ਨਵੀਂ ਦਿੱਲੀ, 2 ਅਪ੍ਰੈਲ 2020 - ਬੁੱਧਵਾਰ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਦੇ ਲੋਕਾਂ ਨੇ ਸਿਹਤ ਅਧਿਕਾਰੀਆਂ ਦੀ ਟੀਮ 'ਤੇ ਉਸ ਵਕਤ ਹਮਲਾ ਕਰ ਦਿੱਤਾ ਜਦੋਂ ਉਹ ਕੋਰੋਨਾਵਾਇਰਸ ਦੀ ਸਕਰੀਨਿੰਗ ਕਰਨ ਇਸ ਇਲਾਕੇ 'ਚ ਪਹੁੰਚੇ ਸਨ। ਜਾਣਕਾਰੀ ਮੁਤਾਬਕ ਸਿਹਤ ਵਿਭਾਗ ਦੀ ਪੰਜ ਮੈਂਬਰੀ ਟੀਮ ਵਿੱਚ ਤਿੰਨ ਡਾਕਟਰ ਸ਼ਾਮਲ ਹਨ ਅਤੇ ਉਨ੍ਹਾਂ ਵਿੱਚੋਂ ਦੋ ਦੇ ਲੱਤਾਂ 'ਤੇ ਸੱਟਾਂ ਲੱਗੀਆਂ ਹਨ।
ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਉਹ ਲੋਕਾਂ ਦੀ ਜਾਂਚ ਕਰਨ ਪਹੁੰਚੇ ਤਾਂ ਲੋਕਾਂ ਨੇ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ 'ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਇੰਦੌਰ ਦੇ ਚੀਫ ਮੈਡੀਕਲ ਅਤੇ ਸਿਹਤ ਅਫਸਰ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਟਵਿੱਟਰ 'ਤੇ ਭੀੜ ਦੀ ਇੱਕ ਵੀਡੀੳ ਵੀ ਅਪਲੋਡ ਕੀਤੀ ਹੈ। ਉਨ੍ਹਾਂ ਲਿਖਿਆ ਕਿ ਇੰਦੌਰ ਦੇ ਤਾਤ ਪੱਤੀ ਇਲਾਕੇ 'ਚ ਇਹ ਘਟਨਾ ਵਾਪਰੀ।