ਜੀ ਐਸ ਪੰਨੂ
ਪਟਿਆਲਾ,6 ਅਪ੍ਰੈਲ,2020 : ਰਜਿੰਦਰਾ ਹਸਪਤਾਲ ਪਟਿਆਲਾ ਦੀਆਂ ਠੇਕੇ ਆਧਾਰਤ ਨਰਸਾਂ ਆਪਣੀ ਡਿਊਟੀ ਛੱਡ ਅਚਾਨਕ ਹੀ ਬਾਹਰ ਆ ਗਈਆਂ ਅਤੇ ਨਾਅਰੇਬਾਜ਼ੀ ਕਰਨ ਲਗ ਪਈਆਂ. ਇਹ ਉਹ121 ਨਰਸਾਂ ਹਨ ਜਿਨ੍ਹਾਂ ਨਾਲ ਉਦੋਂ ਦੇ ਹੈਲਥ ਮਨਿਸਟਰ ਨੇ ਲਿਖਤੀ ਵਾਅਦਾ ਕੀਤਾ ਸੀ ਕਿ ਤੁਹਾਨੂੰ ਰੈਗੂਲਰ ਕਰ ਦਿੱਤਾ ਜਾਵੇਗਾ ਪਰ ਨਹੀਂ ਕੀਤਾ ਗਿਆ ਜਦੋਂ ਕਿ ਇਹ ਰੈਗੂਲਰ ਕਰਮਚਾਰੀਆਂ ਦੀ ਤਰਜ਼ ਤੇ ਭਰਤੀ ਹੋਈਆ ਸਨ ।
ਅੱਜ ਜਦੋਂ ਇਨ੍ਹਾਂ ਦੀ ਡਿਊਟੀ ਕੌਵਿਡ- 19 ਵਾਰਡ ਵਿੱਚ ਡਿਊਟੀ ਲਗਾਈ ਤਾਂ ਇਨ੍ਹਾਂ ਨੇ ਆਉਂਦੀਆਂ ਮੁਸ਼ਕਿਲ ਦੇਖ ਕੇ ਤਕਰਾਰ ਸ਼ੁਰੂ ਕਰ ਦਿੱਤਾ ਤੇ ਬਿਆਨ ਦਿੱਤਾ ਸਾਡੀਆਂ ਮੰਗਾਂ ਜਿਵੇਂ ਰੈਗੂਲਰ ਕਰਨਾ, ਰਹਿਣ ਲਈ ਹਸਪਤਾਲ ਥਾਂ ਦੇਣਾ ਤੇ ਜਾਨ ਲੇਵਾ ਬਿਮਾਰੀ ਨਾਲ਼ ਕੰਮ ਕਰਨਾ ਕਿਉਂਕਿ ਜੇਕਰ ਬਾਕੀਆਂ ਨੂੰ 1000 ਰੋਜ਼਼ ਤੇ ਰੱਖਿਆ ਜਾ ਰਿਹਾ ਹੈ ਤਾਂ ਸਾਨੂੰ ਕਿਉਂ 200ਰੋਜ ਦਿੱਤੇ ਜਾ ਰਹੇ ਹਨ ਜਦੋਂ ਕਿ ਅਸੀਂ ਡਿਊਟੀ ਉਹ ਹੀ ਨਿਭਾ ਰਹੇ ਹਾਂ। ਉਨ੍ਹਾਂ ਕਹਿਣਾ ਸੀ ਕਿ ਹੁਣੇ ਹੀ ਦੋ ਮਰੀਜ਼ ਕਰੋਨਾ ਦੇ ਆਏ ਹਨ ਤੇ ਅਸੀਂ ਆਪਣੀ ਡਿਊਟੀ ਪੂਰੀ ਦਿੱਤੀ ਹੈ।