ਅਸ਼ੋਕ ਵਰਮਾ
ਮਾਨਸਾ, 30 ਮਾਰਚ 2020: ਨੋਵਲ ਕੋਰੋਨਾ ਵਾਇਰਸ (ਙ+ੜਜ਼ਣ੍19) ਨੂੰ ਫੈਲਣ ਤੋੋਂ ਰੋਕਣ ਲਈ ਲਗਾਇਆ ਗਿਆ ਕਰਫਿਊ ਲਗਾਤਾਰ ਜਾਰੀ ਹੈ। ਸੀਨੀਅਰ ਕਪਤਾਨ ਪੁਲਿਸ ਮਾਨਸਾ ਡਾ:ਨਰਿੰਦਰ ਭਾਰਗਵ ਨੇ ਦੱਸਿਆ ਕਿ ਜਿ਼ਲੇ੍ਹ ਦੀਆ ਹੱਦਾਂ ਹਰਿਆਣਾ ਪ੍ਰਾਂਤ ਨਾਲ ਅਤੇ ਪੰਜਾਬ ਦੇ ਜਿ਼ਲ੍ਹੇ ਬਠਿੰਡਾ, ਸੰਗਰੂਰ ਅਤੇ ਬਰਨਾਲਾ ਨਾਲ ਲੱਗਦੀਆ ਹੋੋਣ ਕਰਕੇ ਅਸਰਦਾਰ ਢੰਗ ਨਾਲ ਦਿਨ ਰਾਤ ਦੀਆਂ ਨਾਕਾਬੰਦੀਆਂ ਕਾਇਮ ਕਰਕੇ ਹੱਦਾਂ ਸੀਲ ਕੀਤੀਆਂ ਗਈਆਂ ਹਨ। ਕਿਸੇ ਵੀ ਵਿਅਕਤੀ ਨੂੰ ਜਿ਼ਲ੍ਹੇ ਅੰਦਰ ਅਤੇ ਜਿ਼ਲ੍ਹੇ ਤੋੋਂ ਬਾਹਰ ਆਉਣ ਜਾਣ ਦੀ ਮਨਾਹੀ ਕੀਤੀ ਗਈ ਹੈ। ਜਿ਼ਲ੍ਹੇ ਦੇ ਸ਼ਹਿਰੀ, ਦਿਹਾਤੀ ਏਰੀਏ ਅੰਦਰ ਪੁਲਿਸ ਵਿਭਾਗ ਵੱਲੋੋਂ ਫਲੈਗ ਮਾਰਚ, ਰੋਡ ਮਾਰਚ ਲਗਾਤਾਰ ਜਾਰੀ ਹਨ। ਲਾਊਡ ਸਪੀਕਰਾਂ ਰਾਹੀ ਪਬਲਿਕ ਨੂੰ ਆਪਣੇ ਘਰਾਂ ਤੋੋਂ ਬਾਹਰ ਨਾ ਨਿਕਲਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਵੱਲੋੋਂ ਸਖਤੀ ਨਾਲ ਕਾਨੂੰਨ ਦੀ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ। ਜਿ਼ਲੇ੍ਹ ਅੰਦਰ ਪਬਲਿਕ ਨੂੰ ਕੋਈ ਔੌਕੜ ਪੇਸ਼ ਨਾ ਆਵੇ, ਇਸ ਗੱਲ ਨੂੰ ਯਕੀਨੀ ਬਨਾਉਣ ਲਈ ਪੁਲਿਸ ਪ੍ਰਸਾਸ਼ਨ ਵੱਲੋੋਂ ਰੋੋਜਾਨਾਂ ਵਰਤੋੋਂ ਵਿੱਚ ਆਉਣ ਵਾਲੇ ਸਮਾਨ (ਭੋੋਜਨ, ਆਟਾ, ਦਾਲਾਂ, ਸਬਜੀਆਂ, ਦੁੱਧ, ਐਲ.ਪੀ.