ਅਸ਼ੋਕ ਵਰਮਾ
ਬਠਿੰਡਾ 30 ਮਾਰਚ 2020- ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦਿਆਂ ਅੱਜ ਹਰ ਵਰਗ ਸਰਕਾਰ ਤੋਂ ਰਾਹਤ ਦੀ ਉਮੀਦ ਰੱਖਦਾ ਹੈ ਇਸ ਗੱਲ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਵਪਾਰ ਵਿੰਗ ਪੰਜਾਬ ਦੇ ਸਹਿ ਪ੍ਰਧਾਨ ਅਨਿਲ ਠਾਕੁਰ ਨੇ ਕੀਤਾ ਉਹਨਾਂ ਕਿਹਾ ਕਿ ਦੇਸ਼ ਦੇ ਛੋਟੇ ਵਪਾਰੀ ਜਿਵੇਂ ਕਿ ਹਰ ਤਰ੍ਹਾਂ ਦਾ ਦੁਕਾਨਦਾਰ,ਹੋਟਲ, ਰੈਸਟੋਰੈਂਟ, ਟਾਬੇ, ਲਘੂ ਉਦਯੋਗ ਨੂੰ ਵੀ ਸਰਕਾਰ ਵੱਲੋਂ ਰਾਹਤ ਦਿੱਤੀ ਜਾਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਦੇਸ਼ ਦੇ ਵਿਕਾਸ ਵਿੱਚ ਇਹਨਾਂ ਦਾ ਪੂਰਾ ਸਹਿਯੋਗ ਰਿਹਾ ਹੈ ਤੇ ਇਸ ਮਹਾਮਾਰੀ ਕਾਰਨ ਇਹਨਾਂ ਦਾ ਕਾਰੋਬਾਰ ਭਿਆਨਕ ਮੰਦਹਾਲੀ ਦੇ ਦੌਰ ਵਿੱਚੋਂ ਨਿਕਲੇਗਾ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਦੋਰਾਨ ਇਹਨਾਂ ਦਾ ਵੀ ਖਿਆਲ ਰੱਖਿਆ ਜਾਵੇ ਉਹਨਾਂ ਸਰਕਾਰ ਤੋਂ ਮੰਗ ਕੀਤੀ ਮੰਗ ਕੀਤੀ ਕਿ ਕਮਰਸ਼ੀਅਲ ਬਿਜਲੀ ਬਿੱਲ ਟੈਕਸ ਵਿਚ ਅਗਲੇ ਤਿੰਨ ਮਹੀਨੇ ਤੱਕ ਪੂਰਨ ਤੌਰ ਤੇ ਛੋਟ ਦਿੱਤੀ ਜਾਵੇ ਉਹਨਾਂ ਕਿਹਾ ਕਿ ਇਸ ਮਾਹਾਮਰੀ ਕਾਰਨ ਸਭ ਤੋਂ ਜਿਆਦਾ ਅਗਲੇ ਦੋ ਤਿੰਨ ਸਾਲਾਂ ਤੱਕ ਟੂਰਿਜ਼ਮ ਇੰਡਸਟਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ ਜਿਸ ਕਾਰਨ ਹੋਟਲ ਤੇ ਰੈਸਟੋਰੈਂਟ ਕਾਰੋਬਾਰੀਆਂ ਨੂੰ ਬਹੁਤ ਵੱਡੇ ਘਾਟੇ ਦਾ ਸਾਹਮਣਾ ਕਰਨਾ ਪਵੇਗਾ ਤੇ ਇਸ ਨਾਲ ਲੱਖਾਂ ਦੀ ਤਾਦਾਦ ਵਿੱਚ ਕੰਮ ਕਰਨ ਵਾਲੇ ਵਰਕਰ ਬੇਰੋਜ਼ਗਾਰ ਹੋਣਗੇ, ਅਸੀਂ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਤੋਂ ਇਸ ਇੰਡਸਟਰੀ ਲਈ ਵਿਸ਼ੇਸ਼ ਰਾਹਤ ਪੈਕੇਜ ਦੀ ਮੰਗ ਕਰਦੇ ਹਾਂ ਤੇ ਨਾਲ ਹੀ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਹੋਟਲ ਤੇ ਰੈਸਟੋਰੈਂਟ ਮਾਲਕਾਂ ਤੋਂ 31 ਮਾਰਚ ਕਰਕੇ ਅਕਸਾਇਜ ਡਿਪਾਰਟਮੈਂਟ ਵੱਲੋਂ ਰੀਨਿਉਵਲ ਬਾਰ ਫੀਸਾਂ ਦੀ ਮੰਗ ਕੀਤੀ ਜਾ ਰਹੀ ਉਸ ਨੂੰ ਵੀ ਅਗਲੇ ਤਿੰਨ ਮਹੀਨਿਆਂ ਤੱਕ ਲਈ ਰੋਕ ਲਾ ਦਿੱਤੀ ਜਾਵੇ