- ਐਸ.ਡੀ.ਐਮ. ਮਾਲੇਰਕੋਟਲਾ ਨੇ ਕੀਤੀ ਮੁਸਲਿਮ ਆਗੂਆਂ ਨੂੰ ਅਪੀਲ
ਮਲੇਰਕੋਟਲਾ, 03 ਅਪ੍ਰੈਲ 2020 - ਸਥਾਨਕ ਸ਼ਹਿਰ ਦੀਆਂ ਮਸਜਿਦਾਂ ਵਿਚ ਆਈਆਂ ਜਮਾਤਾਂ ਦੇ ਮੈਂਬਰਾਂ ਨੂੰ ਮਸਜਿਦਾਂ ਦੇ ਅੰਦਰ ਹੀ ਰਹਿਣ ਲਈ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਲੇਰਕੋਟਲਾ ਨੇ ਅੱਜ ਸਥਾਨਕ ਸ਼ਹਿਰ ਦੇ ਵੱਖ-ਵੱਖ ਮੁਸਲਿਮ ਆਗੂਆਂ ਨਾਲ ਮੀਟਿੰਗ ਕੀਤੀ। ਪਾਂਥੇ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਦੌੌਰਾਨ ਜਮਾਤਾਂ ਦੇ ਮੈਂਬਰ ਸਥਾਨਕ ਸ਼ਹਿਰ ਦੀਆਂ ਮਸਜਿਦਾਂ ਵਿਚ ਆ ਕੇ ਰੁਕੇ ਹੋਏ ਹਨ। ਕਰਫਿਊ ਲੱਗਣ ਕਾਰਨ ਇਹ ਲੋਕ ਆਪਣੇ ਆਪਣੇ ਘਰਾਂ ਨੂੰ ਨਹੀਂ ਜਾ ਸਕੇ।
ਪਾਂਥੇ ਨੇ ਮੁਸਲਿਮ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਦੀਆਂ ਮਸਜਿਦਾਂ ਦੇ ਮੌਲਵੀ ਸਾਹਿਬਾਨ ਨੂੰ ਬੇਨਤੀ ਕਰਨ ਕਿ ਜਿਸ ਮਸਜਿਦ ਵਿਚ ਜਮਾਤ ਦੇ ਮੈਂਬਰ ਰੁਕੇ ਹੋਏ ਹਨ, ਉਨ੍ਹਾਂ ਨੂੰ ਅਹਿਤਿਆਤ ਵਜੋੋਂ ਅੰਦਰ ਹੀ ਰਹਿਣ ਲਈ ਕਿਹਾ ਜਾਵੇ। ਕੋਈ ਵੀ ਜਮਾਤ ਮੈਂਬਰ ਬਾਹਰ ਨਾ ਆਵੇ। ਪਾਂਥੇ ਨੇ ਧਾਰਮਿਕ ਮੁਖੀਆਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਮਸਜਿਦਾਂ ਅੰਦਰ ਰਹਿਣ ਵਾਲੇ ਜਮਾਤ ਦੇ ਮੈਂਬਰਾਂ ਨੂੰ ਸਿਹਤ ਵਿਭਾਗ ਵੱਲੋੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।
ਉਨ੍ਹਾਂ ਕਿਹਾ ਕਿ ਇਹ ਗੱਲ ਵੀ ਯਕੀਨੀ ਬਣਾਈ ਜਾਵੇ ਕਿ ਮਸਜਿਦਾਂ ਦੇ ਅੰਦਰ ਇਹ ਮੈਂਬਰ ਇਕ ਨਿਸ਼ਚਿਤ ਦੂਰੀ ਬਣਾ ਕੇ ਰਹਿਣ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜਮਾਤਾਂ ਦਾ ਮੈਡੀਕਲ ਚੈਕਅਪ ਕਰਵਾਉਣ ਲਈ ਆਮਿਰ ਅਸ਼ਰਫ, ਐਕਸੀਅਨ, ਪੀ.ਐਸ.ਪੀ.ਸੀ.ਐਲ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ ਜਦਕਿ ਡਾ: ਮੁਹੰਮਦ ਅਖਤਰ, ਸਿਵਲ ਹਸਪਤਾਲ, ਮਲੇਰਕੋਟਲਾ ਇਨ੍ਹਾਂ ਦਾ ਮੈਡੀਕਲ ਚੈਕਅਪ ਕਰਨਗੇ.ਇਸ ਮੌੌਕੇ ਹੋਰਨਾਂ ਤੋੋਂ ਇਲਾਵਾ ਸ੍ਰੀ ਬਾਦਲ ਦੀਨ ਤਹਿਸੀਲਦਾਰ, ਮਾਲੇਰਕੋਟਲਾ, ਸ੍ਰੀ ਇਰਤਕਾ ਉਲ ਹਸਨ, ਮੁਫਤੀ, ਸੂਬੇਦਾਰ ਇਕਬਾਲ ਸਾਹਿਬ, ਹਾਜ਼ੀ ਅਫ਼ਜ਼ਲ, ਫਾਰੂਕ ਸਾਹਿਬ ਅਤੇ ਹਾਜ਼ੀ ਅਖਤਰ ਆਦਿ ਵੀ ਮੌੌਜੂਦ ਸਨ।