ਹਰਿੰਦਰ ਨਿੱਕਾ
- ਬੈਂਕਾਂ ਤੇ ਏਟੀਐਮਜ਼ ’ਚ ਢੁਕਵੀਂ ਸਮਾਜਿਕ ਦੂਰੀ ਯਕੀਨੀ ਬਣਾਏਗਾ ਸੁਰੱਖਿਆ ਅਮਲਾ
ਬਰਨਾਲਾ, 3 ਅਪ੍ਰੈਲ 2020 - ਜ਼ਿਲ੍ਹਾ ਬਰਨਾਲਾ ਵਿੱਚ ਆਮ ਲੋਕਾਂ ਲਈ ਬੈਂਕਾਂ ਦਾ ਸਮਾਂ ਸਵੇੇਰੇ 10 ਤੋਂ ਬਾਅਦ ਦੁਪਹਿਰ 2 ਵਜੇ ਤੱਕ ਹੋਵੇਗਾ। ਜ਼ਿਲ੍ਹਾ ਮੈਜਿਸਟ੍ਰੇਟ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਕੀਤੇ ਹੁਕਮਾਂ ਵਿੱਚ ਆਖਿਆ ਕਿ ਜ਼ਿਲੇ ਵਿੱਚ ਆਮ ਲੋਕਾਂ ਲਈ ਬੈਂਕਾਂ ਦਾ ਸਮਾਂ ਸਵੇਰੇ 10 ਤੋਂ 2 ਵਜੇ ਤੱਕ ਦਾ ਹੋਵੇਗਾ, ਬਾਸ਼ਰਤੇ ਕਿ ਕੋਈ ਬਹੁਤ ਜ਼ਰੂਰੀ ਲੈਣ-ਦੇਣ ਕਰਨਾ ਹੋਵੇ। ਜ਼ਿਲ੍ਹਾ ਮੈਨੇਜਰ ਇਹ ਯਕੀਨੀ ਬਣਾਉਣਗੇ ਕਿ ਕੋਈ ਵੀ ਵਿਅਕਤੀ ਰੋਜ਼ਾਨਾ ਆਧਾਰ ’ਤੇ ਬੈਂਕ ਨਾ ਜਾਵੇ। ਅਜਿਹਾ ਕੋਈ ਮਾਮਲਾ ਧਿਆਨ ’ਚ ਆਉਣ ’ਤੇ ਉਹ ਜ਼ਿਲਾ ਮੈਜਿਸਟ੍ਰੇਟ ਨੂੰ ਰਿਪੋਰਟ ਕਰਨਗੇ। ਉਨ੍ਹਾਂ ਹਦਾਇਤ ਕੀਤੀ ਹੈ ਕਿ ਆਮ ਲੋਕਾਂ ਦੀ ਬੈਂਕ ਜਾਂ ਏਟੀਐਮ ਲਈ ਆਮਦ ਮੌਕੇ ਸੁਰੱਖਿਆ ਅਮਲਾ ਲੋਕਾਂ ਵਿੱਚ ਢੁਕਵੀਂ ਸਮਾਜਿਕ ਦੂਰੀ ਯਕੀਨੀ ਬਣਾਵੇਗਾ ਅਤੇ ਬੈਂਕਾਂ ਦਾ ਸਟਾਫ ਵੀ ਲੋੜੀਂਦੇ ਸਾਰੇ ਇਹਤਿਆਤ ਵਰਤੇਗਾ।