ਫਿਰੋਜ਼ਪੁਰ, 8 ਅਪ੍ਰੈਲ 2020 : ਕੋਰੋਨਾ ਵਾਇਰਸ ਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਤੋਂ ਕਰਫਿਓ ਦਾ ਐਲਾਣ ਕੀਤਾ ਗਿਆ ਸੀ, ਜਿਸ ਦੇ ਚੱਲਦੇ ਕਈ ਲੋਕਾਂ ਵੱਲੋਂ ਕਰਫਿਓ ਦੀ ਉਲੰਘਣਾ ਕੀਤੀ ਗਈ ਅਤੇ ਪੁਲਿਸ ਨੇ ਬਿਨਾ ਕਾਰਨ ਘਰ ਤੋਂ ਬਾਹਰ ਘੁੰਮਣ ਵਾਲੇ ਲੋਕਾਂ ਖਿਲਾਫ ਕੇਸ ਦਰਜ ਕੀਤੇ ਗਏ ਹਨ। ਗਸ਼ਤ ਦੌਰਾਨ ਪੁਲਿਸ ਨੇ ਦੱਸਿਆ ਕਿ ਅਮਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਸੰਤੂਵਾਲਾ, ਗੋਰਾ ਪੁੱਤਰ ਹਾਕਮ ਸਿੰਘ ਵਾਸੀ ਪਿੰਡ ਮਹੀਆਂ ਵਾਲਾ, ਗੁਰਨਾਮ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਖੰਨਾ, ਸਰਦੂਲ ਸਿੰਘ ਪੁੱਤਰ ਕਰਨੈਲ ਸਿੰਘ, ਗੁਰਦਿੱਤ ਸਿੰਘ ਪੁੱਤਰ ਸਰਦੂਲ ਸਿੰਘ ਵਾਸੀਅਨ ਪਿੰਡ ਵਾਰਸ ਵਾਲਾ, ਕੁਲਦੀਪ ਸਿੰਘ ਪੁੱਤਰ ਬਚਨ ਸਿੰਘ, ਹਰਦੀਪ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀਅਨ ਪਿੰਡ ਕਾਸੂ ਬੇਗੂ, ਸ਼ਰਨਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਸਰਕਾਰੀ ਨਸਰੀਰੀ ਨੇੜੇ ਸਾਰਾਗੜ੍ਹੀ ਗੁਰਦੁਆਰਾ ਕੈਂਟ ਫਿਰੋਜ਼ਪੁਰ, ਬਗੀਚਾ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਮਲਸੀਆ, ਨਹਿਰ ਵਾਲੀ ਜ਼ੀਰਾ, ਰਾਮ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਫਿਰੋਜ਼ਸ਼ਾਹ ਹਾਲ ਬਸਤੀ ਸੰਤਪੂਰਨ ਸਿੰਘ ਵਾਲੀ ਵਾਰਡ ਨੰਬਰ 14 ਨਹਿਰ ਵਾਲੀ ਜ਼ੀਰਾ, ਜਗਸੀਰ ਸਿੰਘ ਉਰਫ ਜੋਗਾ ਪੁੱਤਰ ਘੁੱਗੀ ਵਾਸੀ ਵਾਰਡ ਨੰਬਰ 10 ਈਸਾ ਨਗਰੀ ਮੱਖੂ, ਨਿੱਕਾ ਸਿੰਘ ਪੁੱਤਰ ਸੰਮਾ ਵਾਸੀ ਵਾਰਡ ਨੰਬਰ 7 ਜ਼ੀਰਾ, ਗੁਰਨਾਮ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਖੰਨਾ, ਦਰਸ਼ਨ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਚੱਕ ਗੁਰਦਿੱਤੀ ਵਾਲਾ, ਰਾਜਨ ਪੁੱਤਰ ਸਾਬਰ, ਅਕਾਸ਼ ਪੁੱਤਰ ਚਰਨ ਦਾਸ, ਵਿਲੀਅਮ ਪੁੱਤਰ ਅਮਰੀਕ, ਜੋਰਾ ਪੁੱਤਰ ਵਲੱਡਾ ਵਾਸੀਅਨ ਕੋਠੀ ਰਾਇ ਸਾਹਿਬ, ਕਿੱਕਰ ਸਿੰਘ ਪੁੱਤਰ ਮੱਲ ਸਿੰਘ, ਪਿੱਪਲ ਸਿੰਘ ਪੁੱਤਰ ਮੱਲ ਸਿੰਘ ਵਾਸੀਅਨ ਗੰਧੂ ਕਿਲਚਾ, ਬਲਕਾਰ ਸਿੰਘ ਪੁੱਤਰ ਖਰੈਤ ਸਿੰਘ ਵਾਸੀ ਪਿੰਡ ਧਰਮੂਵਾਲਾ ਉਰਫ ਮੋਹਰ ਸਿੰਘ ਵਾਲਾ, ਕਾਲਾ ਕੁਮਾਰ ਪੁੱਤਰ ਤਾਰਾ ਸਿੰਘ ਵਾਸੀ ਨੇੜੇ ਨਾਨਕ ਨਿਵਾਸ ਗੁਰਦੁਆਰਾ ਮਮਦੋਟ, ਪੰਮਾ ਪੁੱਤਰ ਛਿੰਦਰ, ਪ੍ਰਿੰਸ ਪੁੱਤਰ ਕਿਸ਼ੋਰ ਵਾਸੀਅਨ ਪਿੰਡ ਖਿਚਲੀਆ ਜਦੀਦ ਅਤੇ ਕੁਝ ਅਣਪਛਾਤੇ ਲੋਕ ਜੋ ਬਿਨ੍ਹਾ ਕੰਮ ਦੇ ਬਾਹਰ ਘੁੰਮ ਰਹੇ ਸੀ, ਜੋ ਬਾਹਰ ਘੁੰਮਣ ਲਈ ਕੋਈ ਸਹੀ ਜਵਾਬ ਨਹੀਂ ਦੇ ਸਕਦਾ ਸੀ, ਜਿਸ ਕਾਰਨ ਉਕਤ ਦੋਸ਼ੀਆਂ ਖਿਲਾਫ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਧਾਰਾ 188 ਤਹਿਤ ਕੇਸ ਦਰਜ ਕੀਤੇ ਗਏ ਹਨ।