- ਜ਼ਿਲਾ ਪੁਲਿਸ ਗਾਰਡ ਨੇ 1200 ਵਲੰਟੀਅਰਾਂ ਨੂੰ ਦਿੱਤੀ ਸਿਖਲਾਈ , ਇਨਾਂ ਵਲੰਟੀਅਰਾਂ ਦੇ ਇਲਾਕਿਆਂ ਵਿਚ ਹੁਣ ਤੱਕ ਇਕ ਵੀ ਕੋਰੋਨਾ ਪਾਜ਼ਟਿਵ ਕੇਸ ਨਹੀਂ ਆਇਆ ਸਾਹਮਣੇ
ਹਰੀਸ਼ ਕਾਲੜਾ
ਰੂਪਨਗਰ, 30 ਮਾਰਚ 2020:ਕੋਵਿਡ-19 ਦੇ ਵੱਡੇ ਖ਼ਤਰੇ ਦਾ ਟਾਕਰਾ ਕਰਨ ਲਈ ਸਥਾਨਿਕ ਪੁਲਿਸ ਜਨਤਕ ਸਮਰਥਨ ਰਾਹੀਂ ਪੱਬਾਂ ਭਾਰ ਨਜ਼ਰ ਆ ਰਹੀ ਹੈ ਕਿਉਂ ਜੋ ਪਹਿਲਾਂ ਹੀ ਕੋਰੋਨਾ ਦੇ ਮਾਰੂ ਵਿਸ਼ਾਣੂ ਨੂੰ ਫੈਲਣ ਤੋਂ ਰੋਕਣ ਲਈ ਲਗਭਗ 70% ਪਿੰਡਾਂ ਨੂੰ ਸਵੈਂ-ਇਕਾਂਤਵਾਸ ਵਿਚ ਰਹਿਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਜੋ ਆਪਣੇ ਆਪ ਵਿਚ ਇੱਕ ਮਿਸਾਲ ਤੋਂ ਘੱਟ ਨਹੀ ਹੈ। ਇਸ ਵਿਚ ਜ਼ਿਲਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਜਰੂਰੀ ਚੀਜਾਂ ਮੁਹੱਈਆ ਕਰਵਾਉਣ ਅਤੇ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ।
ਐਸ.ਐਸ.ਪੀ. ਸਵਪਨ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਿੰਨ ਅਤਿ ਸੰਵੇਦਨਸ਼ੀਲ ਸਥਾਨਾਂ ਨਾਲ ਘਿਰੇ ਜ਼ਿਲੇ ਨੂੰ ਹੁਣ ਤਕ ਸੁਰੱਖਿਅਤ ਰੱਖਣ ਲਈ ਪ੍ਰੀ-ਇੰਪੇਟਿਵ ਰਣਨੀਤੀ ਸਮੇਤ 1200 ਵਲੰਟੀਅਰਾਂ ਨੇ ਨਿਸ਼ਚਤ ਰੂਪ ਵਿੱਚ ਕਾਰਗਰ ਕੰਮ ਕੀਤਾ ਹੈ। ਇਸ ਇਲਾਕੇ ਵਿਚ ਵਿਦੇਸ਼ ਤੋਂ ਵਾਪਸ ਆਏ 440 ਵਿਅਕਤੀ ਕੁਆਰੰਟੀਨ ਅਧੀਨ ਹਨ, 14 ਸ਼ੱਕੀ ਨਮੂਨਿਆਂ ਵਿਚੋਂ 11 ਪਹਿਲਾਂ ਹੀ ਨੈਗੇਟਿਵ ਪਾਏ ਜਾ ਚੁੱਕੇ ਹਨ। ਤਿੰਨ ਹੋਰਾਂ ਦੇ ਟੈਸਟ ਨਤੀਜਿਆਂ ਦੀ ਉਡੀਕ ਹੈ।
ਹੋਰ ਜਾਣਕਾਰੀ ਦਿੰਦਿਆਂ ਉਨਾਂ ਕਿਹਾ ਕਿ ਇਸ ਲਈ ਪੰਚਾਇਤਾਂ,ਯੁਵਕ ਕਲੱਬਾਂ ਅਤੇ ਵਲੰਟੀਅਰਾਂ ਦੀ ਸਹਾਇਤਾ ਲਈ ਜਾ ਰਹੀ ਹੈ ਜੋ ਜ਼ਿਲੇ ਦੇ 424 ਪਿੰਡਾਂ ਜਿਨਾਂ ਦੀ ਆਬਾਦੀ ਕਰੀਬ 74% ਬਣਦੀ ਹੈ, ਨੂੰ ਜਾਗਰੂਕ ਕਰਨ ਵਿਚ ਅਗਵਾਈ ਕਰ ਰਹੇ ਹਨ। ਐਸਐਸਪੀ ਸਵਪਨ ਸ਼ਰਮਾ ਨੇ ਅੱਗੇ ਕਿਹਾ ਕਿ ਇਨਾਂ ਵਲੰਟੀਅਰਾਂ ਨੂੰ ਸੋਸ਼ਲ ਮੀਡੀਆ ਸਮੂਹਾਂ ਰਾਹੀਂ ਨਵੀਨਤਮ ਦਿਸ਼ਾ-ਨਿਰਦੇਸ਼ਾਂ ਅਤੇ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ, ਜੋ ਕਿ ਜ਼ਿਲਾ ਹੈੱਡਕੁਆਰਟਰਾਂ ਵਿੱਚ ਪੁਲਿਸ ਵਾਰ ਰੂਮ ਵਿੱਚੋਂ ਚਲਾਏ ਜਾਂਦੇ ਹਨ।ਕਰਫਿਊ ਲਾਗੂ ਹੋਣ ਤੋਂ ਬਾਅਦ ਪਿਛਲੇ ਅੱਠ ਦਿਨਾਂ ਵਿੱਚ ਪਹਿਲਾਂ ਹੀ ਪੱਕੇ ਹੋਏ ਖਾਣੇ 30,000 ਤੋਂ ਵੱਧ ਪੈਕਟ ਅਤੇ 17,600 ਪੈਕੇਟ ਸੁੱਕੇ ਰਾਸ਼ਨ ਦੇ ਵੰਡੇ ਜਾ ਚੁੱਕੇ ਹਨ।
ਐਸ.ਐਸ.ਪੀ. ਨੇ ਅੱਗੇ ਕਿਹਾ ਕਿ ਅਸੀਂ ਸਾਰੇ ਇਕਠੇ ਹੋਕੇ ਇਕਾਈ ਦੇ ਰੂਪ ਵਿਚ ਕੰਮ ਕਰ ਰਹੇ ਹਾਂ, ਜਿਸ ਵਿਚ ਸਾਰੇ ਸਰਪੰਚ, ਅਲੰਮਰਦਾਰ , ਚੌਕੀਦਾਰ ਅਤੇ ਸਾਬਕਾ ਸੈਨਿਕ ਸ਼ਾਮਲ ਹਨ।ਉਨਾਂ ਕਿਹਾ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਅਤੇ ਮੰਦਰਾਂ ਨੇ ਸਿਹਤ ਵਿਭਾਗ ਅਤੇ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਅਤੇ ਅਡਵਾਈਜ਼ਰੀਜ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਪ੍ਰਭਾਵਸ਼ਾਲੀ ਢੰਗ ਨਾਲਸਹਾਇਤਾ ਕੀਤੀ ਹੈ।
ਹੋਰ ਜਾਣਕਾਰੀ ਸਾਂਝੀ ਕਰਦਿਆਂ ਐਸ.ਪੀ. ਹੈਡਕੁਆਟਰ ਜਗਜੀਤ ਸਿੰਘ ਨੇ ਦੱਸਿਆ ਕਿ ਕਿਸੇ ਵੀ ਸਮੇਂ ਜ਼ਿਲਾ ਪੁਲਿਸ ਦਫ਼ਤਰ ਵਿੱਚ ਸੁੱਕੇ ਰਾਸ਼ਨ ਦੇ 500 ਫੂਡ ਪੈਕੇਟ ਆਸਾਨੀ ਨਾਲ ਉਪਲਬਧ ਹੁੰਦੇ ਹਨ। ਇੱਕ ਪੈਕਟ 14 ਮੀਲ (ਖਾਣੇ) ਤਿਆਰ ਕਰਨ ਲਈ ਕਾਫ਼ੀ ਹੈ। ਭੋਜਨ ਅਤੇ ਖਾਣੇ ਸਬੰਧੀ ਜਦੋਂ ਵੀ 112 'ਤੇ ਕੋਈ ਕਾਲ ਆਉਂਦੀ ਹੈ ਤਾਂ ਜ਼ਿਲਾ ਪੁਲਿਸ ਦੀਆਂ ਸਮਰਪਿਤ ਟੀਮਾਂ ਤੁਰੰਤ ਲੋੜਵੰਦਾਂ ਨੂੰ ਖਾਣੇ ਦੇ ਪੈਕੇਟ ਮੁਹੱਈਆ ਕਰਵਾਉਂਦੀਆਂ ਹਨ।ਉਨਾਂ ਕਿਹਾ ਕਿ ਮੇਰੀ ਪੰਚਾਇਤ ਨੇ ਲੋਕਾਂ ਨੂੰ ਪਿੰਡ ਤੋਂ ਬਾਹਰ ਨਾ ਜਾਣ ਲਈ ਪ੍ਰੇਰਿਤ ਕੀਤਾ ਹੈ। ਕਿਸੇ ਨੂੰ ਵੀ ਉਨਾਂ ਦੇ ਰਿਸ਼ਤੇਦਾਰਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਕਿਸੇ ਨੂੰ ਪਿੰਡ ਦੇ ਅੰਦਰ ਆਉਣ ਦਿੱਤਾ ਜਾਂਦਾ ਹੈ। ਇਹ ਐਮਰਜੈਂਸੀ ਦਾ ਸਮਾਂ ਹੈ ਅਤੇ ਹਰ ਕਿਸੇ ਦੁਆਰਾ ਸੰਜਮ ਦੀ ਜ਼ਰੂਰਤ ਹੈ। ਪੰਜਾਬੀਆਂ ਲਈ ਮੁਸ਼ਕਲਾਂ ਜ਼ਿੰਦਗੀ ਦਾ ਇੱਕ ਢੰਗ ਹਨ।