ਐਸ.ਏ.ਐਸ. ਨਗਰ, 04 ਅਪ੍ਰੈਲ 2020: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਾਲਾਬੰਦੀ ਦੌਰਾਨ ਜ਼ਿਲ੍ਹੇ ਦੀ ਖੇਤਰੀ ਸੀਮਾ ਵਿੱਚ ਅੰਡੇ, ਪੋਲਟਰੀ ਮੀਟ, ਮੀਟ ਅਤੇ ਮੱਛੀ ਨੂੰ ਜ਼ਰੂਰੀ ਵਸਤਾਂ ਵਾਂਗ ਹੀ ਵਿਕਰੀ ਦੀ ਇਜਾਜ਼ਤ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਕੇਂਦਰੀ ਗ੍ਰਹਿ ਸਕੱਤਰ ਵੱਲੋਂ ਹਾਲ ਹੀ ਵਿੱਚ ਜਾਰੀ ਨੋਟੀਫਿਕੇਸ਼ਨ ਅਨੁਸਾਰ, ਮੁਰਗੀ ਅਤੇ ਅੰਡੇ ਪ੍ਰੋਟੀਨ ਦਾ ਸਸਤਾ ਸਰੋਤ ਹਨ ਅਤੇ ਮਨੁੱਖੀ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੇ ਹਨ ਅਤੇ ਇਸ ਤੋਂ ਇਲਾਵਾ ਪੋਲਟਰੀ ਅਤੇ ਪੋਲਟਰੀ ਉਤਪਾਦਾਂ ਰਾਹੀਂ ਕੋਵਿਡ -19 ਨਹੀਂ ਫੈਲਦਾ।
ਇਸ ਲਈ, ਉਪਰੋਕਤ ਘਟਨਾਕ੍ਰਮ ਨੂੰ ਧਿਆਨ ਵਿਚ ਰੱਖਦਿਆਂ, ਜ਼ਿਲ੍ਹੇ ਦੇ ਲੋਕ ਉਪਰੋਕਤ ਉਤਪਾਦਾਂ ਨੂੰ ਆਪਣੇ ਘਰਾਂ ਵਿੱਚ ਹੀ ਮੰਗਵਾਉਣ ਲਈ ਦਿਹਾਤੀ ਅਤੇ ਸ਼ਹਿਰੀ ਦੁਕਾਨਾਂ 'ਤੇ ਆਰਡਰ ਦੇ ਸਕਦੇ ਹਨ।