- ਕਿਸਾਨਾਂ ਦੀ ਲੋੜ ਪੂਰੀ ਕਰਨ ਲਈ ਆੜ੍ਹਤੀਆਂ ਦੀ ਪਿਛਲੀ ਦਾਮੀ ਜਾਰੀ ਹੋਵੇ
ਚੰਡੀਗੜ੍ਹ, 08 ਅਪ੍ਰੈਲ 2020 - ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਮੰਡੀਆਂ ਵਿੱਚ ਮਜ਼ਦੂਰਾਂ ਦੀ ਘਾਟ ਅਤੇ ਮਜ਼ਦੂਰਾਂ ਅੰਦਰ ਕੋਰੋਨਾ ਦੇ ਸਹਿਮ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਲਈ ਬੀਮਾ ਰਾਸ਼ੀ ਐਲਾਨ ਕਰੇ। ਅੱਜ ਮੁੱਖ ਮੰਤਰੀ ਨੂੰ ਲਿਖਤੀ ਪੱਤਰ ਭੇਜਦੇ ਹੋਏ ਚੀਮਾਂ ਨੇ ਕਿਹਾ ਕਿ ਪੰਜਾਬ ਵਿੱਚ 80 ਫੀਸਦੀ ਲੇਬਰ ਪਰਵਾਸੀ ਮਜ਼ਦੂਰ ਬਿਹਾਰ ਯੂ ਪੀ ਅਤੇ ਰਾਜਸਥਾਨ ਤੋਂ ਆਉਂਦੇ ਸਨ ਪਰ ਇਸ ਸੀਜ਼ਨ ਦੇਸ਼ ਵਿੱਚ ਲਾਕ ਡਾਊਨ ਹੋਣ ਕਰਕੇ ਪ੍ਰਵਾਸੀ ਮਜਦੂਰ ਨਹੀਂ ਆ ਰਹੇ।
ਪ੍ਰਧਾਨ ਮੰਤਰੀ ਵੱਲੋਂ ਅੱਜ ਸਾਰੇ ਦੇਸ਼ ਦੇ ਮੁੱਖ ਮੰਤਰੀਆਂ ਨਾਲ ਕੀਤੀ ਗਈ ਗੱਲਬਾਤ ਤੋਂ ਸਪੱਸ਼ਟ ਹੈ ਕਿ ਲਾਕ ਡਾਊਨ 15 ਅਪ੍ਰੈਲ ਤੋਂ ਬਾਅਦ ਵੀ ਜਾਰੀ ਰਹੇਗਾ। ਜਿਸ ਕਰਕੇ ਯੂ ਪੀ ਜਾਂ ਬਿਹਾਰ ਤੋਂ ਟਰੇਨਾ ਖੁੱਲ੍ਹਣ ਦੀ ਕੋਈ ਸੰਭਾਵਨਾ ਨਹੀਂ ਲੱਗਦੀ ਸਰਕਾਰ ਵੱਲੋਂ ਜੋ ਨਰੇਗਾ ਮਜ਼ਦੂਰਾਂ ਨੂੰ ਮੰਡੀਆਂ ਵਿੱਚ ਵਰਤਣ ਦੀ ਵਿਉਂਤ ਬਣਾਈ ਜਾ ਰਹੀ ਹੈ ਇਹ ਮਜ਼ਦੂਰ ਉਮਰ ਪੱਖੋਂ ਵਡੇਰੇ ਹਨ ਅਤੇ ਜ਼ਿਆਦਾਤਰ ਔਰਤਾਂ ਹਨ ਇਹ ਮਨਰੇਗਾ ਤਹਿਤ ਕੋਈ ਖਾਸ ਕੰਮ ਵੀ ਨਹੀਂ ਕਰਦੇ ਇੱਕ ਪੈਨਸ਼ਨ ਸਕੀਮ ਵਾਂਗ ਹੀ ਇਸ ਸਕੀਮ ਤੋਂ ਗੁਜਾਰਾ ਕਰ ਰਹੇ ਹਨ ਪੰਜਾਬ ਵਿੱਚ ਇਸ ਸਮੇਂ ਵੀਹ ਲੱਖ ਮਜ਼ਦੂਰ ਵਿਹਲਾ ਹੈ ਜਿਸ ਨੂੰ ਸਰਕਾਰ ਖਾਣਾ ਪਾਣੀ ਆਟਾ ਦਾਲ ਦੇ ਰਹੀ ਹੈ।
