← ਪਿਛੇ ਪਰਤੋ
ਹਰੀਸ ਕਾਲੜਾ
ਰੂਪਨਗਰ, 3 ਅਪ੍ਰੈਲ 2020 - ਕਰਫਿਊ ਦੌਰਾਨ ਜਰੂਰਤਮੰਦ ਲੋਕਾਂ ਨੂੰ ਹਰ ਤਰ੍ਹਾਂ ਨਾਲ ਰਾਸ਼ਨ ਸਮੱਗਰੀ ਅਤੇ ਸਮਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਐਸ.ਡੀ.ਐਮ. ਰੂਪਨਗਰ ਸ਼੍ਰੀਮਤੀ ਹਰਜੋਤ ਕੌਰ ਨੇ ਅੱਜ ਉਹ ਅੱਜ ਐਂਸ.ਡੀ.ਐਮ. ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਐਸ.ਡੀ.ਐਮ. ਕਿਹਾ ਕਿ ਡਰਾਈ ਰਾਸ਼ਨ ਵੰਡਣ ਸਬੰਧੀ ਜ਼ੋ ਸਮੱਸਿਆਵਾਂ ਆ ਰਹੀਆਂ ਹਨ ਉਸਨੂੰ ਅਸੀਂ ਨਾਲ ਦੀ ਨਾਲ ਵੈਰੀਫਿਕੇਸ਼ਨ ਕਰਵਾ ਕੇ ਵੰਡਵਾ ਰਹੇ ਹਾਂ। ਉਨ੍ਹਾਂ ਕਿਹਾ ਕਿ ਸਮਾਜਿਕ ਸੰਸਥਾਵਾਂ ਵੱਲੋਂ ਐਸ.ਡੀ.ਐਮ. ਦਫਤਰਾਂ ਨਾਲ ਸੰਪਰਕ ਕਰ ਰਾਸ਼ਨ ਵੰਡਿਆ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਸਲੱਮ ਖੇਤਰਾਂ ਵਿੱਚ ਵਿਸ਼ੇਸ਼ ਧਿਆਨ ਰੱਖ ਕੇ ਰਾਸ਼ਨ ਵੰਡਿਆ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਰੋਪੜ ਸ਼ਹਿਰ ਦੇ ਆਲੇ ਦੁਆਲੇ ਜਿਨ੍ਹੇ ਵੀ ਪਰਵਾਸੀ ਹਨ ਉਨ੍ਹਾਂ ਨੂੰ ਸਮੇਂ ਸਮੇਂ ਤੇ ਲੋੜ ਮੁਤਾਬਿਕ 250 ਤੋਂ ਵੱਧ ਫੂਡ ਪੈਕਟ ਸਰਕਾਰੀ ਕਰਮਚਾਰੀਆਂ ਵੱਲੋਂ ਵੰਡੇ ਗਏ ਹਨ। ਉਨ੍ਹਾਂ ਨੇ ਕਿਹਾ ਨੀਲੇ ਕਾਰਡ ਧਾਰਕਾਂ ਨੂੰ 30 ਕਿਲੋ ਕਣਕ ਅਤੇ ਹੋਰ ਸਮਾਨ ਆਉਣਾ ਸ਼ੁਰੂ ਹੋ ਜਾਣਾ ਹੈ। ਇਸ ਤੋਂ ਇਲਾਵਾ ਡਰਾਈ ਰਾਸ਼ਨ ਜਿਨ੍ਹਾਂ ਪਰਵਾਸੀ ਮਜ਼ਦੂਰਾਂ ਦੇ ਨੀਲੇ ਕਾਰਡ ਨਹੀਂ ਹਨ ਉਨ੍ਹਾਂ ਦੇ ਲਈ 7 ਹਜ਼ਾਰ ਪੈਕਟਾਂ ਦੀ ਡਿਮਾਡ 15 ਦਿਨਾਂ ਵਾਸਤੇ ਕੀਤੀ ਹੈ। ਜ਼ਿਨ੍ਹਾਂ ਵਿਚੋਂ 550 ਦੇ ਕਰੀਬ ਪੈਕਟ ਮਿਲ ਚੁੱਕੇ ਹਨ ਬਾਕੀ ਬਹੁਤ ਜਲਦ ਮਿਲ ਜਾਣਗੇ। ਉਨ੍ਹਾਂ ਕਿਹਾ 15 ਪਿੰਡ ਕਿਸੇ ਐਨ.ਜੀ.ਓਜ਼ ਨੇ ਅਡਾਪਟ ਕੀਤੇ ਜਿਨ੍ਹਾਂ ਵੱਲੋਂ 250 ਦੇ ਕਰੀਬ ਡਰਾਈ ਰਾਸ਼ਨ ਪੈਕਟ ਵੰਡੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪੰਚਾਇਤਾਂ ਕੋਲ ਫੰਡ ਨਹੀਂ ਹਨ ਉਨ੍ਹਾਂ ਲਈ ਹਦਾਇਤਾਂ ਅਨੁਸਾਰ ਫੰਡ ਜਾਰੀ ਕੀਤੇ ਜਾਣਗੇ।
Total Responses : 266