ਪੰਜਾਬ ਉਦਯੋਗ ਵਿਭਾਗ ਵੱਲੋਂ ਕੋਵਿਡ 19 ਦੀ ਚੁਣੌਤੀ ਨਾਲ ਨਜਿੱਠਣ ਵਾਸਤੇ ਵਿਸ਼ੇਸ਼ ਉਪਕਰਣਾਂ ਨੂੰ ਤਿਆਰ ਕਰਨ ਲਈ ਹੋਰ ਯੂਨਿਟਾਂ ਨੂੰ ਵੀ ਸ਼ਾਮਲ ਕਰਕੇ ਦਿੱਤੀਆਂ ਜਾਣਗੀਆਂ ਸਹੂਲਤਾਂ
ਚੰਡੀਗੜ, 06 ਅਪ੍ਰੈਲ 2020: ਪੰਜਾਬ ਉਦਯੋਗ ਵਿਭਾਗ ਦੇ ਨਿਰੰਤਰ ਯਤਨਾਂ ਸਦਕਾ ਪੰਜ ਨਿੱਜੀ ਉਦਯੋਗਿਕ ਇਕਾਈਆਂ ਨੂੰ ਜੀਵਨ ਰੱਖਿਅਕ ਪੀ.ਪੀ.ਈਜ., ਐਨ 95 ਅਤੇ ਐਨ 99 ਮਾਸਕਾਂ ਦੀ ਸਪਲਾਈ ਕਰਨ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ ਜਿਸ ਨਾਲ ਇਸ ਵੱਡੀ ਚੁਣੌਤੀ ਦਾ ਸਾਹਮਣਾ ਕਰਨ ਲਈ ਸੂਬੇ ਨੂੰ ਹੋਰ ਮਜਬੂਤੀ ਮਿਲੇਗੀ।
ਇਹ ਜਾਣਕਾਰੀ ਦਿੰਦਿਆਂ ਉਦਯੋਗ ਮੰਤਰੀ ਸ੍ਰੀ ਸੁੰਦਰ ਸਾਮ ਅਰੋੜਾ ਨੇ ਦੱਸਿਆ ਕਿ ਪ੍ਰੋਟੈਕਟਿਵ ਪਰਸਨਲ ਇਕਊਪਮੈਂਟ (ਪੀ.ਪੀ.ਈਜ.) ਦੇ ਨਿਰਮਾਣ ਅਤੇ ਸਪਲਾਈ ਲਈ ਲੁਧਿਆਣਾ ਦੀਆਂ ਫਰਮਾਂ ਸ਼ਿਵਾ ਟੈਕਸਟਾਈਲ, ਸਵਾਮੀ ਟੈਕਸਟਾਈਲ ਅਤੇ ਸਿੰਗੋਰਾ ਨੂੰ ਜੋ ਕਿ ਸਿਟਰਾ ਕੋਇੰਬਟੂਰ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ, ਜੋ ਕਿ ਪ੍ਰਮਾਣਿਤ ਟੈਸਟਿੰਗ ਪ੍ਰਯੋਗਸਾਲਾਵਾਂ ਹਨ। ਮੰਤਰੀ ਨੇ ਅੱਗੇ ਕਿਹਾ ਕਿ ਇਹ ਫਰਮਾਂ ਜੇ.ਸੀ.ਟੀ. ਫੈਬਰਿਕਸ, ਫਗਵਾੜਾ ਅਤੇ ਐਵਰ ਸ਼ਾਈਨ ਗਾਰਮੈਂਟਸ, ਲੁਧਿਆਣਾ ਤੋਂ ਇਲਾਵਾ ਸ਼ਾਮਲ ਕੀਤੀਆਂ ਗਈਆਂ ਹਨ।
