ਅਸ਼ੋਕ ਵਰਮਾ
- ਲੋੜਵੰਦਾਂ ਦੀ ਮਦਦ ਦੇ ਚਾਹਵਾਨ ਪਾ ਸਕਦੇ ਹਨ ਆਪਣਾ ਯੋਗਦਾਨ
ਮਾਨਸਾ, 3 ਅਪ੍ਰੈਲ 2020 - ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਵੱਲੋਂ ਲੋੜਵੰਦਾਂ ਦੀ ਮਦਦ ਕਰਨ ਲਈ ਰੈਡ ਕਰਾਸ ਮਾਨਸਾ ਕੋਵਿਡ-19 ਰੀਲੀਫ਼ ਫੰਡ, ਜਿਸ ਦਾ ਖਾਤਾ ਨੰਬਰ 50100120387122, ਆਈ. ਐਫ.ਐਸ.ਸੀ. ਕੋਡ ਐਚ.ਡੀ.ਐਫ.ਸੀ. 0000646 (HDFC0000646) ਬੈਂਕ ਐਚ.ਡੀ.ਐਫ਼.ਸੀ. ਬੈਂਕ ਦੀ ਵਾਟਰ ਵਰਕਸ ਰੋਡ ਮਾਨਸਾ ਬਰਾਂਚ ਵਿਖੇ ਕਾਇਮ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਚਹਿਲ ਨੇ ਦੱਸਿਆ ਕਿ ਇਸ ਸੰਕਟ ਦੀ ਘੜੀ ਦੌਰਾਨ ਜੇਕਰ ਕੋਈ ਵਿਅਕਤੀ ਇਸ ਫੰਡ ਵਿੱਚ ਆਪਣਾ ਯੋਗਦਾਨ ਪਾ ਕੇ ਲੋੜਵੰਦਾਂ ਦੀ ਮਦਦ ਕਰਨਾ ਚਾਹੁੰਦਾ ਹੈ, ਤਾਂ ਉਹ ਉਕਤ ਖਾਤੇ ਵਿੱਚ ਸਹਾਇਤਾ ਰਾਸ਼ੀ ਜਮ੍ਹਾ ਕਰਵਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਗਰੀਬ ਤੇ ਜ਼ਰੂਰਤਮੰਦਾਂ ਨੂੰ ਲੋੜੀਂਦਾ ਸੁੱਕਾ ਰਾਸ਼ਨ ਉਪਲੱਬਧ ਕਰਵਾਉਣ ਲਈ ਪੈਕੇਟ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਜਾਂ ਸੰਸਥਾ ਰੈਡ ਕਰਾਸ ਨੂੰ ਰਾਸ਼ਨ ਦੇਣ ਦੀ ਚਾਹਵਾਨ ਹੈ ਤਾਂ ਉਹ ਪੈਕਟ ਵਿੱਚ 10 ਕਿਲੋ ਆਟਾ, ਦਾਲ 1 ਕਿੱਲੋ, ਨਮਕ 1 ਕਿਲੋ, ਰਿਫਾਇੰਡ ਤੇਲ 1 ਲੀਟਰ, ਮਿਰਚ 100 ਗਰਾਮ, ਹਲਦੀ 100 ਗਰਾਮ, ਚਾਵਲ 5 ਕਿਲੋ ਪਾ ਕੇ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ਼੍ਰੀ ਜਗਦੇਵ ਸਿੰਘ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਜਮ੍ਹਾ ਕਰਵਾ ਸਕਦਾ ਹੈ।
ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਇਸ ਸਬੰਧੀ ਜ਼ਿਲ੍ਹਾ ਰੈਡ ਕਰਾਸ ਦਫ਼ਤਰ ਦੇ ਨੰਬਰਾਂ 01652-232892 ਅਤੇ 95011-76823 'ਤੇ ਸੰਪਰਕ ਕੀਤਾ ਜਾ ਸਕਦਾ ਹੈ।