ ਸੰਬੰਧੀ ਵੀ ਨੋਟੀਫਿਕੇਸ਼ਨਾਂ ਸਾਂਝਾ ਕਰਦਾ ਹੈ।
ਇਹ ਐਪ ਆਨਲਾਈਨ ਪ੍ਰੀ-ਪੇਮੈਂਟ ਦਾ ਵਿਕਲਪ ਵੀ ਪ੍ਰਦਾਨ ਕਰਦਾ ਹੈ, ਤਾਂ ਜੋ ਨਕਦੀ-ਸੰਕਟ ਅਤੇ ਨਕਦ ਪ੍ਰਬੰਧਨ ਵਰਗੀਆਂ ਸਮੱਸਿਆਵਾਂ ਨਾਲ ਨਜਿੱਠਿਆ ਜਾ ਸਕੇ।
ਐਡਮਿਨ ਡੈਸ਼ਬੋਰਡ ਅਗਲੇ ਦਿਨ ਲਈ ਖੇਤਰ / ਸਥਾਨ ਮੁਤਾਬਕ ਡਿਲੀਵਰੀ ਸੂਚੀਆਂ ਤਿਆਰ ਕਰਦਾ ਹੈ। ਡਿਲੀਵਰੀ ਐਪ ਰਾਹੀਂ ਉਨ੍ਹਾਂ ਲੋਕਾਂ ਦੀ ਸੂਚੀ ਡਿਲੀਵਰੀ ਦੇਣ ਵਾਲੇ ਨੂੰ ਫਾਰਵਰਡ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਕਿਸੇ ਚੀਜ਼ ਦੀ ਮੰਗ ਕੀਤੀ ਹੋਵੇ ।ਡਿਲਿਵਰੀ ਦੀ ਸਥਿਤੀ ਨੂੰ ਸਿਰਫ ਇੱਕ ਬਟਨ ਦਬਾ ਕੇ ਵੇਖਿਆ ਜਾ ਸਕਦਾ ਹੈ।
ਇਸ ਸੁਚੱਜੀ ਐਪ ਵਿਚ ਨਾਗਰਿਕਾਂ ਨੂੰ ਸਪਲਾਈ ਕਰਨ ਵਾਲਿਆਂ ਜਿਵੇਂ ਬਿੱਗ ਬਾਜ਼ਾਰ, ਮੋਰ ਅਤੇ ਕਰਿਆਨਾ ਐਸੋਸੀਏਸ਼ਨਾਂ ਨਾਲ ਸਿੱਧਾ ਸੰਪਰਕ ਜੋੜਨ ਦਾ ਪ੍ਰਬੰਧ ਹੈ, ਜੋ ਮੰਗ ਅਨੁਸਾਰ ਸਿੱਧੇ ਡਿਲੀਵਰੀ ਭੇਜ ਸਕਦੇ ਹਨ।