← ਪਿਛੇ ਪਰਤੋ
ਅਸ਼ੋਕ ਵਰਮਾ
ਬਠਿੰਡਾ, 4 ਅਪ੍ਰੈਲ 2020 - ਜੰਗਲਾਤ ਵਰਕਰ ਯੂਨੀਅਨ ਪੰਜਾਬ ਜਿਲ੍ਹਾ ਬਠਿੰਡਾ ਵੱਲੋਂ ਬਿਆਨ ਜਾਰੀ ਕਰਦਿਆਂ ਪ੍ਰਧਾਨ ਜਸਪਾਲ ਜੱਸੀ ਤੇ ਜਨਰਲ ਸਕੱਤਰ ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਜਗਲਾਤ ਵਿਭਾਗ ਦੇ ਫੀਲਡ ਕਾਮਿਆਂ ਨੂੰ ਪਿਛਲੇ 4 ਮਹੀਨਿਆਂ ਤੋਂਤਨਖਾਹਾਂ ਨਹੀਂ ਮਿਲੀਆਂ ਜਿਸ ਕਾਰਨ ਫੀਲਡ ਕਾਮਿਆਂ ਦੇ ਪਰਿਵਾਰਾਂ ਨੂੰ ਆਰਥਿਕ ਤੰਗੀ ਤੇ ਭੁੱਖਮਰੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਰੇਂਜ ਬਠਿੰਡਾ ਤੇ ਰੇਂਜ ਮਿੰਨੀ ਜੂਅ ਚਿੜੀਆਘਰ ਬੀੜ ਤਲਾਬ ਦੇ ਵਰਕਰਾਂ ਨੂੰ ਕਰੋਨਾਂ ਵਾਇਰਸ ਕਾਰਨ ਸਰਕਾਰ ਵੱਲੋਂ ਲਾਏ ਗਏ ਕਰਫਿਊ ਕਾਰਨ ਹੋਰ ਵੀ ਭਾਰੀ ਤੰਗੀਆਂ ਆ ਗਈਆਂ ਹਨ ਜਦੋਂ ਕਿ ਸਰਕਾਰ ਨੇ ਹਰ ਕੱਚੇ ਤੇ ਪੱਕੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਦੇ ਹੁਕਮ ਦਿੱਤੇ ਹਨ ਪਰ ਜਗਲਾਤ ਵਿਭਾਗ ਅਤੇ ਪੰਜਾਬ ਸਰਕਾਰ ਦਾ ਖਜਾਨਾ ਦਫਤਰ ਬਠਿੰਡਾ ਦਸੰਬਰ 2019 ਤੋ ਤਨਖਾਹਾਂ ਨਹੀਂ ਦੇ ਰਿਹਾ ਹੈ ਸੂਬਾ ਜਨਰਲ ਸਕੱਤਰ ਜਸਵੀਰ ਸੀਰਾ ਨੇ ਵਿਭਾਗ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਰਹਿੰਦੀਆਂ ਤਨਖਾਹਾਂ ਜਲਦੀ ਰੀਲੀਜ ਕੀਤੀਆਂ ਜਾਣ ਤਾਂ ਜੋ ਕਰਫਿਊ ਕਾਰਨ ਫੀਲਡ ਕਾਮਿਆਂ ਦੇ ਪਰਿਵਾਰ ਜੋ ਘਰਾਂ ਵਿੱਚ ਬੰਦ ਹਨ ਉਹਨਾਂ ਨੂੰ ਰਾਸ਼ਨ ਮਹੁੱਈਆ ਕੀਤਾ ਜਾ ਸਕੇ ਜਗਲਾਤ ਵਿਭਾਗ ਦੇ ਫੀਲਡ ਕੱਚੇ ਕਾਮੇ ਪਹਿਲਾਂ ਨਿਗੂਣੀਆਂ ਤਨਖਾਹਾਂ ਕਰਦੇ ਆ ਰਹੇ ਹਨ।
Total Responses : 266