ਹੁਣ ਮੰਡੀਆਂ ਵਿੱਚ ਲਗਭਗ ਦਸ ਲੱਖ ਮਜ਼ਦੂਰਾਂ ਦੀ ਲੋੜ ਹੈ ਅਤੇ ਇਨ੍ਹਾਂ ਵਿੱਚੋਂ ਬਹੁਤੇ ਮਜ਼ਦੂਰ ਨੌਜਵਾਨ ਅਤੇ ਰਿਸ਼ਟਪੁਸ਼ਟ ਹਨ ਪਰ ਕਰੋਨਾ ਦੇ ਹਾਲਾਤ ਵਿੱਚ ਗ਼ਰੀਬ ਮਜ਼ਦੂਰ ਪਰਿਵਾਰਾਂ ਅੰਦਰ ਡਰ ਵੀ ਹੈ ਕਿ ਕਿਤੇ ਕਰੋਨਾ ਕਰਕੇ ਉਨ੍ਹਾਂ ਦੀ ਜਾਨ ਚਲੀ ਗਈ ਤਾਂ ਉਨ੍ਹਾਂ ਦੇ ਪਰਿਵਾਰ ਦਾ ਕੀ ਬਣੇਗਾ ਉਨ੍ਹਾਂ ਕਿਹਾ ਜਿਵੇਂ ਕਰੋਨਾ ਦੇ ਹਾਲਾਤ ਵਿੱਚ ਕਰਮਚਾਰੀਆਂ ਅਤੇ ਮੁਲਾਜ਼ਮਾਂ ਨੂੰ ਸੁਰੱਖਿਆ ਦੇਣ ਲਈ ਸਰਕਾਰ ਨੇ ਉਨ੍ਹਾਂ ਲਈ50 ਲੱਖ ਦੀ ਰਾਸ਼ੀ ਐਲਾਨ ਕੀਤੀ ਹੋਈ ਹੈ ਇਸੇ ਤਰ੍ਹਾਂ ਮੰਡੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਅਤੇ ਕਿਸਾਨ ਵੀ ਦੇਸ਼ ਦਾ ਅੰਨ ਭੰਡਾਰ ਭਰਨ ਲਈ ਜੋਖ਼ਮ ਉਠਾਉਣਗੇ ਇਸ ਲਈ ਕਿਸਾਨਾਂ ਅਤੇ ਮਜ਼ਦੂਰਾਂ ਅੰਦਰ ਵਿਸ਼ਵਾਸ ਪੈਦਾ ਕਰਨ ਲਈ ਅਤੇ ਉਨ੍ਹਾਂ ਦਾ ਹੌਸਲਾ ਵਧਾਉਣ ਲਈ ਸਰਕਾਰ ਵੱਲੋਂ ਕੋਈ ਬੀਮਾ ਰਾਸ਼ੀ ਐਲਾਨ ਕਰਨੀ ਚਾਹੀਦੀ ਹੈ ਤਾਂ ਕਿ ਕਿਸਾਨਾਂ ਮਜ਼ਦੂਰਾਂ ਅੰਦਰ ਵੀ ਵਿਸ਼ਵਾਸ ਪੈਦਾ ਹੋਵੇ।