ਜੀ. ਗੈਸ ਸਿਲੰਡਰ ਆਦਿ) ਨੂੰ ਘਰੋ ਘਰੀ ਪਹੁੰਚਦਾ ਕੀਤਾ ਜਾ ਰਿਹਾ ਹੈ, ਮੈਡੀਕਲ ਸਹਾਇਤਾ ਲਈ ਦਵਾਈਆ ਦਾ ਪ੍ਰਬੰਧ ਕੀਤਾ ਗਿਆ ਹੈ। ਪੰਚਾਇਤਾਂ ਅਤੇ ਸਮਾਜਸੇਵੀ ਸੰਸਥਾਵਾਂ ਦੀ ਮੱਦਦ ਨਾਲ ਗਰੀਬਾਂ, ਮਜਦੂਰਾਂ, ਬੇਸਹਾਰਾਂ ਵਿਅਕਤੀਆਂ ਲਈ ਭੋੋਜਨ ਤੇ ਰੋੋਜਾਨਾਂ ਵਰਤੋੋਂ ਵਾਲਾ ਸਮਾਨ ਵੀ ਘਰ ਘਰ ਜਾ ਕੇ ਜਰੂਰਤਮੰਦਾਂ ਨੂੰ ਮੁਫ਼ਤ ਵੰਡਿਆਂ ਜਾ ਰਿਹਾ ਹੈ। ਵਾਇਰਸ ਦੀ ਰੋਕਥਾਮ ਸਬੰਧੀ ਚਲਾਈ ਗਈ ਮੁਹਿੰਮ ਦੀ ਲੜੀ ਵਿੱਚ ਅੱਜ ਸਰਕਲ ਬੁਢਲਾਡਾ ਦੇ ਪਿੰਡ ਫਰੀਦਕੇ (ਥਾਣਾ ਬੋੋਹਾ) ਤੇ ਪਿੰਡ ਦਲੇਲ ਵਾਲਾ (ਥਾਣਾ ਬੋੋਹਾ) ਅਤੇ ਸਰਕਲ ਸਰਦੂਲਗੜ ਦੇ ਪਿੰਡ ਕੋਰਵਾਲਾ (ਥਾਣਾ ਝੁਨੀਰ) ਦੀਆ ਗਲੀਆਂ ਅਤੇ ਖਾਲੀ ਥਾਵਾਂ ਨੂੰ ਸੈਨੀਟਾਈਜ ਕਰਵਾਇਆ ਗਿਆ ਹੈ ਅਤੇ ਜਿ਼ਲ੍ਹੇ ਦੀਆਂ ਬਾਕੀ ਰਹਿੰਦੀਆ ਜਨਤਕ ਥਾਵਾਂ, ਬਾਜ਼ਾਰ, ਭੀੜ-ਭੜੱਕੇ ਵਾਲੀਆਂ ਥਾਵਾਂ ਨੂੰ ਵੀ ਦਵਾਈ ਦਾ ਛਿੜਕਾਅ ਕਰਵਾ ਕੇ ਜਲਦੀ ਸੈਨੀਟਾਈਜ ਕਰਵਾਇਆ ਜਾ ਰਿਹਾ ਹੈ।
ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ ਦੇ ਆਦੇਸ਼ਾਂ ਅਨੁਸਾਰ ਜਿ਼ਲ੍ਹੇ ਦੇ ਸਾਰੇ ਪਿੰਡਾਂ ਅਤੇ ਸ਼ਹਿਰੀ ਏਰੀਏ ਦੇ ਵਾਰਡਾਂ ਵਿੱਚ 1/1 ਵਿਲੇਜ ਪੁਲਿਸ ਅਫਸਰ (ਵੀ.ਪੀ.