ਐਸ.ਏ.ਐਸ. ਨਗਰ, 2 ਅਪਰੈਲ 2020: ਕੋਰੋਨਾ ਵਾਇਰਸ ਦੇ ਫੈਲਾਅ ਉਤੇ ਕਾਬੂ ਪਾਉਣ ਦੀਆਂ ਜਿ਼ਲ੍ਹਾ ਪ੍ਰਸ਼ਾਸਨ ਦੀਆਂ ਕੋਸਿ਼ਸ਼ਾਂ ਨੂੰ ਉਦੋਂ ਵੱਡਾ ਹੁਲਾਰਾ ਮਿਲਿਆ, ਜਦੋਂ ਜਗਤਪੁਰਾ, ਨਯਾ ਗਾਓਂ ਅਤੇ ਮਾਇਓ ਹਸਪਤਾਲ ਤੋਂ ਲਏ ਗਏ ਸਾਰੇ 95 ਨਮੂਨਿਆਂ ਵਿੱਚੋਂ 25 ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਹ ਖੁਲਾਸਾ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਕੀਤਾ, ਜਿਨ੍ਹਾਂ ਖ਼ੁਦ ਵੀਰਵਾਰ ਨੂੰ ਜਗਤਪੁਰਾ ਤੇ ਨਯਾਂਗਾਓਂ ਦਾ ਦੌਰਾ ਕੀਤਾ ਸੀ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਨ੍ਹਾਂ 95 ਵਿਅਕਤੀਆਂ ਵਿੱਚੋਂ 11 ਨੂੰ ਪਹਿਲਾਂ ਹੀ ਸਰਕਾਰੀ ਕੇਂਦਰਾਂ ਵਿੱਚ ਕਵਰਨਟੀਨ ਕੀਤਾ ਹੋਇਆ ਹੈ, ਜਦੋਂ ਕਿ 84 ਨੂੰ ਘਰਾਂ ਵਿੱਚ ਕਵਰਨਟੀਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵੱਡੇ ਪੱਧਰ ਉਤੇ ਨਮੂਨੇ ਲਏ ਗਏ ਹਨ ਅਤੇ ਜਗਤਪੁਰਾ ਤੇ ਨਯਾ ਗਾਓਂ ਦੇ ਦਸਮੇਸ਼ ਨਗਰ ਇਲਾਕੇ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ।
ਸ੍ਰੀ ਦਿਆਲਨ ਨੇ ਇਹ ਵੀ ਖੁਲਾਸਾ ਕੀਤਾ ਕਿ ਇਸ ਬਿਮਾਰੀ ਨੂੰ ਰੋਕਣ ਲਈ ਪ੍ਰੋਟੋਕੋਲ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇਗਾ ਅਤੇ ਬਾਕਾਇਦਾ ਆਧਾਰ ਉਤੇ ਸੈਨੇਟਾਈਜੇਸ਼ਨ ਮੁਹਿੰਮ ਚਲਾਈ ਜਾ ਰਹੀ ਹੈ।