ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 8 ਅਪ੍ਰੈਲ 2020 -ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਵਾਢੀ ਦੇ ਸੀਜ਼ਨ ਵਿਚ ਬਿਜਲੀ ਦੀਆਂ ਢਿੱਲੀਆਂ ਤਾਰਾਂ, ਟਰਾਂਸਫਾਰਮਰ ਅਤੇ ਜੀਓ ਸਵਿੱਚ ਸਪਾਰਕਿੰਗ ਜਾਂ ਬਿਜਲੀ ਦੀ ਸਪਾਰਕਿੰਗ ਤੋਂ ਕਣਕ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਕੰਟਰੋਲ ਰੂਮ ਕਾਇਮ ਕੀਤਾ ਗਿਆ ਹੈ। ਕਿਸਾਨ ਵੀਰ ਇਸ ਕੰਟਰੋਲ ਰੂਮ ਉਤੇ ਆਪਣੇ ਫੋਨ ਤੋਂ ਵੱਟਸਐਪ ਕਰਕੇ ਸੂਚਨਾ ਦੇ ਸਕਦੇ ਹਨ, ਜਿਸ ਨੂੰ ਛੇਤੀ ਤੋਂ ਛੇਤੀ ਠੀਕ ਕਰ ਦਿੱਤਾ ਜਾਵੇਗਾ।
ਉਕਤ ਸਬਦਾਂ ਦਾ ਪ੍ਰਗਟਾਵਾ ਬਾਰਡਰ ਜੋਨ ਦੇ ਚੀਫ ਪ੍ਰਦੀਪ ਕੁਮਾਰ ਸੈਣੀ ਨੇ ਕਰਦੇ ਕਿਹਾ ਕਿ ਪੀ. ਐਸ. ਪੀ. ਸੀ. ਐਲ ਵੱਲੋਂ ਜਾਰੀ ਕੀਤੇ ਇੰਨ੍ਹਾਂ ਫੋਨ ਨੰਬਰਾਂ 96461-06835 ਅਤੇ 96461-06836 ਉਤੇ ਸ਼ਿਕਾਇਤ ਸਬੰਧੀ ਸਥਾਨ, ਪਤਾ ਅਤੇ ਫੋਟੋ ਦੇ ਵੇਰਵਾ ਕੇਵਲ ਵਟਸ ਐਪ ਰਾਹੀਂ ਭੇਜਿਆ ਜਾਵੇ। ਇਸ ਤੋਂ ਇਲਾਵਾ ਉਕਤ ਸਥਾਨ ਜਿੱਥੇ ਸਪਾਰਕਿੰਗ ਹੁੰਦੀ ਹੋਵੇ ਦੀ ਜੀ. ਪੀ. ਐਸ. ਲੋਕੇਸ਼ਨ ਵੀ ਵਟਸਐਪ ਉਤੇ ਸਾਂਝੀ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਇਹ ਸੂਚਨਾ ਵਿਭਾਗ ਦੇ ਕੰਟਰੋਲ ਰੂਮ ਤੋਂ ਸਬੰਧਤ ਖੇਤਰ ਵਿਚ ਪਹੁੰਚ ਜਾਵੇਗੀ, ਜਿਥੋਂ ਪਾਵਰ ਕਾਰਪੋਰੇਸ਼ਨ ਦੇ ਕਰਮਾਚਰੀ ਇਸ ਨੂੰ ਠੀਕ ਕਰਨਗੇ।। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਹਿਲ ਦੇ ਅਧਾਰ 'ਤੇ ਟਰਾਂਸਫਾਰਮਰ ਦੇ ਆਲੇ ਦੁਆਲੇ ਦੇ ਖੇਤਰ ਵਿਚੋਂ ਕਣਕ ਨੂੰ ਕੱਟ ਦੇਣ ਅਤੇ ਖੇਤ ਵਿੱਚ ਟਰਾਂਸਫਾਰਮਰ ਦੇ ਦੁਆਲੇ 10 ਮੀਟਰ ਦੇ ਘੇਰੇ ਨੂੰ ਗਿੱਲਾ ਰੱਖਿਆ ਜਾਵੇ ਤਾਂ ਜੋ ਕਿਸੇ ਚੰਗਿਆੜੀ ਦੇ ਡਿੱਗਣ ਕਾਰਨ ਇਹ ਅੱਗ ਨਾ ਫੜੇ।