ਸਕੂਲ ਮੁਖੀਆਂ ਨਾਲ ਜ਼ੂਮ ਐਪ ਤੇ ਕੀਤੀਆਂ ਮੀਟਿੰਗਾਂ
ਅਸ਼ੋਕ ਵਰਮਾ
ਮਾਨਸਾ, 06 ਅਪ੍ਰੈਲ 2020: ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਅਤੇ ਐਲੀਮੈਂਟਰੀ ਵਜੋਂ ਅਹੁਦੇ ਸੰਭਾਲਦਿਆਂ ਜਗਰੂਪ ਭਾਰਤੀ ਨੇ ਦਾਅਵਾ ਕੀਤਾ ਕਿ ਮਾਨਸਾ ਜਿਲੇ ਨੂੰ ਆਨਲਾਈਨ ਸਿੱਖਿਆ ਚ ਮੋਹਰੀ ਬਣਾਉਣ ਲਈ ਕੋਈ ਤੋਟ ਨਹੀਂ ਰਹਿਣ ਦਿੱਤੀ ਜਾਵੇਗੀ। ਉਨਾਂ ਸਮੂਹ ਸਕੂਲ ਮੁਖੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਇਹ ਜਿਲਾ ਪਹਿਲਾਂ ਵੀ ਮੋਹਰੀ ਨੰਬਰਾਂ ਵਿਚ ਆਉਂਦਾ ਰਿਹਾ ਹੈ, ਹੁਣ ਔਖੀ ਘੜੀ ਵਿੱਚ ਵੀ ਮਿਹਨਤੀ ਅਧਿਆਪਕਾਂ ਵੱਲੋਂ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਸ੍ਰੀ ਭਾਰਤੀ ਨੇ ਸ੍ਰੀਮਤੀ ਰਾਜਵੰਤ ਕੌਰ ਜੋ ਕਿ 31 ਮਾਰਚ ਨੂੰ ਸੇਵਾ ਤੋਂ ਮੁਕਤ ਹੋ ਗਏ ਸਨ , ਦੀ ਥਾਂ ਦੋਨਾਂ ਵਿਭਾਗਾਂ ਸੈਕੰਡਰੀ ਅਤੇ ਐਲੀਮੈਂਟਰੀ ਨਿਯੁਕਤ ਕੀਤੇ ਗਏ ਹਨ। ਇਸ ਤੋਂ ਪਹਿਲਾਂ ਉਹ ਉੱਪ ਜਿਲਾ ਸਿੱਖਿਆ ਅਫਸਰ ਸੈਕੰਡਰੀ ਵਜੋਂ ਕੰਮ ਕਰ ਰਹੇ ਸਨ। ਦੋਨਾਂ ਵਿਭਾਗਾਂ ਦੀ ਵਾਂਗਡੋਰ ਸੰਭਾਲਦਿਆਂ ਜਗਰੂਪ ਭਾਰਤੀ ਨੇ ਅੱਜ ਸਾਰਾ ਦਿਨ ਸਕੂਲ ਮੁੱਖੀਆਂ ਨਾਲ ਜ਼ੂਮ ਐਪ ਅਤੇ ਫੋਨਾਂ ਤੇ ਗੱਲਬਾਤ ਕਰਦਿਆਂ ਪੂਰੇ ਜ਼ਿਲੇ ਵਿੱਚ ਚੱਲ ਰਹੀ ਆਨਲਾਈਨ ਸਿੱਖਿਆ ਸਿਸਟਮ ਤੇ ਤਸੱਲੀ ਪ੍ਰਗਟਾਈ। ਉਹਨਾਂ ਕਿਹਾ ਕਿ ਅਧਿਆਪਕਾਂ ਨੂੰ ਕਿਹਾ ਕਿ ਕਰੋਨਾ ਬਿਮਾਰੀ ਦੇ ਮੱਦੇਨਜ਼ਰ ਜਿਥੇਂ ਖੁਦ ਦਾ ਖਿਆਲ ਰੱਖਣ,ਉਥੇਂ ਅਪਣੇ ਸਕੂਲ ਦੇ ਬੱਚਿਆਂ ਅਤੇ ਮਾਪਿਆਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਇਸ ਬਿਪਤਾ ਦੀ ਘੜੀ ਉਹਨਾਂ ਦਾ ਹਰ ਪੱਖੋਂ ਸਹਿਯੋਗ ਕਰਨ
ਇਸ ਮੌਕੇ ਉੱਪ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਗੁਰਲਾਭ ਸਿੰਘ, ਜਿਲਾ ਗਾਈਡੈਂਸ ਤੇ ਕੌਸਲਰ ਨਰਿੰਦਰ ਸਿੰਘ ਮੋਹਲ, ਪਿ੍ੰਸੀਪਲ ਪਰੀਤਇਦਰ ਸਿੰਘ ਘਈ, ਡਾ ਬੂਟਾ ਸਿੰਘ ਸੇਖੋਂ , ਪਿਰਮਲ ਸਿੰਘ ਬੋਹਾ, ਪਰਮਜੀਤ ਸਿੰਘ ਦਲੇਲ ਸਿੰਘ ਵਾਲਾ, ਅੰਗਰੇਜ਼ ਸਿੰਘ ਰਿਉਂਦ ਕਲਾਂ,ਜਿਲਾ ਕੋਆਰਡੀਨੇਟਰ ਬਲਜਿੰਦਰ ਜੋੜਕੀਆਂ,ਸਿੱਖਿਆ ਵਿਭਾਗ ਦੇ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਅਤੇ ਰਾਜੇਸ਼ ਕੁਮਾਰ ਬੁਢਲਾਡਾ ਨੇ ਜਗਰੂਪ ਭਾਰਤੀ ਨੂੰ ਵਧਾਈ ਦਿੰਦਿਆਂ ਹਰ ਪੱਖੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।