ਗੁਰਦਾਸਪੁਰ, 30 ਮਾਰਚ 2020 - ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ ਵਾਇਰਸ ਦੇ ਬਚਾਅ ਲਈ ਜਿਲੇ ਅੰਦਰ ਕਰਫਿਊ ਲਗਾਇਆ ਹੈ ਪਰ ਚੀਫ ਲੀਡ ਡਿਸਟ੍ਰਿਕ ਮੈਨਜਰ ਗੁਰਦਾਸਪੁਰ ਵਲੋਂ ਲੋਕਾਂ ਨੂੰ ਵਿੱਤੀ ਲੈਣ-ਦੇਣ ਦੀ ਸਹੂਲਤ ਲਈ ਬੈਂਕ ਦੀ ਸੇਵਾਵਾਂ ਚਲਾਉਣ ਦੀ ਕੀਤੀ ਮੰਗ ਦੇ ਮੱਦੇਨਜ਼ਰ ਹਦਾਇਤਾਂ ਤਹਿਤ ਛੋਟ ਦਿੱਤੀ ਗਈ ਹੈ, ਜਿਸ ਤਹਿਤ 30 ਅਤੇ 31 ਮਾਰਚ, 2020 ਨੂੰ ਜਿਲੇ ਵਿਚ ਘੱਟੋ ਘੱਟ ਸਟਾਫ ਨਾਲ ਬੈਂਕਾਂ ਖੁੱਲ•ੀਆਂ ਰਹਿਣਗੀਆਂ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 30 ਤੇ 31 ਮਾਰਚ ਨੂੰ ਸੀਮਤ ਸਟਾਫ ਨਾਲ ਬੈਂਕ ਸਵੇਰੇ 10 ਤੋ ਸ਼ਾਮ 5 ਵਜੇ ਤਕ ਖੁੱਲ•ਣਗੇ, ਜਿਸ ਵਿਚ ਉਹ ਸਰਕਾਰੀ ਅਦਾਨ –ਪ੍ਰਦਾਨ (ਜੀ.ਐਸ.ਟੀ ਕੁਲੇਕਸ਼ਨ, ਆਰ.ਟੀ.ਜੀ.ਐਸ, ਐਨ.ਈ.ਐਫ.ਟੀ, ਡੀ ਡੀ,ਕਲੀਰਰਿੰਗ ਹਾਊਸ) ਕਰਨਗੇ।
ਜਰੂਰੀ ਸੇਵਾਵਾਂ ਲਈ ਬੈਂਕ ਸਵੇਰੇ 11 ਵਜੇ ਤੋ ਦੁਪਹਿਰ 2 ਵਜੇ ਤਕ ਕੰਮ ਕਰਨਗੇ।
ਕਰਫਿਊ ਦੋਰਾਨ 24 ਘੰਟੇ ਏ.ਟੀ.ਐਮ ਖੁੱਲ•ੇ ਰਹਿਣਗੇ ਅਤੇ ਸਬੰਧਿਤ ਸਟਾਫ ਏ.ਟੀ.ਐਮ ਵਿਚ ਨਗਦੀ ਪਾ ਸਣਕਗੇ ਅਤੇ ਉਨਾਂ ਕੋਲ ਬੈਂਕ ਦਾ ਸ਼ਨਾਖਤੀ ਕਾਰਡ ਹੋਣਾ ਚਾਹੀਦਾ ਹੈ।
ਸਾਰੇ ਬੈਂਕਾਂ ਦੇ ਬਿਜਨਸ਼ ਕਰਾਸਪੌਡੈਂਟ/ ਕਸਟਮਰ ਸਰਵਿਸਜ ਪ੍ਰੋਵਾਈਡਰ, ਨਗਦੀ ਕਢਵਾਉਣ ਸਬੰਧੀ ਪੇਂਡੂ ਇਲਾਕਿਆਂ ਵਿੱਚ ਆਪਣੀਆਂ ਸੇਵਾਵਾਂ ਨਿਭਾਉਣ। ਕਰਮਚਾਰੀ ਅਤੇ ਕਸਟਮਰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨਗੇ ਅਤੇ ਸਮਾਜਿਕ ਦੂਰੀ ਅਤੇ ਸਫਾਈ ਦੇ ਧਿਆਨ ਨੂੰ ਯਕੀਨੀ ਬਣਾਉਣਗੇ। ਪਹਿਲੀ ਅਪ੍ਰੈਲ ਤੋਂ ਬੈਂਕ ਦਾ ਸਮਾਂ ਆਦਿ ਪਹਿਲੇ ਜਾਰੀ ਕੀਤੀਆਂ ਗਈਆਂ ਛੋਟਾਂ ਤਹਿਤ ਹੋਵੇਗਾ।ਬੈਂਕ ਦੇ ਸਟਾਫ ਕਰਮਚਾਰੀ ਅਤੇ ਏ.ਟੀ.ਐਮ ਦੀ ਕਰਮਚਾਰੀ ਅਤੇ ਨਗਦੀ ਲਿਆਉਣ ਤੇ ਆਦਾਨ-ਪ੍ਰਦਾਨ ਕਰਨ ਵਾਲੇ ਨੂੰ ਡਿਊਟੀ ਦੋਰਾਨ ਕਰਫਿਊ ਦੋਰਾਨ ਛੋਟ ਹੋਵੇਗੀ।