ਅਸ਼ੋਕ ਵਰਮਾ
ਬਠਿੰਡਾ, 3 ਅਪ੍ਰੈਲ 2020 - ਰਾਮਪੁਰਾ ਦੇ ਕੁੱਝ ਨੌਜਵਾਨਾਂ ਨੇ ਆਪਣਾ ਸਮਾਜਿਕ ਫਰਜ਼ ਪਛਾਣਦਿਆਂ ਕਰਫਿਊ ਦੇ ਮੱਦੇਨਜ਼ਰ ਰਾਮਪੁਰਾ ਫੂਲ ਅਤੇ ਫੂਲ, ਸੈਲਵਰਾ, ਕੌਲਕੇ, ਪਿੰਡ ਵਿੱਚ 60 ਅਤੀ ਲੋੜਵੰਦ ਪਰਿਵਾਰਾਂ ਨੂੰ 10 ਦਿਨ ਦਾ ਰਾਸ਼ਨ ਦਿੱਤਾ ਗਿਆ। ਇਸ ਵਿੱਚ ਖੰਡ, ਸਰੋ ਦਾ ਤੇਲ, ਹਲਦੀ, ਮਿਰਚ, ਨਮਕ, ਦਾਲ, ਆਟਾ,ਆਲੂ, ਸਾਬਣ, ਚਾਵਲ, ਆਦਿ ਸ਼ਾਮਲ ਹਨ। ਇੰਨ੍ਹਾਂ ਨੌਜਵਾਨਾਂ.ਨੇ ਕਿਹਾ ਕਿ ਪੂਰੇ ਵਿਸ਼ਵ ਵਿਚ ਤੇਜੀ ਨਾਲ ਫੈਲਣ ਵਾਲੇ ਕੋਰੋਨਾ ਵਾਇਰਸ ਨੂੰ ਰੋਕਣ ਲਈ ਲਾਏ ਕਰਫਿਊ ਕਾਰਨ ਖਾਣ ਪੀਣ ਦੇ ਸਾਮਾਨ ਦੀ ਬਹੁਤ ਵੱਡੀ ਸਮੱਸਿਆ ਪੈਦਾ ਗਈ ਹੈ । ਉਨ੍ਹਾਂ ਦੱਸਿਆ ਕਿ ਇਸੇ ਕਰਕੇ ਕੁੱਝ ਦੋਸਤਾਂ ਨੇ ਮਿਲਕੇ ਪਿੰਡ ਪਿੰਡ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇਣ ਦਾ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਕਰਫਿਊ ਜਾਰੀ ਰਹੇਗਾ, ਉਨਾਂ ਵੱਲੋਂ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਅਜਿਹੇ ਲੋਕ ਹਨ ਜਿਹੜੇ ਦਿਹਾੜੀਆਂ ਕਰ ਕੇ ਪਰਿਵਾਰ ਪਾਲਦੇ ਹਨ। ਇਸ ਮੁਸੀਬਤ ਵਿੱਚ ਉਨਾਂ ਦੀ ਆਮਦਨ ਦੇ ਸਾਰੇ ਸਾਧਨ ਠੱਪ ਹੋ ਗਏ ਹਨ। ਅਜਿਹੀ ਸਥਿਤੀ ’ਚ ਉਨ੍ਹਾਂ ਨੇ ਜਰੂਰਤਮੰਦ ਲੋਕਾਂ ਲਈ ਵੰਡਿਆ ਹੈ ਤਾਂਕਿ ਕਰਫਿਊ ਕਾਰਨ ਕਿਸੇ ਨੂੰ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਸਬ ਇੰਸਪੈਕਟਰ ਪ੍ਰੇਮ ਕੁਮਾਰ, ਫੂਲ , ਮਦਨ ਲਾਲ, ਵਿਕਰਮ,ਬੌਬੀ,ਅਮਿਤ ਗਰਗ, ਹਸਨਪ੍ਰੀਤ, ਕਿ੍ਰਸ਼ਨ ਕੁਮਾਰ, ਗੁਰਤੇਜ ਸਿੰਘ, ਹੈਪੀ,ਨੰਨੂ ,ਬਸੰਤ ਸਿੰਘ, ਲਛਮਨ, ਆਦਿ ਨੌਜਵਾਨ ਹਾਜ਼ਰ ਸਨ।