ਨਵੀਂ ਦਿੱਲੀ, 2 ਅਪ੍ਰੈਲ 2020 - ਐਚ.ਆਰ.ਡੀ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਬੁੱਧਵਾਰ ਨੂੰ ਕੋਰੋਨਾਵਾਇਰਸ ਦੇ ਮੱਦੇਨਜ਼ਰ ਸੀ.ਬੀ.ਐਸ.ਈ ਬੋਰਡ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਪਹਿਲੀ ਤੋਂ ਲੈ ਕੇ 8ਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਨੂੰ ਪ੍ਰਮੋਟ ਕਰੇ।
ਮੰਤਰੀ ਨੇ ਕਿਹਾ ਕਿ 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਹੁਣ ਤਕ ਦੇ ਪ੍ਰੋਜੈਕਟਾਂ, ਪੀਰੀਆਡਿਕ ਟੈਸਟਾਂ ਅਤੇ ਟਰਮ ਪ੍ਰੀਖਿਆਵਾਂ ਦੇ ਅਧਾਰ ਤੇ ਅਗਲੀ ਜਮਾਤ ਵਿੱਚ ਤਰੱਕੀ ਦਿੱਤੀ ਜਾਏਗੀ। ਜਿਹੜੇ 9 ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀ ਇਸ ਵਾਰ ਪ੍ਰਮੋਟ ਨਹੀਂ ਕੀਤੇ ਗਏ, ਉਹ ਸਕੂਲ ਅਧਾਰਤ ਆੱਨਲਾਈਨ ਜਾਂ ਆਫਲਾਈਨ ਟੈਸਟਾਂ ਵਿਚ ਅਪੀਅਰ ਹੋ ਸਕਦੇ ਹਨ।
ਇਹ ਵੀ ਨਿਰਦੇਸ਼ ਹੋਏ ਹਨ ਕਿ ਸਿਰਫ 29 ਮੁੱਖ ਵਿਸ਼ਿਆਂ ਲਈ 10 ਵੀਂ ਅਤੇ 12 ਵੀਂ ਦੀਆਂ ਪ੍ਰੀਖਿਆਵਾਂ ਕਰਵਾੳ, ਜੋ ਕਿ ਉੱਚ ਵਿਦਿਅਕ ਅਦਾਰਿਆਂ ਵਿੱਚ ਦਾਖਲੇ ਲਈ ਜ਼ਰੂਰੀ ਹਨ। ਮੰਤਰੀ ਨੇ ਬੋਰਡ ਨੂੰ ਨਿਰਦੇਸ਼ ਦਿੱਤੇ ਹਨ ਕਿ ਬਾਕੀ ਵਿਸ਼ਿਆਂ ਲਈ ਸੀ.ਬੀ.ਐੱਸ.ਈ. ਪ੍ਰੀਖਿਆ ਨਹੀਂ ਰੱਖੇਗਾ।