ਔਰੰਗਾਬਾਦ (ਮਹਾਰਾਸ਼ਟਰ), 4 ਅਪ੍ਰੈਲ 2020: ਸੋਸ਼ਲ ਮੀਡੀਆ 'ਤੇ ਮਹਾਰਾਸ਼ਟਰ ਦੇ ਔਰੰਗਾਬਾਦ 'ਚ ਹੋਇਆ ਇੱਕ ਅਨੋਖਾ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹੈਰਾਨ ਕਰਨ ਵਾਲੀ ਗੱਲ ਹੈ ਕਿ ਨਾ ਤਾਂ ਬਾਰਾਤ ਗਈ ਅਤੇ ਨਾ ਹੀ ਬੈਂਡ ਵਾਜੇ ਵੱਜੇ ਪਰ ਫਿਰ ਵੀ ਵਿਆਹ ਹੋਇਆ।
ਇਸ ਵੇਲੇ ਪੂਰਾ ਭਾਰਤ ਕੋਰੋਨਾ ਵਾਇਰਸ ਦੇ ਕਾਰਨ ਲਾਕ ਡਾਊਨ ਹੈ ਕੋਈ ਵੀ ਵਿਅਕਤੀ ਕਿਤੇ ਨਹੀਂ ਜਾ ਸਕਦਾ ਅਜਿਹੇ 'ਚ ਹੀ ਔਰੰਗਾਬਾਦ ਵਿੱਚ ਰਹਿਣ ਵਾਲੇ ਮੁਹੰਮਦ ਮਿਨਹਾਜੁੱਦ ਨਾਮ ਦੇ ਇੱਕ ਮੁਸਲਮਾਨ ਵਿਅਕਤੀ ਨੇ ਸ਼ੁੱਕਰਵਾਰ ਨੂੰ ਵੀਡੀਓ ਕਾਲ ਦੇ ਰਾਹੀਂ ਸ਼ੁੱਕਰਵਾਰ ਨੂੰ ਇੱਕ ਮੁਸਲਮਾਨ ਔਰਤ ਨਾਲ ਧਾਰਮਿਕ ਰੀਤਾਂ ਮੁਤਾਬਿਕ ਵਿਆਹ ਕਰਵਾਇਆ। ਲਾਕ ਡਾਊਨ ਦੇ ਸਮੇਂ ਇਹ ਵਿਆਹ ਪੂਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵੇਲੇ ਲਾਕ ਡਾਊਨ ਦੇ ਕਾਰਨ ਲੋਕਾਂ ਦੇ ਇਕੱਠੇ ਹੋਣ 'ਤੇ ਵੀ ਪਾਬੰਦੀ ਹੈ ਜਦੋਂ ਕਿ ਮੈਰਿਜ ਪੈਲੇਸ ਵੀ ਬੰਦ ਹਨ।
ਲਾੜੇ ਦੇ ਪਿਤਾ ਮੁਹੰਮਦ ਗਿਆਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਛੇ ਮਹੀਨੇ ਪਹਿਲਾਂ ਦੋਵਾਂ ਦਾ ਵਿਆਹ ਤੈਅ ਹੋਇਆ ਸੀ ਉਸ ਵੇਲੇ ਕੋਰੋਨ ਵਾਇਰਸ ਦਾ ਕੋਈ ਡਰ ਨਹੀਂ ਸੀ। ਪਰ ਹੁਣ ਦੋਵਾਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਕੋਰੋਨ ਵਾਇਰਸ ਦੇ ਕਾਰਨ ਲਾਕ ਡਾਊਨ ਦੇ ਸਮੇਂ ਦੋਵਾਂ ਦਾ ਵਿਆਹ ਫੋਨ 'ਤੇ ਵੀਡੀਓ ਕਾਲ ਰਾਹੀਂ ਕੀਤਾ ਗਿਆ ਹੈ।
ਨਿਕਾਹ ਦੀ ਰਸਮ ਅਦਾ ਕਰਨ ਵਾਲੇ ਕਾਜ਼ੀ ਮੁਫ਼ਤੀ ਅਨੀਸ ਉਰ ਰਹਿਮਾਨ ਨੇ ਕਿਹਾ ਕਿ ਦੋਵੇਂ ਪਰਿਵਾਰ ਖੁਸ਼ ਹਨ ਕਿਉਂਕਿ ਵਿਆਹ ਬਹੁਤ ਹੀ ਘੱਟ ਖਰਚੇ ਨਾਲ ਹੋਇਆ ਜੋ ਕਿ ਬਿਲਕੁਲ ਹੀ ਸਾਦਾ ਵਿਆਹ ਸੀ। (ਏਜੰਸੀ)