ਓ.) ਦੀ ਤਾਇਨਾਤੀ ਕੀਤੀ ਗਈ ਹੈ ਅਤੇ ਪਿੰਡਾਂ, ਵਾਰਡਾਂ ਵਿੱਚ ਪਬਲਿਕ ਦੀਆ ਕਮੇਟੀਆਂ ਵੀ ਬਣਾਈਆਂ ਗਈਆਂ ਹਨ। ਪੰਜ ਪਿੰਡਾਂ ਦੇ ਵਿਲੇਜ ਪੁਲਿਸ ਅਫਸਰਾਂ ਪਾਸ ਇੱਕ ਗੱਡੀ ਮੁਹੱਈਆ ਕੀਤੀ ਗਈ ਹੈ। ਇਹ ਵਿਲੇਜ ਪੁਲਿਸ ਅਫਸਰ ਪਿੰਡ/ਵਾਰਡਵਾਈਜ ਇੱਕ ਵਟਸਅੱਪ ਗਰੁੱਪ ਬਣਾ ਕੇ ਚਾਲੂ ਰੱਖਣਗੇ। ਮੈਸਿਜ ਰਾਹੀ ਆਪਸ ਵਿੱਚ ਸੂਚਨਾਵਾਂ ਦਾ ਆਦਾਨ-ਪਾਦਾਨ ਕਰਨਗੇ। ਇਹ ਵਿਲੇਜ ਪੁਲਿਸ ਅਫਸਰ ਆਪਣੇ ਆਪਣੇ ਪਿੰਡ, ਵਾਰਡਾਂ ਵਿੱਚ ਸਵੇਰੇ 6.00 ਵਜੇ ਤੋੋਂ ਰਾਤ 8 ਵਜੇ ਤੱਕ ਹਾਜ਼ਰ ਰਹਿ ਕੇ ਪਿੰਡ ਦੀ ਕਮੇਟੀ ਦੇ ਮੈਂਬਰਾਂ ਨਾਲ ਤਾਲਮੇਲ ਕਰਕੇ ਉਹਨਾਂ ਪਾਸੋੋਂ ਕੋੋਈ ਦੁੱਖ-ਤਕਲੀਫ, ਸਮੱਸਿਆ, ਸੁਝਾਅ ਆਦਿ ਬਾਰੇ ਜਾਣਕਾਰੀ ਹਾਸਲ ਕਰਨਗੇ ਅਤੇ ਅੱਗੇ ਆਪਣੇ ਥਾਣਾ ਦੇ ਮੁੱਖ ਅਫਸਰ,ਹਲਕਾ ਜੀ.ਓਜ਼. ਪਾਸ ਸਾਰੀ ਸੂਚਨਾਂ ਦੇਕਰ ਉਸਦਾ ਤੁਰੰਤ ਹੱਲ ਕਰਵਾਉਣਗੇ। ਰਾਤ ਸਮੇਂ ਵੀ ਉਹਨਾਂ ਨਾਲ ਮੋੋਬਾਇਲ ਫੋੋਨ ਰਾਹੀ ਤਾਲਮੇਲ ਰੱਖਣਗੇ ਅਤੇ ਕਿਸੇ ਐਮਰਜੈਸੀ ਸਬੰਧੀ ਤੁਰੰਤ ਪਹੁੰਚ ਕੇ ਯੋੋਗ ਹੱਲ ਕਰਵਾਉਣਗੇ। ਪੰਚਾਇਤ ਅਤੇ ਕਮੇਟੀ ਮੈਂਬਰਾਂ ਰਾਹੀ ਪਿੰਡ,ਵਾਰਡ ਵਿੱਚ ਸਵੈ ਅਨੁਸ਼ਾਸ਼ਨ ਕਾਇਮ ਕਰਨ ਨੂੰ ਯਕੀਨੀ ਬਨਾਉਣਗੇ। ਪਿੰਡ, ਵਾਰਡ ਦੇ ਗਰੀਬ ਮਜਦੂਰ ਬੇਸਹਾਰਾ ਵਿਅਕਤੀਆਂ ਦੀ ਫਿਜੀਕਲ ਲਿਸਟ ਤਿਆਰ ਕਰਕੇ ਪਿੰਡ, ਵਾਰਡ ਦੀ ਕਮੇਟੀ ਪਾਸੋੋਂ ਉਹਨਾਂ ਨੂੰ ਭੋੋਜਨ ਅਤੇ ਉਹਨਾਂ ਦੀਆ ਜਰੂਰਤਾਂ ਆਦਿ ਦੀ ਪੂਰਤੀ ਕਰਵਾਉਣਗੇ। ਪਿੰਡ ਦੀ ਕਮੇਟੀ ਰਾਹੀਂ ਪਬਲਿਕ ਨੂੰ ਘਰਾਂ ਅੰਦਰ ਹੀ ਰਹਿਣ ਲਈ ਜਾਗਰੂਕ ਕਰਨਗੇ, ਉਹਨਾਂ ਨੂੰ ਮੂੰਹ ਤੇ ਮਾਸਕ ਪਹਿਨ ਕੇ ਇੱਕ ਦੂਜੇ ਤੋੋਂ ਦੂਰੀ ਰੱਖ ਕੇ ਗੱਲਬਾਤ ਕਰਨ, ਸਾਬਣ ਨਾਲ ਵਾਰ ਵਾਰ ਹੱਥ ਧੋੋ ਕੇ ਸਾਫ ਰੱਖਣ, ਸੈਨੀਟਾਈਜ਼ਰ ਦੀ ਵੱਧ ਤੋੋਂ ਵੱਧ ਵਰਤੋੋਂ ਕਰਨ ਸਬੰਧੀ ਪ੍ਰੇਰਿਤ ਕਰਕੇ ਇਸ ਵਾਇਰਸ ਤੋੋਂ ਬਚਾਅ ਕਰਨ ਲਈ ਜਾਗਰੂਕ ਕਰਨਗੇ। ਕਿਸੇ ਐਮਰਜੈਂਸੀ ਸਮੇਂ ਜਾਂ ਕਿਸੇ ਬਿਮਾਰ ਵਿਅਕਤੀ ਬਾਰੇ ਸੂਚਨਾ ਮਿਲਣ ਤੇ ਤੁਰੰਤ ਉਥੇ ਪਹੁੰਚ ਕੇ ਪੀੜ੍ਹਤ ਨੂੰ ਮੁਹੱਈਆ ਕੀਤੀ ਗਈ ਗੱਡੀ ਰਾਹੀ ਨੇੜੇ ਦੇ ਹਸਪਤਾਲ ਵਿੱਚ ਦਾਖਲ ਕਰਵਾਉਣਗੇ। ਵਿਲੇਜ ਪੁਲਿਸ ਅਫਸਰ ਅਤੇ ਪਬਲਿਕ ਕਮੇਟੀ ਦੇ ਆਪਸੀ ਸਬੰਧਾਂ ਨਾਲ ਪਿੰਡਾਂ ਵਾਰਡਾਂ ਵਿੱਚ ਪਬਲਿਕ ਨੂੰ ਜਾਗਰੂਕ ਕਰਕੇ ਸੈਲਫ ਡਸਿੱਪਲਨ ਕਾਇਮ ਕਰਕੇ ਉਹਨਾਂ ਨੂੰ ਕੋੋਰੋਨਾ ਵਾਇਰਸ ਤੋੋਂ ਬਚਾਉਣਾ, ਪਿੰਡਾਂ ਨੂੰ ਵਿਕਾਸ ਵੱਲ ਲਿਜਾਣਾ ਅਤੇ ਪੁਲਿਸ-ਪਬਲਿਕ ਸਬੰਧਾਂ ਵਿੱਚ ਹੋੋਰ ਨੇੜਤਾ ਲਿਆਉਣਾ, ਮੁੱਖ ਮੰਤਵ ਹੈ।
ਅਖੀਰ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਦੱਸਿਆ ਗਿਆ ਕਿ ਜਿ਼ਲ੍ਹੇ ਅੰਦਰਸੁਰੱਖਿਆ ਅਤੇ ਕਾਨੂੰਨ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਕਰਫਿਊ ਦੀ ਉਲੰਘਣਾਂ ਸਬੰਧੀ ਅਿੱਜ ਤੱਕ 20 ਮੁਕੱਦਮੇ ਦਰਜ ਕਰਕੇ 73 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।