- ਸਮਾਜ ਸੇਵੀ ਸੰਸਥਾਵਾਂ ਰਾਸ਼ਨ ਅਤੇ ਲੰਗਰ ਵੰਡਣ ਵਾਲੀਆਂ ਥਾਵਾਂ ਤੇ ਰਹਿਣ ਵਾਲੇ ਮਜ਼ਦੂਰਾਂ ਦੀਆਂ ਲਿਸਟਾਂ ਕਰਨ ਤਿਆਰ : ਵਿਕਰਮਜੀਤ ਸਿੰਘ ਪਾਂਥੇ
- ਕਿਹਾ, ਕੰਮ ਕਰਨ ਦੇ ਚਾਹਵਾਨ ਪ੍ਰਵਾਸੀ ਮਜ਼ਦੂਰਾਂ ਦੀਆਂ ਲਿਸਟਾਂ ਗ੍ਰਾਮ ਪੰਚਾਇਤਾਂ ਰਾਹੀਂ ਪਿੰਡਾਂ ਦੇ ਕਿਸਾਨਾਂ ਤੱਕ ਪਹੁੰਚਾਈਆਂ ਜਾਣਗੀਆਂ
ਮਲੇਰਕੋਟਲਾ, 9 ਅਪ੍ਰੈਲ 2020 - ਕੋੋਰੋੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਘਨਸ਼ਿਆਮ ਥੋਰੀ, ਡਿਪਟੀ ਕਮਿਸ਼ਨਰ, ਸੰਗਰੂਰ ਵੱਲੋੋਂ ਸੰਗਰੂਰ ਜ਼ਿਲ੍ਹੇ ਵਿਚ ਲਗਾਏ ਗਏ ਕਰਫਿਊ ਦੌੌਰਾਨ ਸਬ ਡਵੀਜ਼ਨ ਮਾਲੇਰਕੋਟਲਾ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਲੋੋੜਵੰਦਾਂ ਨੂੰ ਰਾਸ਼ਨ ਅਤੇ ਲੰਗਰ ਵੰਡ ਕੇ ਬਹੁਤ ਸ਼ਲਾਘਾਯੋਗ ਕੰਮ ਕਰ ਰਹੀਆਂ ਹਨ। ਇਹ ਪ੍ਰਗਟਾਵਾ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਲੇਰਕੋਟਲਾ ਨੇ ਆਪਣੇ ਦਫਤਰ ਵਿਚ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌੌਰਾਨ ਕੀਤਾ।
ਪਾਂਥੇ ਨੇ ਕਿਹਾ ਕਿ ਇਸ ਸਮੇਂ ਜਦੋਂ ਪੂਰੇ ਦੇਸ਼ ਵਿਚ ਮੁਕੰਮਲ ਲਾਕਡਾਊਨ ਹੈ, ਕਈ ਪਰਿਵਾਰ ਅਜਿਹੇ ਹਨ ਜਿਹੜੇ ਦਿਹਾੜੀ ਆਦਿ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਸਨ। ਕਰਫਿਊ ਲੱਗਣ ਕਾਰਨ ਅਜਿਹੇ ਪਰਿਵਾਰ ਦੋ ਵਕਤ ਦੇ ਖਾਣੇ ਤੋੋਂ ਵੀ ਮੁਥਾਜ ਹੋ ਗਏ ਸਨ। ਅਜਿਹੇ ਸਮੇਂ ਵਿਚ ਮਾਲੇਰਕੋਟਲਾ ਸ਼ਹਿਰ ਦੀਆਂ ਵੱਖ^ਵੱਖ ਸਮਾਜ ਸੇਵੀ ਸੰਸਥਾਵਾਂ ਨੇ ਅੱਗੇ ਆ ਕੇ ਅਜਿਹੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਅਤੇ ਲੰਗਰ ਆਦਿ ਮੁਹੱਈਆ ਕਰਵਾ ਕੇ ਬਹੁਤ ਸ਼ਲਾਘਾਯੌਗ ਉਪਰਾਲਾ ਕੀਤਾ ਹੈ।
