ਮਨਿੰਦਰਜੀਤ ਸਿੱਧੂ
- ਗਰੀਬਾਂ ਤੱਕ ਲੰਗਰ ਵਰਤਾਉਣ ਲਈ ਵਲੰਟੀਅਰਾਂ ਦੀ ਟੀਮਾਂ ਬਣਾਈਆਂ ਗਈਆਂ ਹਨ- ਡਾ. ਮਨਦੀਪ ਕੌਰ
ਜੈਤੋ, 29 ਮਾਰਚ 2020 - ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲਗਾਏ ਕਰਫਿਊ ਕਾਰਨ ਆਮ ਜਨ-ਜੀਵਨ ਬਿਲਕੁੱਲ ਠੱਪ ਹੋ ਗਿਆ ਹੈ। ਘਰਾਂ ਵਿੱਚ ਕੈਦ ਹੋਣਕਰਕੇ ਲੋਕਾਂ ਦੇ ਰੁਜ਼ਗਾਰ ਦੇ ਵਸੀਲੇ ਵੀ ਥੰਮ ਗਏ ਹਨ। ਜਿਹੜੇ ਲੋਕ ਪਹਿਲਾਂ ਹੀ ਦੋ ਡੰਗ ਦੇ ਗੁਜ਼ਾਰੇ ਜੋਗਾ ਕਮਾਂਉਂਦੇ ਸਨ, ਉਹਨਾਂ ਦੀ ਹਾਲਤ ਦਿਨ-ਬ-ਦਿਨਪਤਲੀ ਹੁੰਦੀ ਜਾ ਰਹੀ ਹੈ। ਉਹਨਾਂ ਦੇ ਡੱਬਿਆਂ ਦੇ ਵਿੱਚੋਂ ਰਾਸ਼ਨ ਅਤੇ ਪੀਪਿਆਂ ਦੇ ਵਿੱਚ ਆਟਾ ਮੁੱਕ ਗਿਆ ਹੈ। ਜੇਕਰ ਕਿਸੇ ਕੋਲ ਥੋੜ੍ਹਾ ਬਹੁਤ ਪੈਸਾ ਬਚਿਆ ਵੀ ਹੈਤਾਂ ਕਰਫਿਊ ਚਲਦਿਆਂ ਰਾਸ਼ਨ ਦੀਆਂ ਦੁਕਾਨਾਂ ਬੰਦ ਹੁੰਦੀਆਂ ਹਨ।
ਅਜਿਹੀ ਹਾਲਤ ਵਿੱਚ ਬੜੇ ਲੰਮੇ ਸਮੇਂ ਤੋਂ ਮਾਨਵਤਾ ਦੀ ਸੇਵਾ ਵਿੱਚ ਕਾਰਜਸ਼ੀਲ ਵਿਵੇਕ ਮਿਸ਼ਨਚੈਰੀਟੇਬਲ ਟਰੱਸਟ ਦੇ ਜੈਤੋਂ ਬਰਾਂਚ ਦੇ ਇੰਚਾਰਜ਼ ਸੰਤ ਰਿਸ਼ੀ ਰਾਮ ਜੀ ਨੇ ਪ੍ਰਸ਼ਾਸਨ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਜੈਤੋ ਦੇ ਸਮੂਹ ਗਰੀਬ ਅਤੇ ਲੋੜਵੰਦ ਲੋਕਾਂ ਲਈਲੰਗਰ ਦੀ ਜਿੰਮੇਵਾਰੀ ਓਟ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਬ-ਡਵੀਜ਼ਨ ਜੈਤੋ ਦੇ ਐੱਸ.ਡੀ.ਐੱਮ. ਡਾ. ਮਨਦੀਪ ਕੌਰ ਵੱਲੋਂ ਵਲੰਟੀਅਰਾਂ ਦੀ ਟੀਮਾਂ ਬਣਾਈਆਂਗਈਆਂ ਜੋ ਵਿਵੇਕ ਆਸ਼ਰਮ ਜੈਤੋ ਵਿਖੇ ਤਿਆਰ ਹੋਏ ਲੰਗਰ ਨੂੰ ਗਰੀਬ ਬਸਤੀਆਂ ਵਿੱਚ ਲੋੜਵੰਦ ਲੋਕਾਂ ਤੱਕ ਪਹੁੰਚਾਉਣਗੀਆਂ।
ਡਾ. ਮਨਦੀਪ ਕੌਰ ਨੇ ਕਿਹਾ ਕਿਜੋ ਵਲੰਟੀਅਰ ਲੰਗਰ ਪਹੁੰਚਾਉਣ ਦੀ ਸੇਵਾ ਨਿਭਾ ਰਹੇ ਹਨ ਉਹਨਾਂ ਦਾ 14 ਅਪ੍ਰੈਲ ਤੱਕ ਰਹਿਣ ਦਾ ਪ੍ਰਬੰਧ ਵੀ ਵਿਵੇਕ ਆਸ਼ਰਮ ਵਿੱਚ ਹੀ ਕੀਤਾ ਗਿਆ ਹੈ। ਇਸਮੌਕੇ ਸਬ-ਡਵੀਜ਼ਨ ਜੈਤੋ ਦੇ ਏ.ਐੱਸ.ਪੀ. ਡਾ. ਮਹਿਤਾਬ ਸਿੰਘ ਨੇ ਕਿਹਾ ਕਿ ਪੂਰਾ ਦੇਸ਼ ਅੱਜ ਭਿਆਨਕ ਮਹਾਂਮਾਰੀ ਖਿਲਾਫ਼ ਜੰਗ ਲੜ ਰਿਹਾ ਹੈ।ਜੈਤੋ ਇਲਾਕੇ ਦੀਆਂਸਾਰੀਆਂ ਸੰਸਥਾਵਾਂ ਅਤੇ ਵਲੰਟੀਅਰ ਜੋ ਵੀ ਇਸ ਦੁੱਖ ਦੀ ਘੜੀ ਵਿੱਚ ਮਾਨਵਤਾ ਦੀ ਸੇਵਾ ਕਰਨ ਵਿੱਚ ਪ੍ਰਸ਼ਾਸਨ ਦਾ ਸਾਥ ਦੇ ਰਹੇ ਹਨ, ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਇਸ ਮੌਕੇ ਧਰਮਜੀਤਰਾਮੇਆਣਾ, ਨਾਇਬ ਤਹਿਸੀਲਦਾਰ ਹੀਰਾ ਵੰਤੀ, ਪ੍ਰਦੀਪ ਕੁਮਾਰ ਗਰਗ ਮਲੋਟ ਵਾਲੇ, ਸੁਪਰਡੈਂਟ ਬਾਜ ਸਿੰਘ, ਅਜੈ ਸਿੰਘ ਬਰਾੜ (ਨਿੱਕੂ), ਕਮਲ ਕੁਮਾਰ ਬਾਗੜੀ, ਹਰਸਿਮਰਨ ਮਲਹੋਤਰਾ, ਨਿਰਮਲ ਸਿੰਘ ਡੇਲਿਆਂਵਾਲੀ, ਗੁਰਜਿੰਦਰ ਸਿੰਘ ਡੋਡ, ਮਨਦੀਪ ਸਿੰਘ ਰਾਮੇਆਣਾ ਆਦਿ ਹਾਜਰ ਸਨ।