ਅਸ਼ੋਕ ਵਰਮਾ
ਬਠਿੰਡਾ, 31 ਮਾਰਚ 2020 - ਸਮਾਜਸੇਵੀ ਸੰਸਥਾ ਨਾਮ ਫਾਊਂਡੇਸ਼ਨ ਟੀਮ ਵੱਲੋਂ ਸ਼ਹਿਰ ਵਿੱਚ ਲੱਗੇ ਕਰਫਿਊ ਦੌਰਾਨ ਅੱਜ ਸ਼ਹਿਰ ਦੇ ਹਸਪਤਾਲਾਂ ਵਿਚ ਜਰੂਰਤਮੰਦ ਮਰੀਜ਼ਾਂ ਅਤੇ ਆਮ ਲੋਕਾਂ ਲਈ ਭੋਜਨ ਦਾ ਪ੍ਰਬੰਧ ਕੀਤਾ ਗਿਆ। ਵੱਡੀ ਗਿਣਤੀ ਵਿੱਚ ਲੋਕਾਂ ਨੇ ਲੰਗਰ ਛਕਿਆ ਅਤੇ ਫਾਊਂਡੇਸ਼ਨ ਦੀ ਸੇਵਾ ਦੀ ਸ਼ਲਾਘਾ ਕੀਤੀ।
ਨਾਮ ਫਾਊਂਡੇਸ਼ਨ ਦੇ ਪ੍ਰਧਾਨ ਕਰਨ ਜਿੰਦਲ ਨੇ ਕਿਹਾ ਕਿ ਪੂਰੇ ਵਿਸ਼ਵ ਵਿਚ ਤੇਜੀ ਨਾਲ ਫੈਲਣ ਵਾਲੇ ਕੋਰੋਨਾ ਵਾਇਰਸ ਨੂੰ ਰੋਕਣ ਲਈ ਬਠਿੰਡਾ ਸ਼ਹਿਰ ਦੇ ਹਸਪਤਾਲਾਂ ਵਿਚ ਮਰੀਜਾਂ ਲਈ ਖਾਣ ਪੀਣ ਦੇ ਸਾਮਾਨ ਦੀ ਬਹੁਤ ਵੱਡੀ ਸਮੱਸਿਆ ਪੈਦਾ ਗਈ ਹੈ । ਇਸ ਕਰਕੇ ਨਾਮ ਫਾਊਂਡੇਸ਼ਨ ਟੀਮ ਦੇ ਵਰਕਰਾਂ ਨੇ ਜਰੂਰਤਮੰਦ ਲੋਕਾਂ ਲਈ ਸ਼ੁੱਧ ਤਾਜ਼ਾ ਭੋਜਨ, ਚਾਹ ਬਿਸਕੁਟ, ਮਾਸਕ, ਦਸਤਾਨੇ ਅਤੇ ਵੰਡਿਆ ਹੈ ਤਾਂ ਕਿ ਕਰਫਿਊ ਕਾਰਨ ਕਿਸੇ ਨੂੰ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ।
ਨਾਮ ਫਾਊਂਡੇਸ਼ਨ ਟੀਮ ਦੀ ਉੱਪ ਪ੍ਰਧਾਨ ਲਵਲੀ ਚੌਧਰੀ, ਜਨਰਲ ਸਕੱਤਰ ਪਰਮਿੰਦਰ ਬਾਂਸਲ,ਵਿਵੇਕ ਗੁਪਤਾ,ਸੰਦੀਪ ਸਿੰਘ ,ਜਗਸੀਰ ਸਿੰਘ,ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨਦੀਪ ਕੌਰ ਗਿੱਲ, ਰਹਿਮਤ ਅਲੀ ਖਾਨ,ਧਰਮ ਸਿੰਘ,ਸਿਕੰਦਰ ਸਿੰਘ ਬਾਹੀਆ ਸੇਵਾਵਾਂ ਦੇ ਰਹੇ ਹਨ ।