ਅਸੀਂ ਆੜ੍ਹਤੀ ਆਪਣੇ ਲਈ ਕੁਝ ਨਹੀਂ ਮੰਗਦੇ ਅਤੇ ਅਸੀਂ ਇਸ ਸੀਜ਼ਨ ਆਪਣੇ ਵੱਲੋਂ ਕਰੋਨਾ ਦੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਮਜ਼ਦੂਰਾਂ ਅਤੇ ਕਿਸਾਨਾਂ ਦੇ ਭਲੇ ਮਾਸਕ ਸੈਨੀਟਾਈਜ਼ਰ ਸਾਫ ਸੁਥਰਾ ਪਾਣੀ ਜਾਂ ਹੋਰ ਜੋ ਵੀ ਖਰਚ ਆੜ੍ਹਤੀ ਕਰਨਗੇ ਉਨ੍ਹਾਂ ਕਿਹਾ ਪੰਜਾਬ ਮੰਡੀ ਬੋਰਡ ਪਹਿਲਾਂ ਵੀ ਮਜ਼ਦੂਰਾਂ ਅਤੇ ਕਿਸਾਨਾਂ ਦਾ ਐਕਸੀਡੈਂਟਲ ਬੀਮਾ ਕਰਵਾਉਂਦਾ ਹੈ ਜੇਕਰ ਇਸ ਨਾਲ ਕਰਨਾ ਸ਼ਾਮਲ ਕਰ ਦਿੱਤਾ ਜਾਵੇ ਤਾਂ ਮਜ਼ਦੂਰਾਂ ਤੇ ਕਿਸਾਨਾਂ ਅੰਦਰ ਵਿਸ਼ਵਾਸ ਪੈਦਾ ਹੋਵੇਗਾ।
ਚੀਮਾ ਨੇ ਸਰਕਾਰ ਨੂੰ ਕਿਹਾ ਕਿ ਮੌਜੂਦਾ ਕਾਨੂੰਨਾਂ ਦੇ ਹਾਲਾਤ ਵਿੱਚ ਆਨਲਾਈਨ ਅਦਾਇਗੀ ਦੀ ਸ਼ਰਤ ਤੇ ਵੀ ਸਰਕਾਰ ਦੁਬਾਰਾ ਵਿਚਾਰ ਕਰੇ ਉਨ੍ਹਾਂ ਕਿਹਾ ਜਿੱਥੇ ਕਰੂਨਾ ਕਰਕੇ ਦੇਸ਼ ਅੰਦਰ ਵੱਡੀਆਂ ਛੋਟਾਂ ਦਿੱਤੀਆਂ ਜਾ ਰਹੀਆਂ ਹਨ ਉੱਥੇ ਚੈੱਕ ਰਾਹੀਂ ਅਦਾਇਗੀ ਜਾਂ ਕਿਸਾਨ ਨੂੰ ਨਕਦ ਅਦਾਇਗੀ ਦੀ ਖੁੱਲ੍ਹ ਵੀ ਇਸ ਸੀਜ਼ਨ ਦੇ ਦੇਣੀ ਚਾਹੀਦੀ ਹੈ ।ਉਨ੍ਹਾਂ ਪੰਜਾਬ ਸਰਕਾਰ ਤੋਂ ਝੋਨੇ ਦੇ ਸੀਜ਼ਨ ਦੀ ਬਕਾਇਆ ਦਾਮੀ ਜਾਰੀ ਕਰਨ ਦੀ ਵੀ ਮੰਗ ਕੀਤੀ ਕਿਉਂਕਿ ਇਸ ਸਮੇਂ ਨਵੀਂ ਫਸਲ ਦੀ ਅਦਾਇਗੀ ਚਾਲੂ ਨਹੀਂ ਹੋਈ ਪਰ ਕਿਸਾਨ ਮਜ਼ਦੂਰਾਂ ਮਸ਼ੀਨਰੀ ਕੰਬਾਈਨਾਂ ਅਤੇ ਹੋਰ ਕੰਮਾਂ ਦੀ ਲੋੜ ਲਈ ਰੋਜ਼ ਆੜ੍ਹਤੀਆਂ ਕੋਲ ਆ ਰਹੇ ਹਨ ਪਰ ਆੜ੍ਹਤੀਆਂ ਦਾ ਦੋ ਸੌ ਕਰੋੜ ਰੁਪਈਆ ਸਰਕਾਰ ਵੱਲ ਰੁਕਿਆ ਹੋਣ ਕਰਕੇ ਆੜ੍ਹਤੀ ਬਹੁਤ ਔਖੇ ਹਨ ।