- ਮੋਗਾ ਪੁਲਿਸ ਨੇ ઠ15,700 ਪਰਿਵਾਰਾਂ ਨੂੰ ਸੁੱਕਾ ਰਾਸ਼ਨ ਅਤੇ 25,500 ਪਰਿਵਾਰਾਂ ਨੂੰ ਪੱਕਿਆ ਹੋਇਆ ਭੋਜਣ ਕਰਵਾਇਆ ਮੁਹਈਆ-ਹਰਮਨਬੀਰ ਸਿੰਘ ਗਿੱਲ
- 10,000 ਮਾਸਕ ਅਤੇ ਸੈਨੀਟਾਇਜਰਾਂ ਦੀ ਆਮ ਜਨਤਾ ਵਿੱਚ ਕੀਤੀ ਵੰਡ
- ਕਰਫਿਊ ਦੌਰਾਨ ਵੱਖ-ਵੱਖ ਸੂਬਿਆ ਤੋ ਫਸੇ 72 ਦੇ ਕਰੀਬ ਪ੍ਰਵਾਸੀ ਮਜਦੂਰਾ ਨੂੰ ਮੋਗਾ ਪੁਲਿਸ ਵਲੋ ਸ਼ਪੈਸ਼ਲ ਸ਼ੈਲਟਰ ਹੋਮ ਸ਼ਥਾਪਿਤ ਕਰਕੇ ਦਿੱਤਾ ਨਿਵਾਸ
ਮੋਗਾ, 05 ਅਪ੍ਰੈਲ 2020 - ਸੀਨੀਅਰ ਕਪਤਾਨ ਪੁਲਿਸ ਸ੍ਰੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ 2 ਅਤੇ 03 ਅਪ੍ਰੈਲ ਦੀ ਦਰਿਮਆਨੀ ਰਾਤ ਨੂੰ ਮੋਗਾ ਪੁਲਿਸ ਦੇ ਸਹਾਇਕ ਥਾਣੇਦਾਰ ਬਿਕਰ ਸਿੰਘ ਅਤੇ ਸਿਪਾਹੀ ਸੁਖਜਿੰਦਰ ਸਿੰਘ ਜਦ ਧਰਮਕੋਟ ਸ਼ਹਿਰ ਵਿੱਚ ਪੈਟ੍ਰੋਲਿੰਗ ਡਿਊਟੀ ਤੇ ਸਨ ਤਾਂ ਉਹਨਾਂ ਨੇ ਅੱਧੀ ਰਾਤ ਨੂੰ ਮੋਟਰਸਾਇਕਲ ਉੱਪਰ ਇਕ ਆਦਮੀ ਅਤੇ ਔਰਤ ਨੂੰ ਪੁੱਛਗਿਛ ਲਈ ਰੋਕਿਆ। ਜਿਨ੍ਹਾਂ ਨੇ ਦੱਸਿਆ ਕੇ ਔਰਤ ਜੋਤੀ ਪਤਨੀ ਹਰਮੇਸ਼ ਕੁਮਾਰ ਵਾਸੀ ਧਰਮਕੋਟ ਗਰਭਵਤੀ ਹੈ ਅਤੇ ਗਰਭਵਤੀ ਪੀੜਾ ਸਹਿਣ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਅਸੀ ਬਹੁਤ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਦਾ ਕੁੰਡਾ ਖੜਕਾ ਚੁਕੇ ਹਾਂ ਪਰ ਕਿਸੇ ਨੇ ਗੇਟ ਨਹੀ ਖੋਲ੍ਹਿਆ ਐਨੇ ਵਿੱਚ ਗਰਭਵਤੀ ਔਰਤ ਅੱਤ ਦੀ ਪੀੜਾਂ ਵਿੱਚ ਉੱਚੀ-ਉੱਚੀ ਕੁਰਲਾਉਣ ਲੱਗ ਪਈ ਤਾਂ ਇਹਨਾਂ ਮੁਲਾਜ਼ਮਾ ਨੇ ਨਾਲ ਦੀ ਅਬਾਦੀ ਵਿੱਚੋਂ ਕੁੱਝ ਸਿਆਣੀਆਂ ਔਰਤਾਂ ਨੂੰ ਬੁਲਾਇਆ ਅਤੇ ਚਾਦਰਾ ਆਦਿ ਦਾ ਪ੍ਰਬੰਧ ਕੀਤਾ ਅਤੇ ਇਸ ਸਾਰੇ ਘਟਨਾ ਚੱਕਰ ਦੀ ਪੁਲਿਸ ਕਰਮਚਾਰੀ ਆਪ ਨਿਗਰਾਨੀ ਕਰਦੇ ਹੋਏ ਅਤੇ ਉਚ ਦਰਜੇ ਦੀ ਇਨਸਾਨੀਅਤ ਦਾ ਸਬੂਤ ਦਿੰਦੇ ਹੋਏ ਅਤੇ ਹਰ ਤਰ੍ਹਾਂ ਦੀ ਨਿਗਰਾਨੀ ਕਰਦੇ ਹੋਏ ਗਰਭਵਤੀ ਔਰਤ ਜੋਤੀ ਦੀ ਖੁਲ੍ਹੇ ਅਸਮਾਨ ਹੇਠਾਂ ਕਾਮਯਾਬ ਡਿਲਵਰੀ ਕਰਵਾਈ। ਇਸ ਔਰਤ ਨੇ ਲੜਕੇ ਨੂੰ ਜਨਮ ਦਿੱਤਾ।
ਹਰਮਨਬੀਰ ਸਿੰਘ ਨੇ ਦੱਸਿਆ ਕਿ ਇਸ ਸਾਰੀ ਘਟਨਾ ਤੋ ਬਾਅਦ ਇਨ੍ਹਾਂ ਪੁਲਿਸ ਅਫਸਰਾ ਨੇ ਆਪਣੀ ਪ੍ਰਾਈਵੇਟ ਕਾਰ ਵਿਚ ਜਚੇ ਅਤੇ ਬੱਚੇ ਨੂੰ ਉਹਨਾਂ ਦੇ ਘਰ ਪਹੁੰਚਾਇਆ।
ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਪ੍ਰਕੋਪ ਤੋ ਇਨਸਾਨ ਅਤੇ ਇਨਸਾਨੀਅਤ ਨੂੰ ਬਚਾਉਣ ਲਈ ਮੋਗਾ ਪਲਿਸ ਵੱਲੋਂ ਨਿਵੇਕਲਾ ਕਦਮ ਚੁੱਕਿਆ ਗਿਆ ਹੈ। ਸਖਤ ਡਿਊਟੀ ਰਾਹੀ ਕਰਫਿਊ ਨੂੰ ਮਜਬੂਤੀ ਨਾਲ ਲਾਗੂ ਕਰਵਾਉਦੇ ਹੋਏ ਮੋਗਾ ਪੁਲਿਸ ਦੇ ਅਫਸਰ ਅਤੇ ਜਵਾਨਾ ਵਲੋ ਸਖਤ ਡਿਊਟੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੋਗਾ ਜ਼ਿਲ੍ਹੇ ਦੀ ਸਾਡੀ ਪੁਲਿਸ ਵੱਲੋ ਆਪਣੀ ਇਕ ਦਿਨ ਦੀ ਤਨਖਾਹ ਦਾਨ ਕੀਤੀ ਗਈ ਹੈ ਜਿਸ ਦੀ ਕੁੱਲ ਰਾਸ਼ੀ 23 ਲੱਖ ਰੁਪਏ ਬਣਦੀ ਹੈ ਅਤੇ ਸੀ.ਆਈ.ਏ ਸਟਾਫ ਮੋਗਾ ਦੇ ਜਵਾਨਾ ਵੱਲੋ ਇੱਕ ਲੱਖ ਰੁਪਏ ਦੀ ਮਦਦ ਕੀਤੀ ਗਈ ਹੈ ਇਹ ਸਾਰੀ ਰਕਮ ਕਰੋਨਾ ਵਾਇਰਸ ਦੀ ਮਹਾਂਮਾਰੀ ਚਲਦਿਆ ਮੋਗਾ ਪੁਲਿਸ ਦੇ ਜਵਾਨਾ ਦੇ ਹਿੱਤ ਵਿੱਚ ਅਤੇ ਆਮ ਲੋਕਾ ਦੀ ਭਲਾਈ ਲਈ ਖਰਚ ਕੀਤੀ ਜਾਵੇਗੀ।
ਹਰਮਨਬੀਰ ਸਿੰਘ ਨੇ ਅੱਗੇ ਦੱਸਿਆ ਕਿ ਮੋਗਾ ਵਿਖੇ ਤਾਇਨਾਤ ਡੀ.ਐਸ.ਪੀ ਸੁਖਵਿੰਦਰ ਸਿੰਘ ਨੇ ਡਿਊਟੀ ਦੌਰਾਨ 5 ਰਾਜਸਥਾਨੀ ਵਿਅਕਤੀਅ ਨੂੰ ਚੈਕਿੰਗ ਲਈ ਰੋਕਿਆ ਜੋ ਇਹ ਪ੍ਰਵਾਸੀ ਵਿਅਕਤੀ ਦੋ ਦਿਨ ਤੋਂ ਪੈਦਲ ਚਲੇ ਆ ਰਹੇ ਸਨ ਅਤੇ ਉਹਨਾ ਨੇ ਆਪਣੀ ਪੀੜਾ ਜਾਹਿਰ ਕੀਤੀ ਅਤੇ ਕਿਹਾ ਕਿ ਉਹ ਦੋ ਦਿਨਾ ਤੋਂ ਭੁੱਖੇ ਹਨ ਅਤੇ ਡੀ.