ਅਸ਼ੋਕ ਵਰਮਾ
ਬਠਿੰਡਾ, 8 ਅਪਰੈਲ 2020 - ਕੋਰੋਨਾ ਵਾਇਰਸ ਦੀ ਮਹਾਮਾਰੀ ਤੋਂ ਬਚਣ ਲਈ ਪੰਜਾਬ ਵਿਚ ਲਾਏ ਕਰਫਿਊ ਦੌਰਾਨ ਕੰਮ ਕਾਰ ਤੇ ਨਾ ਜਾਣ ਕਰਕੇ ਕਈ ਪਰਿਵਾਰਾਂ ਵਿਚ ਭੋਜਨ ਦੀ ਵਿਵਸਥਾ ਕਰਨ ਵਿਚ ਕਾਫ਼ੀ ਅਸਮਰਥ ਮਹਿਸੂਸ ਕਰ ਰਹੇ ਹਨ। ਜਰੂਰਤਮੰਦ ਪਰਿਵਾਰਾਂ ਦੀ ਮਦਦ ਲਈ ਰਾਸ਼ਨ ਪਹੁੰਚਾਉਣ ਲਈ ਜ਼ੋਨ ਬਠਿੰਡਾ ਦੀਆਂ ਬਰਾਂਚਾ ਦੇ ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਦੇ ਸਹਿਯੋਗ ਨਾਲ ਸੇਵਾਦਾਰਾਂ ਵਲੋਂ ਵੱਖ-ਵੱਖ ਇਲਾਕਿਆਂ ਅਤੇ ਪਿੰਡਾਂ ਵਿਚ ਜਰੂਰਤਮੰਦ ਗਰੀਬ ਪਰਿਵਾਰਾਂ ਨੂੰ ਪਿਛਲੇ 15 ਦਿਨਾਂ ਤੋਂ ਰਾਸ਼ਨ ਵੰਡਣ ਦਾ ਉਪਰਾਲਾ ਕੀਤਾ ਗਿਆ।
ਸੰਤ ਨਿਰੰਕਾਰੀ ਮੰਡਲ ਜ਼ੋਨ ਬਠਿੰਡਾ ਦੇ ਜ਼ੋਨਲ ਇੰਚਾਰਜ ਐਸ.ਪੀ.ਦੁੱਗਲ ਨੇ ਦੱਸਿਆ ਕਿ ਬਠਿੰਡਾ ਤੋਂ ਇਲਾਵਾ ਫਰੀਦਕੋਟ, ਸ਼੍ਰੀ ਮੁਕਤਸਰ ਸਾਹਿਬ, ਬਰਨਾਲਾ ਅਤੇ ਮਾਨਸਾ ਜ਼ਿਲ੍ਹਿਆ ਵਿਚ ਸੰਤ ਨਿਰੰਕਾਰੀ ਚੇਰੀਟੇਬਲ ਫਾਉੱਡੇਸ਼ਨ ਦੇ ਵਲੰਟੀਅਰਾਂ/ਸੇਵਾਦਾਰਾਂ ਵਲੋਂ ਤਾਜ਼ਾ ਲੰਗਰ ਤਿਆਰ ਕਰਕੇ ਅਤੇ ਪੈਕਿੰਗ ਰਾਸ਼ਨ ਦੀ ਥੈਲੀਆਂ ਲਗਭਗ 2000 ਲੋੜਵੰਦ ਪਰਿਵਾਰਕ ਮੈਬਰਾਂ ਨੂੰ ਵੰਡਿਆ ਗਿਆ, ਜਿਸ ਵਿਚ ਆਟਾ, ਦਾਲ, ਤੇਲ, ਘਿਉ, ਖੰਡ, ਨਮਕ, ਮਿਰਚ, ਹਲਦੀ, ਚਾਹ ਪਤੀ ਆਦਿ ਸਨ।
ਦੁੱਗਲ ਨੇ ਦੱਸਿਆ ਕਿ ਸੰਤ ਨਿਰੰਕਾਰੀ ਬਰਾਂਚ ਫਰੀਦਕੋਟ ਦੇ ਸੇਵਾਦਲ ਦੀ ਯੂਨਿਟ 42 ਦੇ ਕਰੀਬ 25 ਸੇਵਾਦਾਰ ਪੁਰਸ਼ ਅਤੇ ਭੈਣਾ ਅਤੇ ਕੋਟਕਾਪੁਰਾਂ ਦੇ ਸੇਵਾਦਾਰਾਂ ਵਲੋਂ ਮਾਸਕ ਅਤੇ ਗਲਾਉਜ਼ ਪਾ ਕੇ ਭਵਨ ਵਿਖੇ ਤਾਜ਼ਾ ਲੰਗਰ ਤਿਆਰ ਕਰਕੇ ਪੈਕਿੰਗ ਕੀਤਾ ਜਾਂਦਾ ਹੈ ਜੋ ਕਰੀਬ 1200 ਲੋੜਵੰਦ ਪਰਿਵਾਰਕ ਮੈਬਰਾਂ ਨੂੰ ਸ਼ਹਿਰ ਦੇ ਜੀਵਨ ਨਗਰ, ਜ਼ੋਗੀਆ ਵਾਲੀ ਬਸਤੀ, ਭੋਲੂਵਾਲਾ ਰੋਡ, ਫਰੈਂਡਜ ਕਲੌਨੀ, ਬਲਬੀਰ ਬਸਤੀ ਵਿਖੇ ਗੁਰਮਰਿਆਦਾ ਅਨੁਸਾਰ ਘਰ-ਘਰ ਪਹੁੰਚਾਇਆ ਜਾ ਰਿਹਾ ਹੈ। ਫਰੀਦਕੋਟ ਬਰਾਂਚ ਦੇ ਸੰਯੋਜਕ ਸੰਪੂਰਨ ਸਿੰਘ ਨੇ ਦੱਸਿਆ ਕਿ ਇਹ ਸੇਵਾ ਸਰਕਾਰ ਦੇ ਅਗਲੇ ਹੁਕਮਾਂ ਤੱਕ ਨਿਰੰਤਰ ਜਾਰੀ ਰਹੇਗੀ।
ਸੰਤ ਨਿਰੰਕਾਰੀ ਮੰਡਲ ਬਰਾਂਚ ਮਾਨਸਾ ਦੇ ਸੇਵਾਦਾਰਾਂ ਵੱਲੋਂ 300 ਲੋੜਵੰਦ ਪਰਿਵਾਰਾਂ ਅਤੇ ਬੁਢਲਾਡਾ ’ਚ 100 ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾ ਤਿਆਰ ਕਰਕੇ ਵੰਡੀਆ ।ਇਸ ਦੇ ਨਾਲ ਹੀ ਬਰਨਾਲਾ ਬਰਾਂਚ ਦੇ ਵਲੰਟੀਅਰਾਂ ਵਲੋਂ ਪਿੰਡ ਅਸਪਾਲ ਕਲਾਂ, ਬੱਖਤਗੜ, ਹਮੀਦੀ, ਹੰਡਿਆਇਆ, ਧਨੌਲਾ, ਖੁੱਡੀ, ਨਾਈਵਾਲਾ ਦੇ ਲਗਭਗ 650 ਲੋੜਵੰਦ ਪਰਿਵਾਰਾਂ ਨੂੰ ਤਾਜ਼ਾ ਲੰਗਰ ਅਤੇ ਲੋੜੀਦੇ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ।
ਸੰਤ ਨਿਰੰਕਾਰੀ ਬਰਾਂਚ ਸ਼੍ਰੀ ਮੁਕਤਸਰ ਸਾਹਿਬ ਦੇ ਮੁਖੀ ਕਿਰਪਾਲ ਸਿੰਘ ਨੇ ਦੱਸਿਆ ਕਿ ਇਸ ਜ਼ਿਲੇ ਦੀਆਂ ਬਰਾਂਚਾਂ ਦੇ ਸੇਵਾਦਾਰਾਂ ਵਲੋਂ ਲਗਭਗ 700 ਰਾਸ਼ਨ ਦੀਆਂ ਕਿੱਟਾ ਤਿਆਰ ਕਰਕੇ ਸ਼੍ਰੀ ਮੁਕਤਸਰ ਸਾਹਿਬ ਵਿਖੇ 430, ਮਲੋਟ 150, ਲੰਬੀ 45 ਬਰੀਵਾਲਾ 50 ਅਤੇ ਸਾਦਕ ’ਚ 25 ਲੋੜਵੰਦ ਪਰਿਵਾਰਾਂ ਨੂੰੂੰ ਰਾਸ਼ਨ ਵੰਡਿਆ ਗਿਆ । ਇਸੇ ਲੜੀ ਵਿਚ ਸੰਤ ਨਿਰੰਕਾਰੀ ਬਰਾਂਚ ਗਿੱਦੜਬਾਹਾ ਵਿਖੇ ਸ਼ਹਿਰ ਅਤੇ ਪਿੰਡ ਘੱਗਾ, ਹੁਸਨਰ, ਦੌਲਾ, ਲਾਲਬਾਈ ਵਿਖੇ ਮੁੱਖੀ ਸ਼੍ਰੀ ਬਲਵਿੰਦਰ ਪੁਰੀ, ਪਰਮਜੀਤ ਸਿੰਘ ਏ.ਐਸ.ਆਈ., ਗੁਰਜਿੰਦਰ ਗੂੱਲੂ ਅਤੇ ਮੱਟੁ ਕਟਾਰੀਆਂ ਦੇ ਸਹਿਯੋਗ ਨਾਲ ਰਾਸ਼ਨ ਵੰਡਿਆ ਗਿਆ।ਉਨਾਂ ਦੱਸਿਆ ਕਿ ਸੰਤ ਨਿਰੰਕਾਰੀ ਮੰਡਲ ਬਰਾਂਚ ਕੋਟਕਾਪੁਰਾ, ਮਲੋਟ ਅਤੇ ਜਲਾਲ ਬਰਾਂਚਾ ਦੇ ਸੇਵਾਦਾਰਾਂ ਵਲੋਂ ਵੀ ਲੰਗਰ/ਰਾਸ਼ਨ ਵੰਡਣ ਦੇ ਉਪਰਾਲੇ ਕੀਤੇ ਗਏ।
