ਕੋਵਿਡ -19 ਸਬੰਧੀ ਕਿਸੇ ਵੀ ਸ਼ੱਕ ਨੂੰ ਦੂਰ ਕਰਨ ਲਈ ਕੋਈ ਵੀ ਕਰ ਸਕਦਾ ਹੈ ਇਸ ਕਿੱਟ ਦਾ ਇਸਤੇਮਾਲ
ਚੰਡੀਗੜ੍ਹ, 06 ਅਪ੍ਰੈਲ 2020: ਇੰਸਟੀਚਿਊਟ ਫਾਰ ਡਿਜ਼ਾਸਟਰਜ਼, ਐਮਰਜੈਂਸੀ ਐਂਡ ਐਕਸੀਡੈਂਟਸ (ਆਈਡੀਈਏ) ਨੇ ਕੋਵੀਡ -19 ਲਈ ਸਵੈ-ਮੁਲਾਂਕਣ ਟੂਲਕਿੱਟ ਲਾਂਚ ਕੀਤੀ ਹੈ। ਇਸਨੂੰ “ psdm.gov.in ” `ਤੇ ਅਪਲੋਡ ਕੀਤਾ ਗਿਆ ਹੈ ਜਿੱਥੋਂ ਕੋਈ ਵੀ ਵਿਅਕਤੀ ਇਸ ਟੂਲਕਿਟ ਦੀ ਵਰਤੋਂ ਬਿਨਾਂ ਕਿਸੇ ਟੈਸਟ ਤੋਂ ਕੋਰੋਨਾ ਵਾਇਰਸ ਸਬੰਧੀ ਆਪਣੇ ਸ਼ੰਕਿਆਂ ਨੂੰ ਦੂਰ ਕਰਨ ਲਈ ਕਰ ਸਕਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈਡੀਈਏ ਦੇ ਬੁਲਾਰੇ ਨੇ ਦੱਸਿਆ ਕਿ ਪ੍ਰਚਲਿਤ ਅੰਕੜਿਆਂ ਦੇ ਮੱਦੇਨਜ਼ਰ ਇਸ ਵਿਸ਼ਵਵਿਆਪੀ ਸੰਕਟਕਾਲੀ ਸਥਿਤੀ ਦਾ ਮੁਕਾਬਲਾ ਕਰਨਾ ਮੁਸ਼ਕਲ ਹੈ। ਜਿੱਥੇ ਸਾਰੀ ਦੁਨੀਆਂ ਇਸ ਲਾਗ ਦੀ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਨਵੀਆਂ ਰਣਨੀਤੀਆਂ ਤਿਆਰ ਕਰ ਰਹੀ ਹੈ, ਉਥੇ ਭਾਰਤ ਸਰਕਾਰ ਨੇ ਵੀ ਇਸੇ ਤਰਜ਼ `ਤੇ ਵੱਡੇ ਪੱਧਰ `ਤੇ ਅਤੇ ਮੀਡੀਆ ਦੇ ਸਾਰੇ ਮਾਧਿਅਮ ਰਾਹੀਂ ਜਾਣਕਾਰੀ ਦੇ ਪ੍ਰਚਾਰ ਸਮੇਤ ਸਮੁੱਚੀ ਰੋਕਥਾਮ ਅਤੇ ਸੁਰੱਖਿਆ ਉਪਾਵਾਂ ਦੀ ਵਰਤੋਂ ਕੀਤੀ ਹੈ।