ਪਾਂਥੇ ਨੇ ਇਸ ਮੌੌਕੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਹਾੜੀ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਅਜਿਹੇ ਵਿਚ ਕਰਫਿਊ ਲੱਗਣ ਕਾਰਨ ਕਿਸਾਨਾਂ ਨੂੰ ਕਣਕ ਦੀ ਵਾਢੀ ਕਰਨ ਲਈ ਪ੍ਰਵਾਸੀ ਮਜ਼ਦੂਰਾਂ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਝੁੱਗੀਆਂ ਝੌਪੜੀਆਂ ਆਦਿ ਵਿਚ ਵੱਡੀ ਗਿਣਤੀ ਵਿਚ ਅਜਿਹੇ ਪ੍ਰਵਾਸੀ ਮਜ਼ਦੂਰ ਰਹਿ ਰਹੇ ਹਨ ਜੋ ਕੰਮ ਕਰਨਾ ਚਾਹੁੰਦੇ ਹਨ ਪਰੰਤੂ ਕਰਫਿਊ ਲੱਗਣ ਕਾਰਨ ਉਨ੍ਹਾਂ ਨੂੰ ਕੰਮ ਨਹੀਂ ਮਿਲ ਰਿਹਾ। ਪਾਂਥੇ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਜਦੋੋਂ ਵੀ ਝੁੱਗੀਆਂ ਝੌੌਂਪੜੀਆਂ ਜਾਂ ਕਾਲੋਨੀਆਂ ਵਿਚ ਰਾਸ਼ਨ ਜਾਂ ਲੰਗਰ ਆਦਿ ਵੰਡਣ ਲਈ ਜਾਂਦੇ ਹਨ ਤਾਂ ਉਥੇ ਮੌੌਜੂਦ ਅਜਿਹੇ ਮਜ਼ਦੂਰਾਂ ਦੀਆਂ ਲਿਸਟਾਂ ਤਿਆਰ ਕੀਤੀਆਂ ਜਾਣ ਜਿਨ੍ਹਾਂ ਕੋਲ ਇਸ ਸਮੇਂ ਆਮਦਨ ਦਾ ਕੋਈ ਵਸੀਲਾ ਨਹੀਂ ਹੈ।
ਪਾਂਥੇ ਨੇ ਦੱਸਿਆ ਕਿ ਜ਼ਿਆਦਾਤਰ ਫੈਕਟਰੀਆਂ ਬੰਦ ਹੋਣ ਕਾਰਨ ਉਨ੍ਹਾਂ ਦੀ ਲੇਬਰ ਘਰਾਂ ਵਿਚ ਬੈਠੀ ਹੈ ਪਰੰਤੂ ਫੈਕਟਰੀ ਮਾਲਕ ਉਨ੍ਹਾਂ ਨੂੰ ਤਨਖਾਹ ਦੇ ਰਹੇ ਹਨ। ਪਰ ਕਈ ਮਜ਼ਦੂਰ ਅਜਿਹੇ ਵੀ ਹਨ ਜੋ ਸਿਰਫ ਦਿਹਾੜੀ ਕਰਕੇ ਜਾਂ ਰਿਕਸ਼ਾ ਆਦਿ ਚਲਾ ਕੇ ਹੀ ਆਪਣਾ ਪਰਿਵਾਰ ਪਾਲਦੇ ਸਨ। ਪਾਂਥੇ ਨੇ ਅਪੀਲ ਕੀਤੀ ਕਿ ਸਮਾਜ ਸੇਵੀ ਸੰਸਥਾਵਾਂ ਜਦੋੋਂ ਵੀ ਲੋੜਵੰਦਾਂ ਨੂੰ ਰਾਸ਼ਨ ਜਾਂ ਕਿੱਟਾਂ ਵੰਡਣ ਲਈ ਜਾਣ ਤਾਂ ਅਜਿਹੇ ਮਜ਼ਦੂਰਾਂ ਦੀਆਂ ਲਿਸਟਾਂ ਸਮੇਤ ਮੋਬਾਇਲ ਨੰਬਰ ਤਿਆਰ ਕਰਨ ਜੋ ਖੇਤਾਂ ਵਿਚ ਕੰਮ ਕਰਨ ਲਈ ਤਿਆਰ ਹੋਣ।
ਇਹ ਲਿਸਟਾਂ ਤਿਆਰ ਕਰਕੇ ਐਸ.ਡੀ.ਐਮ. ਦਫਤਰ ਮਾਲੇਰਕੋਟਲਾ ਵਿਚ ਜਮ੍ਹਾਂ ਕਰਵਾਈਆਂ ਜਾਣ ਜਿਥੋੋਂ ਇਹ ਲਿਸਟਾਂ ਵੀਰ ਦਵਿੰਦਰ ਸਿੰਘ, ਨੋਡਲ ਅਫਸਰ ਫਾਰ ਐਨ.ਜੀ.ਓਜ਼ ਰਾਹੀਂ ਬੀ.ਡੀ.ਪੀ.ਓਜ਼ ਕੋਲ ਪਹੁੰਚਾ ਦਿੱਤੀਆਂ ਜਾਣਗੀਆਂ। ਪਾਂਥੇ ਨੇ ਕਿਹਾ ਕਿ ਬੀ.ਡੀ.ਪੀ.ਓਜ਼ ਇਨ੍ਹਾਂ ਲਿਸਟਾਂ ਨੂੰ ਪਿੰਡਾਂ ਦੀਆਂ ਪੰਚਾਇਤਾਂ ਰਾਹੀਂ ਪਿੰਡ ਦੀਆਂ ਜਨਤਕ ਥਾਵਾਂ ਉਪਰ ਚਸਪਾ ਕਰਨਗੀਆਂ ਤਾਂ ਜੋ ਜ਼ਿਮੀਂਦਾਰ ਕਿਸਾਨ ਇਨ੍ਹਾਂ ਲਿਸਟਾਂ ਵਿਚ ਦਰਜ ਪ੍ਰਵਾਸੀ ਮਜ਼ਦੂਰਾਂ ਨਾਲ ਉਨ੍ਹਾਂ ਦੇ ਮੋਬਾਇਲ ਉਪਰ ਸੰਪਰਕ ਕਰਕੇ ਉਨ੍ਹਾਂ ਨੂੰ ਆਪਣੇ ਖੇਤਾਂ ਵਿਚ ਕਣਕ ਦੀ ਵਾਢੀ ਕਰਨ ਲਈ ਲਗਾ ਸਕਣ। ਪਾਂਥੇ ਨੇ ਕਿਹਾ ਕਿ ਅਜਿਹਾ ਕਰਨ ਨਾਲ ਜਿਥੇ ਲੋੜਵੰਦ ਪ੍ਰਵਾਸੀ ਮਜ਼ਦੂਰਾਂ ਨੂੰ ਰੁਜ਼ਗਾਰ ਮਿਲੇਗਾ ਉਥੇ ਹੀ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਉਪਰ ਵੀ ਇਨ੍ਹਾਂ ਦੀ ਨਿਰਭਰਤ ਖਤਮ ਹੋਵੇਗੀ।
ਇਸ ਮੌੌਕੇ ਹੋੋਰਨਾਂ ਤੋੋਂ ਇਲਾਵਾ ਬਾਦਲ ਦੀਨ, ਤਹਿਸੀਲਦਾਰ, ਮਲੇਰਕੋਟਲਾ, ਮਨਜੀਤ ਸਿੰਘ ਬਰਾੜ, ਐਸ.ਪੀ. ਮਲੇਰਕੋਟਲਾ ਅਤੇ ਵੀਰ ਦਵਿੰਦਰ ਸਿੰਘ, ਨੋਡਲ ਅਫਸਰ ਫਾਰ ਐਨ.ਜੀ.ਓ. ਕਮ-ਐਸ.ਡੀ.ਓ., ਪੀ.ਡਬਲਿਊ.ਡੀ. ਮਲੇਰਕੋਟਲਾ ਵੀ ਮੌੌਜੂਦ ਸਨ।