ਇਸੇ ਤਰ੍ਹਾਂ ਸੰਤ ਨਿਰੰਕਾਰੀ ਮੰਡਲ ਬਰਾਂਚ ਜੈਤੋ ਦੇ ਮੁਖੀ ਅਸ਼ੋਕ ਧੀਰ ਦੀ ਅਗਵਾਈ ਵਿਚ ਬਰਾਂਚ ਦੇ ਵਲੰਟੀਅਰਾਂ ਵਲੋ ਪਿਛਲੇ 15 ਦਿਨਾਂ ਤੋਂ ਲਗਾਤਾਰ ਰਾਸ਼ਨ ਦੀਆਂ ਥੈਲੀਆਂ ਤਿਆਰ ਕਰਕੇ ਜੈਤੋ ਸ਼ਹਿਰ ਵਿਚ ਅਤੇ ਇਸ ਦੇ ਨਾਲ ਲਗਦੇ ਪਿੰਡਾਂ ਚੰਦਸਰ, ਸੁਰਖੁਰੀ, ਰੋੜੀਕਪੁਰਾ, ਮੱਤਾ ਆਦਿ ਦੇ ਕਰੀਬ 75 ਪਰਿਵਾਰਾਂ ਨੂੰ ਰਾਸ਼ਨ ਦੀਆਂ ਥੈਲੀਆ ਵੰਡੀਆ ਗਈਆਂ।ਸ਼੍ਰੀ ਅਸ਼ੋਕ ਧੀਰ ਨੇ ਦੱਸਿਆ ਕਿ ਇਹ ਸੇਵਾ ਕਰਫਿਊ ਦੌਰਾਨ ਲੋੜਵੰਦ ਪਰਿਵਾਰਾਂ ਲਈ ਲਗਾਤਾਰ ਜਾਰੀ ਰਹੇਗੀ। ਇਸੇ ਤਰਾ ਬਰਗਾੜੀ ਬਰਾਂਚ ਦੇ ਸੇਵਾਦਾਰਾਂ ਨੇ 40 ਜਰੂਰਤਮੰਦ ਪਰਿਵਰਾਂ, ਖੋਖਰ ’ਚ 20, ਸੰਗਤ ਮੰਡੀ 15 ਪਰਿਵਾਰਕ ਮੈਬਰਾਂ ਨੂੰ ਰਾਸ਼ਨ ਵੰਡਿਆ ।
ਜ਼ਿਲ੍ਹਾ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ ਅਨੁਸਾਰ ਜਰੂਰਤ ਮੁਤਾਬਕ ਸੰਤ ਨਿਰੰਕਾਰੀ ਮਿਸ਼ਨ ਕੋਟਕਾਪੁਰਾ ਬਰਾਂਚ ਦੇ ਸੇਵਾਦਾਰ ਵਲੋਂ ਐਚ.ਡੀ.ਐਫ.ਸੀ. ਬੈਂਕ ਕੋਟਕਾਪੁਰਾ ਵਿਖੇ ਅਤੇ ਬਰਾਂਚ ਕੋਟਸਮੀਰ ਵਿਖੇ ਪਿੰਡ ਦੇ ਲੋਕਾਂ ’ਚ ਡਿਸਟੈਂਸਿੰਗ ਬਣਾਏ ਰੱਖਣ ਲਈ ਨਿਰੰਕਾਰੀ ਮਿਸ਼ਨ ਦੇ ਸੇਵਾਦਾਰਾਂ ਵਲੋਂ ਸੇਵਾਵਾਂ ਅਰਪਤ ਕੀਤੀਆਂ ਗਈਆਂ ਹਨ। ਦੁੱਗਲ ਨੇ ਦੱਸਿਆ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਨਿਰੰਕਾਰੀ ਮਿਸ਼ਨ ਦੇ ਸੇਵਾਦਾਰ ਮਾਨਵਤਾ ਦੀ ਸੇਵਾ ਲਈ ਤੱਤਪਰ ਤਿਆਰ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਸੰਤ ਨਿਰੰਕਾਰੀ ਮੰਡਲ ਜ਼ੋਨ ਬਠਿੰਡਾ ਦੇ ਵਲੰਟੀਅਰਾਂ ਵੱਲੋਂ ਇਹ ਸੇਵਾ ਨਿਰੰਤਰ ਜਾਰੀ ਰਹੇਗੀ ।