ਉਨ੍ਹਾਂ ਸਵੈ-ਮੁਲਾਂਕਣ ਟੂਲਕਿੱਟ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਆਈਡੀਈਏ ਨੇ ਇਹ ਟੂਲਕਿੱਟ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ ਅਤੇ ਵਿਸ਼ਵ ਸਿਹਤ ਸੰਗਠਨ ਵੱਲੋਂ ਟੈਸਟਿੰਗ ਕੋਵਿਡ 19 ਸਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤਿਆਰ ਕੀਤੀ ਗਈ। ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿਚ ਲੋਕਾਂ ਵਿਚ ਕੋਰੋਨਾ ਪ੍ਰਤੀ ਸ਼ੰਕਿਆਂ ਨੂੰ ਦੂਰ ਕਰਨਾ ਅਤੇ ਮੈਡੀਕਲ ਜਾਂਚ ਲਈ ਜਾਣ ਦੀ ਲੋੜ ਹੈ ਜਾਂ ਨਹੀਂ ਸਬੰਧੀ ਦੱਸਣਾ ਹੈ। ਇਸ ਤੋਂ ਇਲਾਵਾ ਇਸ ਰਾਹੀਂ ਹੈਲਥਕੇਅਰ ਸਿਸਟਮ ਅਤੇ ਐਮਰਜੈਂਸੀ ਪ੍ਰਬੰਧਨ ਏਜੰਸੀਆਂ ਤੇ ਪੈਣ ਵਾਲਾ ਭਾਰ ਵੀ ਘਟੇਗਾ ਅਤੇ ਲੋਕਾਂ ਵਿਚ ਸੰਚਾਰ / ਨੋਸਕੋਮੀਅਲ ਸੰਕਰਮਣ ਦੀ ਸੰਭਾਵਨਾ ਵੀ ਘੱਟ ਹੋਵੇਗੀ।
ਇਸ ਤਰ੍ਹਾਂ ਇਹ ਟੂਲਕਿੱਟ ਸਹੀ ਅਤੇ ਭਰੋਸੇਯੋਗ ਜਾਣਕਾਰੀ ਪ੍ਰਦਾਨ ਕਰੇਗੀ ਕਿ ਕਿਸ ਮੌਕੇ ਕਿਹੋ ਜਿਹੀ ਕਾਰਵਾਈ ਕਰਨ ਦੀ ਲੋੜ ਹੈ ।ਇਸ ਰਾਹੀਂ ਹਰ ਕਿਸੇ ਨੂੰ ਬਿਮਾਰੀ ਰਹਿਤ , ਸੰਪਰਕ ਅਤੇ ਸ਼ੱਕੀ ਕੇਸਾਂ ਸਬੰਧੀ ਪੁਖ਼ਤਾ ਜਾਣਕਾਰੀ ਮਿਲ ਸਕੇਗੀ। ਇਸੇ ਤਰ੍ਹਾਂ ਇਹ ਕਿੱਟ ਸਵੈ-ਇਕਾਂਤਵਾਸ ਕਰਨ ਵੇਲੇ ਕੀਤੀਆਂ ਜਾਣ ਵਾਲੀਆਂ ਵਿਸ਼ੇਸ਼ ਚੀਜ਼ਾਂ ਸਬੰਧੀ ਜਾਣਕਾਰੀ ਦੇਣ ਦੇ ਨਾਲ ਨਾਲ ਕੋਵਿਡ 19 ਦੀ ਰੋਕਥਾਮ ਦੇ ਮੱਦੇਨਜ਼ਰ ਸਮਾਜਿਕ ਦੂਰੀਆਂ, ਸਾਹ ਦੀ ਸਵੱਛਤਾ ਅਤੇ ਹੋਰ ਰੋਕਥਾਮ ਉਪਾਵਾਂ` ਸਬੰਧੀ ਕਰਨਯੋਗ ਜਾਂ ਨਾ ਕਰਨਯੋਗ ਹਦਾਇਤਾਂ ਨੂੰ ਵੀ ਦੁਹਰਾਏਗੀ। ਇਹ ਟੂਲਕਿੱਟ ਸਾਰੇ ਬ੍ਰਾਊਜਿੰਗ ਪਲੇਟਫਾਰਮਾਂ ਅਤੇ ਡਿਵਾਈਸਾਂ ਵਿਚ ਕੰਮ ਕਰਦੀ ਹੈ । ਇਹ ਡਾਕਟਰੀ ਸਲਾਹ ਨਹੀਂ ਹੈ ਸਗੋਂ ਮੌਜੂਦਾ ਰਾਸ਼ਟਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਮਾਰਗ-ਦਰਸ਼ਕ ਉਪਰਾਲਾ ਹੈ। ਜਿਸ ਵਿਚ ਬਿਮਾਰੀ ਸਬੰਧੀ ਲੱਛਣਾਂ, ਯਾਤਰਾ ਦੇ ਇਤਿਹਾਸ ਅਤੇ ਸੰਪਰਕ ਇਤਿਹਾਸ ਨਾਲ ਜੁੜੇ ਬਹੁਤ ਸਾਰੇ ਆਮ ਪ੍ਰਸ਼ਨਾਂ ਦਾ ਹਵਾਲਾ ਦਿਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਇਹ ਸਹੀ ਜਨਤਕ ਮੇਲਜੋਲ ਉੱਤੇ ਵੀ ਕੇਂਦ੍ਰਿਤ ਹੈ ਅਤੇ ਕੋਵਿਡ 19 ਸਬੰਧੀ ਇਸ ਟੂਲਕਿੱਟ ਨੂੰ ਹੇਠ ਦਿਤੇ ਲਿੰਕ https://innovoidea.in/covidselftest/india/ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਾਧਨ ਦੀ ਵਰਤੋਂ ਕਰਨ ਅਤੇ ਇਸ ਨੂੰ ਸਾਰੇ ਪਲੇਟਫਾਰਮਾਂ ਵਿੱਚ ਵਿਆਪਕ ਰੂਪ ਵਿੱਚ ਪ੍ਰਸਾਰਿਤ ਕਰਨ ਤਾਂ ਜੋ ਸਾਡੀ ਸਿਹਤ ਸੰਭਾਲ ਪ੍ਰਣਾਲੀ ਤੇ ਦਬਾਅ ਨੂੰ ਘਟਾਇਆ ਸਕੇ।
ਆਈਡੀਈਏ ਵਜੋਂ ਜਾਣੇ ਜਾਂਦੇ ਸੰਗਠਨ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਸੰਸਥਾ ਭਾਰਤ ਵਿਚ ਕੁਝ ਮਾਮਲਿਆਂ ਦੇ ਉਭਰਨ ਤੋਂ ਲੈ ਕੇ ਹੁਣ ਤੱਥ ਮੁੱਖ ਤੌਰ ਤੇ ਜਾਗਰੂਕਤਾ, ਜੋਖਮ ਸੰਚਾਰ ਅਤੇ ਸਮਰੱਥਾ ਨਿਰਮਾਣ ਵਿਚ ਅਹਿਮ ਭੂਮਿਕਾ ਨਿਭਾ ਰਹੀ ਹੈ। ਆਈਡੀਈਏ ਨੇ ਵੱਖ-ਵੱਖ ਸ਼ਹਿਰਾਂ ਵਿਚ ਰਾਸ਼ਟਰੀ ਆਫ਼ਤ ਪ੍ਰਤੀਕ੍ਰਿਆ ਫੋਰਸ ਦੇ ਕਾਡਰਾਂ ਨੂੰ ਸਿਖਲਾਈ ਦਿੱਤੀ ਸੀ, ਜਿਨ੍ਹਾਂ ਨੇ ਅੱਗੇ ਵੱਖ-ਵੱਖ ਅੰਤਰਰਾਸ਼ਟਰੀ ਹਵਾਈ ਅੱਡਿਆਂ `ਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲਾਂ ਨੂੰ ਸਿਖਲਾਈ ਦਿੱਤੀ ਅਤੇ ਇਹ ਸਰਕਾਰ ਨਾਲ ਰਾਸ਼ਟਰੀ ਅਤੇ ਰਾਜ ਪੱਧਰ` ਤੇ ਅਤੇ ਸੰਯੁਕਤ ਰਾਸ਼ਟਰ ਦੀਆਂ ਵੱਖ-ਵੱਖ ਏਜੰਸੀਆਂ ਨਾਲ ਮਿਲ ਕੇ ਕੋਰੋਨਾ ਵਾਇਰਸ ਦੇ ਫੈਲਣ ਕਾਰਨ, ਰੋਕਥਾਮ ਅਤੇ ਜਾਗਰੂਕਤਾ ਸਬੰਧੀ ਕੰਮ ਕਰਨ ਵਿਚ ਯੋਗਦਾਨ ਪਾ ਰਹੀ ਹੈ।
ਬੁਲਾਰੇ ਨੇ ਦੱਸਿਆ ਕਿ ਕੋਰੋਨਾ ਵਾਇਰਸ ਦਸੰਬਰ 2019 ਵਿੱਚ ਵੁਹਾਨ (ਚੀਨ) ਵਿੱਚ ਉਭਰਿਆ, ਬਿਮਾਰੀ ਦੀ ਉੱਚ ਸੰਕਰਮਤਾ ਦਰ ਅਤੇ ਵਾਇਰਲੈਂਸ ਫੈਕਟਰ ਨੇ ਸ਼ੁਰੂਆਤੀ ਦੌਰ ਵਿਚ ਵੂਹਾਨ ਤੋਂ ਬਾਅਦ ਜਲਦੀ ਹੀ ਇਸ ਨੂੰ ਅੱਗੇ ਤੋਂ ਅੱਗੇ ਫੈਲਾ ਦਿੱਤਾ ਅਤੇ ਜਲਦੀ ਹੀ ਯਾਤਰਾ ਨਾਲ ਸਬੰਧਤ ਕੇਸਾਂ ਅਤੇ ਗਲੋਬਲ ਸਮੂਹਾਂ ਰਾਹੀਂ ਇਹ ਵਿਸ਼ਵ ਭਰ ਵਿੱਚ ਫੈਲਣਾ ਸ਼ੁਰੂ ਹੋਇਆ।
ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖਦਾ ਆ ਰਿਹਾ ਹੈ । ਇਸੇ ਲਈ ਪਹਿਲਾਂ 30 ਜਨਵਰੀ ਨੂੰ ਸ਼ੁਰੂਆਤੀ ਤੌਰ ‘ਤੇ ਇਸ ਨੂੰ ਅੰਤਰਰਾਸ਼ਟਰੀ ਜਨਤਕ ਸਿਹਤ ਐਮਰਜੈਂਸੀ ਵਜੋਂ ਘੋਸਿ਼ਤ ਕੀਤਾ ਗਿਆ ਅਤੇ 11 ਮਾਰਚ ਨੂੰ ਇਸ ਨੂੰ ਮਹਾਂਮਾਰੀ ਕਿਹਾ ਗਿਆ। ਕਿਉਂਕਿ ਵਿਸ਼ਵ ਵਿੱਚ ਸੰਕਰਮਿਤ ਕੇਸਾਂ ਦੀ ਸੰਖਿਆ 150,000 ਤੋਂ ਵੱਧ ਹੈ ਅਤੇ ਸੰਸਾਰ ਭਰ ਵਿੱਚ ਹੋਈਆਂ ਮੌਤਾਂ ਕੁਝ ਹਜ਼ਾਰ ਨੂੰ ਪਾਰ ਕਰ ਰਹੀਆਂ ਹਨ ਅਤੇ ਇਸ ਵਾਇਰਸ ਨੇ 148 ਤੋਂ ਵੱਧ ਦੇਸ਼ਾਂ ਨੂੰ ਪ੍ਰਭਾਵਤ ਕੀਤਾ ਹੈ।