ਐਸ.ਪੀ ਸੁਖਵਿੰਦਰ ਸਿਘ ਨੇ ਉਹਨਾਂ ਲਈ ਰਹਿਣ ਲਈ ਅਤੇ ਖਾਣ ਪੀਣ ਦਾ ਪ੍ਰਬੰਧ ਕੀਤਾ ਅਤੇ ਉਹਨਾ ਲਈ ਜਾਇਜ ਕਰਾਏ ਵਿਚ ਗੱਡੀ ਕਰਵਾ ਕੇ ਰਾਜਸਥਾਨ ਹਨੂੰਮਾਨਗੜ ਵਿੱਚ ਪੁੱਜਦੇ ਕੀਤਾ। ਇਹਨਾ ਪ੍ਰਵਾਸੀ ਮਜਦੂਰਾ ਨੇ ਇਕ ਵੀਡੀੳ ਰਾਹੀ ਮੋਗਾ ਪੁਲਿਸ ਦੀ ਪੂਰ ਜੌਰ ਨਾਲ ਸ਼ਲਾਘਾ ਕੀਤੀ ਅਤੇ ਮੋਗਾ ਪੁਲਿਸ ਨੂੰ ਵਧਾਈ ਦਿਤੀ।
ਇੱਥੇ ਇਹ ਵੀ ਜਿਕਰਯੋਗ ਹੇੈ ਕਿ ਮੋਗਾ ਪੁਲਿਸ ਨੇ 22 ਤਾਰੀਖ ਤੋ ਹੁਣ ਤਕ 15,700 ਪਰਿਵਾਰਾਂ ਨੂੰ ਸੁੱਕਾ ਰਾਸ਼ਨ ਅਤੇ 25,500 ਪਰਿਵਾਰਾਂ ਨੂੰ ਪੱਕਿਆ ਹੋਇਆ ਭੋਜਣ ਮੁਹਈਆ ਕਰਾਇਆ ਹੈ ਅਤੇ ਇਸ ਤੋ ਇਲਾਵਾ 10,000 ਮਾਸਕ ਅਤੇ ਸੈਨੀਟਾਇਜਰ ਆਮ ਜਨਤਾ ਦੀ ਸਿਹਤ ਨੂੰ ਧਿਆਨ ਵਿਚ ਰਖਦੇ ਹੋਏ ਵੰਡੇ ਗਏ ਹਨ। ਕਰਫਿਊ ਦੌਰਾਨ ਵਖ-ਵਖ ਸੂਬਿਆ ਤੋ ਫਸੇ 72 ਦੇ ਕਰੀਬ ਪ੍ਰਵਾਸੀ ਮਜਦੂਰਾ ਨੂੰ ਮੋਗਾ ਪੁਲਿਸ ਵਲੋ ਸ਼ਪੈਸ਼ਲ ਸ਼ੈਲਟਰ ਹੋਮ ਸ਼ਥਾਪਿਤ ਕਰਕੇ ਰਖਿਆ ਗਿਆ ਹੈ ਇਹਨਾ ਮਜਦੂਰਾ ਦੀ ਸਿਹਤ ਤੰਦਰੁਸਤੀ ਲਈ ਦਵਾਈਆ ਤੇ ਭੋਜਣ ਅਤੇ ਹੌਰ ਸਮਗਰੀ ਦਾ ਮੋਗਾ ਪੁਲਿਸ ਵਲਿ ਮੁਫਤ ਇਤਜਾਮ ਕੀਤਾ ਗਿਆ ਹੈ। ਇਹਨਾ ਮਜਦੂਰਾ ਦੇ ਸੂਬੇ ਵਿਚੋ ਬਾਹਰ ਵਸਦੇ ਪਰਿਵਾਰਾ, ਰਿਸ਼ਤੇਦਾਰਾ ਵਲੋ ਮੋਗਾ ਪਲਿਸ ਨੂੰ ਸੈਕੜੇ ਧੰਨਵਾਦੀ ਸੰਦੇਸ਼ ਭੇਜੇ ਗਏ ਹਨ।
ਮੋਗਾ ਪੁਲਿਸ ਦੁਆਰਾ ਕੀਤੀਆਂ ਗਈਆ ਨਿਵੇਕਲੀਆ ਅਤੇ ਇਨਸਾਨਿਅਤ ਭਰੀਆ ਕਾਰਵਾਈਆ ਦੀ ਚਾਰ- ਚੁਫੇਰਿਉ ਪੁਰਜੋਰ ਪ੍ਰਸੰਸਾ ਕੀਤੀ ਜਾ ਰਹੀ ਹੈ, ਜਿਸ ਤੇ ਡੀ.ਜੀ.ਪੀ ਪੰਜਾਬ ਸ਼੍ਰੀ ਦਿਨਕਰ ਗੁਪਤਾ ਨੇ ਵੀ ਮੋਗਾ ਪੁਲਿਸ ਦੀ ਵਧੀਆ ਕਾਰਗੁਜਾਰੀ ਨੂੰ ਵੇਖਦੇ ਹੋਏ ਸ਼ਾਬਾਸ਼ ਦਿਤੀ ਹੈ।