← ਪਿਛੇ ਪਰਤੋ
ਹਰੀਸ਼ ਕਾਲੜਾ
ਰੂਪਨਗਰ, 1 ਅਪ੍ਰੈਲ 2020 - ਡੀ.ਸੀ. ਸ਼੍ਰੀਮਤੀ ਸੋਨਾਲੀ ਗਿਰਿ ਨੇ ਸਲੱਮ ਏਰੀਆ ਖੇਤਰ ਵਿੱਚ ਮਹਿਲਾਵਾਂ ਨੂੰ ਸੈਨੀਟਰੀ ਪੈਡ ਵੰਡੇ। ਇਸ ਮੌਕੇ ਉਨ੍ਹਾਂ ਦੇ ਨਾਲ ਏ.ਡੀ.ਸੀ. ਸ਼੍ਰੀਮਤੀ ਦੀਪ ਸ਼ਿਖਾ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਇਸ ਦੌਰਾਨ ਡੀ.ਸੀ. ਸੋਨਾਲੀ ਗਿਰਿ ਨੇ ਕਿਹਾ ਕਿ ਕਰਫਿਊ ਦੌਰਾਨ ਕਾਫੀ ਵਸਤੂਆਂ ਦੀ ਘਾਟ ਹੋਣ ਨਾਲ ਰੋਜ਼ਾਨਾਂ ਜੀਵਨ ਵਿੱਚ ਵਰਤੋਯੋਗ ਵਸਤੂਆਂ ਦੀ ਕਮੀ ਕਾਰਨ ਉਨ੍ਹਾਂ ਵੱਲੋਂ ਇੱਕ ਨਿਵੇਕਲੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਮਹਿਲਾਵਾਂ ਵੱਲੋਂ ਵਰਤੇ ਜਾਣ ਵਾਲੇ ਸੈਨੀਟਰੀ ਪੈਡ ਦੀ ਵੀ ਕਮੀ ਕਾਰਨ ਮਹਿਲਾਵਾ ਨੂੰ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਉਨ੍ਹਾਂ ਨੇ ਇਸਤਰੀ ਅਤੇ ਬਾਲ ਸੁਰਖਿਆ ਵਿਭਾਗ ਦੇ ਸਹਿਯੋਗ ਨਾਲ ਸਿਹਤ ਅਤੇ ਸਵੱਛਤਾ ਸੰਭਾਲ ਦੇ ਲਈ ਮਹਿਲਾਵਾਂ ਨੂੰ ਸੈਨੀਟਰੀ ਪੈਡ ਵੰਡਣ ਦੀ ਸ਼ੁਰੂਆਤ ਸਲੱਮ ਏਰੀਆ ਤੋਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀਮਤੀ ਅਮ੍ਰਿਤਾ ਤੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਸ਼ਿਖਾ ਦੀ ਨਿਵੇਕਲੀ ਸੋਚ ਅਤੇ ਸਹਿਯੋਗ ਤਹਿਤ ਹੀ ਅੱਜ 262 ਸੈਨੀਟਰੀ ਪੈਂਡ ਵੰਡੇ ਗਏ।
Total Responses : 266