ਅਸ਼ੋਕ ਵਰਮਾ
ਬਠਿੰਡਾ, 06 ਅਪਰੈਲ 2020: ਨਿਰੰਕਾਰੀ ਮਿਸ਼ਨ ਦੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ੋਨ ਬਠਿੰਡਾ ਦੀ ਸਾਰੀਆਂ ਬਰਾਂਚਾ ਦੇ ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਦੇ ਸੇਵਾਦਾਰਾਂ ਵਲੋਂ ਵੱਖ-ਵੱਖ ਇਲਾਕਿਆਂ ਅਤੇ ਪਿੰਡਾਂ ਵਿਚ ਜਰੂਰਤਮੰਦ ਗਰੀਬ ਪਰਿਵਾਰਾਂ ਨੂੰ ਪਿਛਲੇ 10 ਦਿਨਾਂ ਤੋਂ ਰਾਸ਼ਨ ਵੰਡਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਹੁਣ ਜਦੋਂ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਦੇ ਚਲਦੇ ਹੋਏ ਦੇਸ਼ ਭਰ ਵਿਚ ਲਾਕਡਾਉਨ ਹੈ ਅਤੇ ਪੰਜਾਬ ਵਿਚ ਇਸ ਮਹਾਮਾਰੀ ਤੋਂ ਬਚਣ ਲਈ ਕਰਫਿਊ ਲਗਾਇਆ ਗਿਆ ਹੈ ਜਿਸ ਕਰਕੇ ਲੋਕ ਆਪਣੇ ਆਪਣੇ ਘਰਾਂ ਵਿਚ ਬੰਦ ਹਨ । ਕਈ ਘਰਾਂ ਵਿਚ ਬੈਠੇ ਗਰੀਬ ਲੋਕ ਜੋ ਰੋਜ਼ਾਨਾ ਕਮਾਕੇ ਰੋਜ਼ਾਨਾ ਘਰ ਦਾ ਰਾਸ਼ਨ ਲਿਆਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਨ ਕਰਦੇ ਸੀ ਜ਼ੋ ਕਰਫਿਊ ਦੌਰਾਨ ਕਮਾਈ ਦਾ ਸਾਧਨ ਨਾ ਹੋਣ ਕਰਕੇ ਰੋਜ਼ਾਨਾ ਭੋਜਨ ਦੀ ਵਿਵਸਥਾ ਕਰਨ ਵਿਚ ਅਸਮਰਥ ਹਨ, ਲਾਕਡਾਉਨ ਦੌਰਾਨ ਜਰੂਰਤਮੰਦ ਗਰੀਬ ਪਰਿਵਾਰਾਂ ਦੀ ਮਦਦ ਲਈ ਰਾਸ਼ਨ ਪਹੁੰਚਾਉਣ ਲਈ ਸੰਤ
ਸੰਤ ਨਿਰੰਕਾਰੀ ਮੰਡਲ ਜ਼ੋਨ ਬਠਿੰਡਾ ਦੇ ਜ਼ੋਨਲ ਇਨਚਾਰਜ ਸ਼੍ਰੀ ਐਸ.ਪੀ. ਦੁੱਗਲ ਨੇ ਦੱਸਿਆ ਕਿ ਜ਼ੋਨ ਬਠਿੰਡਾ ਦੀ ਸਮੂਹ ਸੰਤ ਨਿਰੰਕਾਰੀ ਮੰਡਲ ਦੀਆ ਬਰਾਂਚਾ ਦੇ ਆਹੁੱਦੇਦਾਰ ਅਤੇ ਸੇਵਾਦਾਰਾਂ/ਵਲੰਟੀਅਰਾਂ ਵਲੋਂ ਪਿਛਲੇ 10 ਦਿਨਾਂ ਤੋਂ ਰੋਜਾਨਾ ਦੀਆਂ ਜਰੂਰਤਮੰਤ ਵਸਤਾਂ (ਜਿਵੇਂ 10 ਕਿਲੋ ਅਤੇ 5 ਕਿਲੋ ਦੀ ਥੈਲੀ ਆਟਾ, 2 ਕਿਲੋ ਦਾਲ, 1 ਕਿਲੋ ਤੇਲ ਜਾਂ ਘੀਉ, 2 ਕਿਲੋ ਖੰਡ, ਚਾਹ ਪਤੀ, ਨਮਕ, ਮਿਰਚ, ਹਲਦੀ ਆਦਿ ) ਦੀ ਪੈਕਿੰਗ ਤਿਆਰ ਕਰਕੇ ਲਗਭਗ 400 ਲੋੜਵੰਦ ਪਰਿਵਾਰਾਂ ਨੂੰ ਬਠਿੰਡਾ ਸ਼ਹਿਰ, ਪਰਸ ਰਾਮ ਨਗਰ, ਪਰਤਾਪ ਨਗਰ, ਹਰਦੇਵ ਨਗਰ, ਧੋਬੀਆਣਾ ਬਸਤੀ, ਹੰਸ ਨਗਰ, ਅਮਰਪੁਰਾ ਬਸਤੀ, ਗੋਪਾਲ ਨਗਰ, ਪੁਰਾਣਾ ਥਾਣਾ, ਚੰਦਸਰ ਬਸਤੀ, ਖੇਤਾ ਸਿੰਘ ਬਸਤੀ, ਗੁਰੂਕੁਲ ਰੋਡ, ਪ੍ਰੀਤ ਨਗਰ ਅਤੇ ਬੀੜ ਤਲਾਬ ਬਸਤੀ ਨੰਬਰ 6 ਦੇ ਪਰਿਵਾਰਾਂ ਨੂੰ ਰਾਸ਼ਨ ਦੀਆਂ ਥੈਲੀਆਂ ਵੰਡੀਆ ਗਈਆਂ।
