← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ,30 ਮਾਰਚ 2020: ਪਟਿਆਲਾ ਜਿਲੇ ਦੇ ਪਿੰਡ ਅਗੇਤਾ ਕਰੋਨਾ ਵਾਇਰੋ ਨੂੰ ਹਰਾਉਣ ਅਤੇ ਕਰਫਿਊ ਪਾਬੰਦੀਆਂ ਲਾਗੂ ਕਰਨ ਦੇ ਮਾਮਲੇ ’ਚ ਰਾਹ ਦਸੇਰਾ ਬਣਿਆ ਹੋਇਆ ਹੈ। ਪਿੰਡ ਦੀ ਪੰੰੰੰਚਾਇਤ ਵੱਲੋਂ ਕੀਤੀ ਇਸ ਪਹਿਲਕਦਮੀ ਕਾਰਨ ਲੋਕ ਚੈਨ ਦੀ ਨੀਂਦ ਸੌਂਦੇ ਹਨ। ਤਕਰੀਬਨ 750 ਦੀ ਅਬਾਦੀ ਵਾਲੇ ਇਸ ਪਿੰਡ ’ਚ ਪੰਜ ਪੰਚ ਹਨ ਜਦੋਂ ਕਿ ਛੇਵੀ ਬੀਬੀ ਹਰਪ੍ਰੀਤ ਕੌਰ ਸਰਪੰੰੰਚ ਹੈ। ਜਦੋਂ ਕਰੋਨਾ ਵਾਇਰਸ ਵਰਗੀ ਮਹਾਂਮਾਰੀ ਦੀ ਪਿੰਡ ’ਚ ਚਰਚਾ ਛਿੜੀ ਤਾਂ ਸਭ ਲੋਕ ਇੱਕ ਮੋਰੀ ਨਿਕਲ ਗਏ। ਪਿੰੰਡ ਦੀ ਸਰਪੰੰਚ ਹਰਪ੍ਰੀਤ ਕੌਰ ਅਤੇ ਉਨਾਂ ਦੇ ਪਤੀ ਤੇ ਪਿੰਡ ਦੇ ਆਗੂ ਬਲਜਿੰਦਰ ਸਿੰੰਘ ਦੀ ਅਗਵਾਈ ਹੇਠ ਇਕੱਠੇ ਹੋਏ ਪਿੰਡ ਵਾਸੀਆਂ ਤੇ ਪੰਚਾਇਤ ਨੇ ਸਵੈਜਾਬਤਾ ਲਾਗੂ ਕਰ ਦਿੱਤਾ ਤਾਂ ਜੋ ਮਹਾਂਮਾਰੀ ਦਾ ਪ੍ਰਛਾਵਾਂ ਨਾਂ ਪੈ ਸਕੇ। ਸਰਕਾਰ ਵੱਲੋਂ ਲਾਈਆਂ ਪਾਬੰਦੀਆਂ ਦੀ ਹਰ ਕੋਈ ਪਾਲਣਾ ਕਰਦਾ ਹੈ। ਪਿੰਡ ਨੂੰ ਆਉਣ ਵਾਲੇ ਤਿੰਨਾਂ ਰਾਹਾਂ ਤੇ ਬਕਾਇਦਾ ਨਾਕੇ ਲਾਏ ਗਏ ਹਨ ਜਿੰਨਾਂ ਤੇ ਦਿਨ ਰਾਤ ਦਾ ਪਹਿਰਾ ਚੱਲਦਾ ਹੈ। ਪਤਾ ਲੱਗਿਆ ਹੈ ਕਿ ਨਾਕੇ ’ਤੇ ਆਉਣ ਜਾਣ ਵਾਲੇ ਦਾ ਨਾਂ ਇਕ ਰਜਿਸਟਰ ਵਿੱਚ ਦਰਜ ਕੀਤਾ ਜਾਂਦਾ ਹੈ । ਪਿੰੰਡ ਵਿਚਦੀ ਆਵਾਜਾਈ ਪੂਰੀ ਤਰਾਂ ਰੋਕੀ ਗਈ ਹੈ। ਪਿੰਡ ਵਾਸੀਆਂ ਵੱਲੋਂ ਵਾਰੀ ਨਾਲ ਪਹਿਰਾ ਦਿੱਤਾ ਜਾਂਦਾ ਹੈ। ਨਾਕਿਆਂ ਦੀ ਨਿਗਰਾਨੀ ਪੰਚਾਇਤ ਵੱਲੋਂ ਕੀਤੀ ਜਾਂਦੀ ਹੈ। ਵਿਸ਼ੇਸ਼ ਤੱਥ ਹੈ ਕਿ ਹਰ ਕੋਈ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾ ਰਿਹਾ ਹੈ। ਸੀਨੀਅਰ ਪੁਲਿਸ ਕਪਤਾਨ ਪਟਿਆਲਾ ਮਨਦੀਪ ਸਿੰਘ ਸਿੱਧੂ ਵੀ ਪਿੰਡ ਗੇੜਾ ਮਾਰ ਕੇ ਗਏ ਹਨ । ਉਨਾਂ ਪਿੰਡ ਵਾਸੀਆਂ ਦੀ ਸ਼ਲਾਘਾ ਕੀਤੀ ਹੈ। ਪਿੰਡ ਦੇ ਇਸ ਉਪਰਾਲੇ ਕਾਰਨ ਪੁਲਿਸ ਪ੍ਰਸ਼ਾਸ਼ਨ ਦੇ ਅਗੇਾ ਪਿੰਡ ਤਰਫੋਂ ਫਿਕਰ ਫਟ ਗਏ ਹਨ। ਪਿੰਡ ਵਿੱਚ ਦਾਖਲ ਹੋਣ ਵਾਲੇ ਵਿਅਕਤੀ ਨੂੰ ਲਾਜਮੀ ਤੌਰ ਤੇ ਪਹਿਲਾਂ ਮੂੰਹ ਅਤੇ ਆਪਣੇ ਹੱਥ ਚੰਗੀ ਤਰਾਂ ਸਾਫ਼ ਕਰਨੇ ਪੈਂਦੇ ਹਨ। ਪਿੰਡ ਵੱਲੋਂ ਲਏ ਫੈਸਲੇ ਅਨੁਸਾਰ ਜਦੋਂ ਵੀ ਕਿਸੇ ਪਿੰਡ ਵਾਸੀ ਨੇ ਬਾਹਰ ਜਾਣਾ ਹੁੰਦਾ ਹੈ ਜਾਂ ਕੋਈ ਬਾਹਰ ਤੋਂ ਆਉਂਦਾ ਹੈ ਤਾਂ ਸਭ ਦਦੀ ਪੁੱਛਗਿਛ ਕੀਤੀ ਜਾਂਦੀ ਹੈ। ਪਹਿਰੇ ਤੇ ਬੈਠੇ ਲੋਕ ਤੇ ਪੰਚਾਇਤ ਇਸ ਬਾਰੇ ਬਕਾਇਦਾ ਕਾਰਨ ਪੁੱਛਦੀ ਹੈ। ਬਿਨਾਂ ਕਿਸੇ ਵਜਾਹ ਦੇ ਪਿੰਡ ਤੋਂ ਬਾਹਰ ਆਉਣ ਜਾਂ ਦਾਖਲ ਹੋਣ ਦੀ ਇਜਾਜਤ ਨਹੀਂ ਹੈ। ਪਿੰੰਡ ਦੇ ਆਗੂ ਬਲਜਿੰਦਰ ਸਿੰੰਘ ਨੇ ਦੱਸਿਆ ਕਿ ਪੰੰਚਾਇਤ ਵੱਲੋਂ ਦੁਕਾਨਾਂ ਵਾਲਿਆਂ ਨੂੰ ਪਾਸ ਜਾਰੀ ਕੀਤੇ ਹੋਏ ਹਨ। ਜਦੋਂ ਕਿਸੇ ਦੁਕਾਨਦਾਰ ਨੇ ਕੋਈ ਸਮਾਨ ਵਗੈਰਾ ਲੈਣ ਜਾਣਾ ਹੁੰਦਾ ਹੈ ਤਾਂ ਉਹ ਬਕਾਇਦਾ ਜਾਣਕਾਰੀ ਦਿੰਦਾ ਹੈ। ਉਨਾਂ ਦੱਸਿਆ ਕਿ ਪਾਸ ਵੀ ਹਰ ਕਿਸੇ ਲਈ ਨਈਂ ਸਿਰਫ ਦਵਾਈਆਂ ਜਾਂ ਰਾਸ਼ਨ ਆਦਿ ਲੈਣ ਜਾਣਿਆਂ ਨੂੰ ਹੀ ਤਰਜੀਹ ਹੈ। ਰੌਚਕ ਤੱਥ ਹੈ ਕਿ ਪਿੰਡ ’ਚ ਸਿੱਖਿਆ ਦਾ ਕੋਈ ਬਹੁਤਾ ਵੱਡਾ ਚਾਨਣ ਨਹੀਂ ਹੈ। ਪਿੰਡ ’ਚ ਸਿਰਫ ਪ੍ਰਾਇਮਰੀ ਸਕੂਲ ਹੈ ਜੋਕਿ ਬੱਚਿਆਂ ਦੀ ਮੁਢਲੀ ਪੜਾਈ ਦਾ ਸਾਧਨ ਹੈ। ਖਤਰਿਆਂ ਨੂੰ ਭਾਂਪਦੇ ਹੋਏ ਲੋਕ ਖੁਦ ਹੀ ਸਿਆਣੇ ਬਣ ਗਏ ਹਨ। ਸਿਹਤ ਸੇਵਾਵਾਂ ਲਈ ਕੋਈ ਸਰਕਾਰੀ ਡਿਸਪੈਂਸਰੀ ਵੀ ਨਹੀਂ ਹੈ। ਪਿੰਡ ਦੇ ਕੁੱਝ ਨੌਜਵਾਨ ਭਾਰਤੀ ਫੌਜ ’ਚ ਸੇਵਾਵਾਂ ਨਿਭਾ ਰਹੇ ਹਨ ਜਿੰਨਾਂ ਨੇ ਪੰੰੰੰਚਾਇਤੀ ਫੈਸਲਿਆਂ ਅਤੇ ਸਖਤੀ ਦੀ ਹਮਾਇਤ ਕੀਤੀ ਹੈ। ਵੱਡੀ ਗੱਲ ਹੈ ਕਿ ਕਰੋਨਾ ਕਾਰਨ ਪਿੰਡ ਵਾਸੀ ‘ਸੋਸ਼ਲ ਡਿਸਟੈਂਸ’ ਦੀ ਪੂਰੀ ਸਖਤੀ ਨਾਂਲ ਪਾਲਣਾ ਕਰਦੇ ਹਨ। ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਨਾਲ ਬਚਾਅ ਰਿਹਾ ਹੈ ਜੋਕਿ ਰਾਹਤ ਵਾਲੀ ਗੱਲ ਹੈ। ਹਾਲੇ ਤੱਕ ਪਿੰੰੰਡ ’ਚ ਕਿਸੇ ਪ੍ਰੀਵਾਰ ਨੂੰ ਰਾਸ਼ਨ ਆਦਿ ਦੀ ਸਮੱਸਿਆ ਨਹੀਂ ਆਈ ਹੈ। ਇਸ ਪਿੰਡ ਇਸ ਦੇ ਬਾਵਜੂਦ ਪਿੰਡ ਵਾਸੀ ਹਰ ਸਥਿਤੀ ਦਾ ਸਾਹਮਣਾ ਕਰਨ ਲਈ ਪੂਰੀ ਤਰਾਂ ਤਿਆਰ ਹਨ। ਉਨਾਂ ਦੱਸਿਆ ਕਿ ਅਜੇ ਤੱਕ ਸਰਕਾਰ ਵੱਲੋਂ ਕੋਈ ਇਮਦਾਦ ਪ੍ਰਾਪਤ ਨਹੀਂ ਹੋਈ ਹੈ। ਉਨਾਂ ਦੱਸਿਆ ਕਿ ਸਾਰੇ ਮਾਮਲੇ ਤੋਂ ਮੁੱਖ ਮੰਤਰੀ ਦੀ ਧਰਮਪਤਨੀ ਬੀਬੀ ਪ੍ਰਨੀਤ ਕੌਰ ਨੂੰ ਜਾਣੂੰ ਕਰਵਾ ਦਿੱਤਾ ਹੈ ਜਿੰਨਾਂ ਸਹਾਇਤਾ ਦਾ ਭਰੋਸਾ ਦਿਵਾਇਆ ਹੈ। ਕਰੋਨਾ ਵਾਇਰਸ ਦਾ ਪ੍ਰਛਾਵਾਂ ਨਹੀਂ: ਸਰਪੰਚ ਪਿੰਡ ਦੀ ਮਹਿਲਾ ਸਰਪੰਚ ਹਰਪ੍ਰੀਤ ਕੌਰ ਦਾ ਕਹਿਣਾ ਸੀ ਕਿ ਪਿੰਡ ਵਾਸੀ ਪੰੰਚਾਇਤ ਦੀ ਤਾਕਤ ਬਣੇ ਹਨ ਜਿਸ ਕਰਕੇ ਅੱਜ ਪਿੰਡ ’ਚ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ। ਉਨਾਂ ਆਖਿਆ ਕਿ ਪਿੰਡ ਨੇ ਫੈਸਲਾ ਲਿਆ ਹੋਇਆ ਹੈ ਕਿ ਚਾਹੇ ਜੋ ਮਰਜੀ ਕਰਨਾ ਪਵੇ ਕਿਸੇ ਵੀ ਹਾਲਤ ’ਚ ਪੈਣ ਦੇਣਾ ਹੈ। ਅਗੇਤਾ ਤੋਂ ਸੇਧ ਲੈਣ ਦੀ ਲੋੜ: ਪ੍ਰੋਫੈਸਰ ਦੀਪਤੀ ਬੁੱਧੀਜੀਵੀ ਅਤੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰੋਫੈਸਰ ਡਾ.ਸ਼ਿਆਮ ਸੁੰਦਰ ਦੀਪਤੀ ਦਾ ਕਹਿਣਾ ਸੀ ਕਿ ਹੁਣ ਹਰ ਕਿਸੇ ਨੂੰ ਸਵੈਜਾਬਤਾ ਬਨਾਉਣਾ ਹੀ ਪੈਣਾ ਹੈ ਹੋਰ ਕੋਈ ਚਾਰਾ ਵੀ ਨਹੀ ਬਚਿਆ ਹੈ। ਉਨਾਂ ਕਿਹਾ ਕਿ ਅਗੇਤਾ ਪਿੰੰਡ ਨੇ ਸਿਆਣਪ ਦਿਖਾਈ ਹੈ ਜੋਕਿ ਵੱਡੀ ਗੱਲ ਹੈ। ਉਨਾਂ ਆਖਿਆ ਕਿ ਪਟਿਆਲਾ ਜਿਲੇ ਦਾ ਇਕਲੌਤਾ ਪਿੰਡ ਹੈ ਜਿਸ ਤੋਂ ਹੋਰਨਾਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਲੋਕਾਂ ਨੂੰ ਵੀ ਸੇਧ ਲੈਣ ਦੀ ਜਰੂਰਤ ਹੈ।
Total Responses : 266