ਹਰੀਸ਼ ਕਾਲੜਾ
ਰੂਪਨਗਰ, 7 ਅਪ੍ਰੈਲ 2020 - ਕਰਫਿਊ ਪਾਸ ਨਾ ਬਣਾਉਣ ਨੂੰ ਲੈ ਕੇ ਜ਼ਿਲ੍ਹਾ ਨਾਜ਼ਰ ਰੋਪੜ ਵਿਨੇ ਧਵਨ ਨੂੰ ਧਮਕੀਆਂ ਦੇਣ ਦੇ ਮਾਮਲੇ 'ਚ ਸਿਟੀ ਪੁਲਿਸ ਨੇ ਹਰਪ੍ਰੀਤ ਸਿੰਘ ਕੇਬਲ ਆਪ੍ਰੇਟਰ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਸਿਟੀ ਦੇ ਅਨੁਸਾਰ ਜ਼ਿਲ੍ਹਾ ਨਾਜ਼ਰ ਵਿਨੇ ਧਵਨ ਦੇ ਕੋਲ ਦੋਸ਼ੀ ਹਰਪ੍ਰੀਤ ਸਿੰਘ ਨਿਵਾਸੀ ਰੋਪੜ ਕਰਫਿਊ ਸਬੰਧੀ ਪਾਸ ਬਣਾਉਣ ਆਇਆ ਸੀ।
ਜ਼ਿਲ੍ਹਾ ਨਾਜ਼ਰ ਵਲੋਂ ਉਕਤ ਵਿਅਕਤੀ ਨੂੰ ਕਿਹਾ ਗਿਆ ਸੀ ਕਿ ਡੀ.ਸੀ. ਰੋਪੜ ਵਲੋਂ ਕਰਫਿਊ ਪਾਸ ਬਣਾਏ ਜਾਂਦੇ ਹਨ ਅਤੇ ਉਹ ਆਪਣੀ ਅਰਜ਼ੀ ਸਹਾਇਕ ਕਮਿਸ਼ਨਰ ਜਨਰਲ ਪ੍ਰਵਾਨ ਕਰਵਾਕੇ ਦੇ ਦੇਵੇ। ਇਸ ਤੇ ਉਕਤ ਵਿਅਕਤੀ ਨੇ ਉਸਦਾ ਕਰਫਿਊ ਪਾਸ ਨਾ ਬਣਾਉਣ 'ਤੇ ਧਮਕੀਆਂ ਦਿੱਤੀਆਂ ਅਤੇ ਉਸ ਦਾ ਘਰ ਦਾ ਕੇਬਲ ਕੁਨੈਕਸ਼ਨ ਵੀ ਕੱਟ ਦਿੱਤਾ ਜਦਕਿ ਉਸ ਵਲੋਂ ਕੇਬਲ ਕੁਨੈਕਸ਼ਨ ਦੀ ਅਦਾਇਗੀ ਕੀਤੀ ਹੋਈ ਸੀ ਤੇ ਉਸ ਪਾਸ ਫਰਵਰੀ ਦੀ ਰਸੀਦ ਵੀ ਹੈ। ਇਸ 'ਤੇ ਪੁਲਿਸ ਨੇ ਹਰਪ੍ਰੀਤ ਸਿੰਘ ਦੇ ਖਿਲਾਫ ਧਾਰਾ 353,186,188,189,506 ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।