ਸੰਤ ਨਿਰੰਕਾਰੀ ਮੰਡਲ ਗਹਿਰੀ ਬੁੱਟਰ ਦੇ ਮੁਖੀ ਬਲਬੀਰ ਸਿੰਘ ਨੇ ਦੱਸਿਆ ਕਿ ਗਹਿਰੀ ਬੁੱਟਰ ਬਰਾਂਚ ਦੇ ਵਲੰਟੀਅਰਾਂ ਵਲੋਂ ਸੁੱਕਾ ਰਾਸ਼ਨ (ਜਿਵੇਂ ਆਟਾ, ਦਾਲ, ਤੇਲ, ਨਮਕ, ਮਿਰਚ, ਹਲਦੀ, ਘੀਉ, ਖੰਡ, ਚਾਹ ਪਤੀ ਆਦਿ ) ਦੀ ਪੈਕਿੰਗ ਕਰਕੇ ਪਿੰਡ ਗਹਿਰੀ ਬੁੱਟਰ, ਜੈ ਸਿੰਘਵਾਲਾ, ਫੁੱਲੋ ਮਿੱਠੀ, ਮਲਵਾਲਾ, ਪੱਕਾ ਕਲਾਂ, ਘੁੱਦਾ ਦੇ 50 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸੇ ਤਰਾ ਮੁਲਤਾਨੀਆਂ ਬਰਾਂਚ ਦੇ ਮੁੱਖ ਸ਼੍ਰੀ ਕੌਰ ਸਿੰਘ ਨੇ ਦੱਸਿਆ ਕਿ ਪ੍ਰੀਤ ਨਗਰ ’ਚ 50 ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ। ਸੰਤ ਨਿਰੰਕਾਰੀ ਮੰਡਲ ਬਰਾਂਚ ਕੋਟਸ਼ਮੀਰ ਦੇ ਮੁੱਖੀ ਸ਼੍ਰੀ ਸੁਖਪਾਲ ਸਿੰਘ ਦੀ ਯੋਗ ਅਗਵਾਈ ਵਿਚ ਕੋਟਸ਼ਮੀਰ ਦੇ ਸੇਵਾਦਾਰਾਂ ਵਲੋਂ ਪਿੰਡ ਕੋਟਸ਼ਮੀਰ, ਲੈਲੇਵਾਲਾ, ਜੀਵਨ ਸਿੰਘ ਵਾਲਾ ਅਤੇ ਸ਼ੇਰਗੜ ਦੇ ਲੋੜਵੰਦ 32 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀਆਂ ਥੈਲੀਆਂ ਵੰਡੀਆਂ ਗਈਆਂ ।ਇਸੇ ਤਰਾ ਹੀ ਬਰਾਂਚ ਰਾਮਪੁਰਾ ਫੂਲ ਵਿਖੇ ਵੀ ਸੇਵਾਦਾਰਾਂ ਵਲੋਂ ਰਾਸ਼ਨ ਦੀਟਾ ਕਿੱਟਾ ਤਿਆਰ ਕਰਕੇ ਲਗਭਗ 200 ਜਰੂਰਤਮੰਦ ਪਰਿਵਾਰਾਂ ਨੂੰ ਵੰਡੀਆ ਗਈਆ।
ਸ਼੍ਰੀ ਦੁੱਗਲ ਨੇ ਦੱਸਿਆ ਕਿ ਸੰਤ ਨਿਰੰਕਾਰੀ ਮਿਸ਼ਨ ਦੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਨਿਰੰਕਾਰੀ ਮਿਸ਼ਨ ਦੇ ਸੇਵਾਦਾਰ ਜਰੂਰਤਮੰਦ ਪਰਿਵਾਰਾਂ ਦੀ ਸਹਾਇਤਾ ਲਈ ਨਿਸਵਾਰਥ ਭਾਵ ਨਾਲ ਸੇਵਾ ਕਰ ਰਹੇ ਹਨ । ਉਨਾਂ ਦੱਸਿਆ ਕਿ ਸੰਤ ਨਿਰੰਕਾਰੀ ਮੰਡਲ ਜ਼ੋਨ ਬਠਿੰਡਾ ਦੀਆਂ ਸਮੂਹ ਬਰਾਂਚਾ ਦੇ ਵਲੰਟੀਅਰਾਂ ਵਲੋਂ ਕਰਫਿਊ ਦੌਰਾਨ ਇਹ ਸੇਵਾ ਲਗਾਤਾਰ ਜਾਰੀ ਰਹੇਗੀ ।