ਐਨ 95 ਮਾਸਕਾਂ ਅਤੇ ਐਨ 99 ਮਾਸਕਾਂ ਦੇ ਨਿਰਮਾਣ ਲਈ, ਸਰਜਾਇਨ ਹੁਸ਼ਿਆਰਪੁਰ ਅਤੇ ਆਕਸੀਕਲੀਅਰ ਦੇ ਨਾਲ-ਨਾਲ ਲੁਧਿਆਣਾ ਦੀਆਂ ਦੋ ਹੋਰ ਫਰਮਾਂ ਗੁਰਕਿਰਪਾ ਟੈਕਸਟਾਇਲਸ ਅਤੇ ਨਵਯੁੱਗ ਲੇਮਿਨੇਟਸ ਨੂੰ ਪੀ.ਪੀ.ਈ. ਫੈਬਰਿਕ ਸਪਲਾਈ ਕਰਨ ਦੀ ਇਜ਼ਾਜਤ ਦਿੱਤੀ ਗਈ ਹੈ।
ਸ੍ਰੀ ਅਰੋੜ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਅਧੀਨ ਉਦਯੋਗ ਵਿਭਾਗ ਟੈਕਸਟਾਈਲ ਅਤੇ ਤਕਨੀਕੀ ਟੈਕਸਟਾਈਲ ਉਦਯੋਗਾਂ ਨੂੰ ਜੀਵਨ ਰੱਖਿਅਕ ਉਪਕਰਣਾਂ ਦੇ ਨਿਰਮਾਣ ਵਿੱਚ ਸ਼ਾਮਲ ਕਰਕੇ ਤੇ ਸਹੂਲਤਾਂ ਮੁਹੱਈਆ ਕਰਵਾ ਕੇ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਵਿੱਚ ਸਹਾਇਤਾ ਕਰ ਰਿਹਾ ਹੈ।
ਮੰਤਰੀ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਅਜਿਹੀਆਂ 20 ਤਕਨੀਕੀ ਟੈਕਸਟਾਈਲ ਇਕਾਈਆਂ ਦੀ ਪਛਾਣ ਕੀਤੀ ਗਈ ਹੈ ਜੋ ਪੀ.ਪੀ.ਈਜ. ਅਤੇ ਮਾਸਕ ਬਣਾ ਰਹੀਆਂ ਹਨ ਜਾਂ ਬਣਾਉਣ ਯੋਗ ਹਨ ਅਤੇ ਇਨ•ਾਂ ਵਿੱਚੋਂ ਕਈ ਯੂਨਿਟਾਂ ਪੀ.ਪੀ.ਈ. ਅਤੇ ਸੁਰੱਖਿਆ ਮਾਸਕ ਦੇ ਨਮੂਨੇ ਤਿਆਰ ਕਰਨ ਦੀ ਪ੍ਰਕਿਰਿਆ ਅਧੀਨ ਹਨ ਜਿਨ•ਾਂ ਨੂੰ ਅੱਗੇ ਪ੍ਰਯੋਗਸਾਲਾਵਾਂ ਵਿੱਚ ਜਾਂਚ ਲਈ ਭੇਜਿਆ ਜਾਵੇਗਾ।
ਸਿਡਬੀ 50 ਲੱਖ ਰੁਪਏ ਤੱਕ ਦੇ 100 ਫ਼ੀਸਦੀ ਪ੍ਰੋਜੈਕਟਾਂ ਵਾਸਤੇ 5 ਸਾਲ ਦੀ ਮਿਆਦ ਲਈ 5 ਫ਼ੀਸਦ ਵਿਆਜ ਦਰ ਦੇ ਨਾਲ ਵਿੱਤ ਕਰਜੇ ਪ੍ਰਦਾਨ ਕਰ ਰਿਹਾ ਹੈ। ਇਹ ਕਰਜ਼ੇ ਉਨ•ਾਂ ਦੇ 'ਸੇਫ' (ਸਿਡਬੀ ਅਸੀਸਟੈਂਸ ਫਾਰ ਫਸੈਲੀਟੇਟਿੰਗ ਐਮਰਜੈਂਸੀ ਰਿਸਪਾਂਸ ਟੂ ਕੋਰੋਨਾ ਵਾਇਰਸ) ਪ੍ਰੋਗਰਾਮ ਤਹਿਤ ਦਿੱਤੇ ਜਾ ਰਹੇ ਹਨ।