← ਪਿਛੇ ਪਰਤੋ
ਮੋਹਾਲੀ, 9 ਅਪ੍ਰੈਲ 2020 - ਕੋਰੋਨਾ ਵਾਇਰਸ ਦੇ ਕਾਰਨ ਪੰਜਾਬ ਸਰਕਾਰ ਵੱਲੋਂ ਸੂਬੇ 'ਚ ਕਰਫਿਊ/ਲਾਕਡਾਊਨ ਲਗਾਉਣ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਰਹਿੰਦੀਆਂ ਸਾਲਾਨਾ ਲਿਖਤੀ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਬੋਰਡ ਕੰਟਰੋਲਰ ਪ੍ਰੀਖਿਆਵਾਂ ਜੇ ਆਰ. ਮਹਿਰੋਕ ਵਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਸਕੱਤਰ ਸਕੂਲ ਸਿੱਖਿਆ-ਕਮ-ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦੇਸ਼ਾਂ ਅਨੁਸਾਰ 10ਵੀਂ ਸ਼੍ਰੇਣੀ ਦੀ ਲਿਖਤੀ ਪ੍ਰੀਖਿਆ 20 ਅਪ੍ਰੈਲ ਤੋਂ 5 ਮਈ ਤੱਕ ਅਲਾਟ ਕੀਤੇ ਪ੍ਰੀਖਿਆ ਕੇਂਦਰਾਂ ਤੇ ਹੋਵੇਗੀ।
Total Responses : 266