ਰਜਨੀਸ਼ ਸਰੀਨ
ਨਵਾਂਸ਼ਹਿਰ, 09 ਅਪ੍ਰੈਲ 2020 - ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿ) ਪਵਨ ਕੁਮਾਰ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ(ਐਲੀ.ਸਿ) ਛੋਟੂ ਰਾਮ ਵਲੋਂ ਜਿਲੇ ਦੇ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ, ਜਿਲ੍ਹੇ ਦੀ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਅਤੇ ਜਿਲ੍ਹੇ ਸਮੂਹ ਸੀ.ਐਚ.ਟੀ ਨਾਲ ਜੂਮ ਐਪ ਰਾਹੀਂ ਵੀਡੀਓ ਕਾਨਫਰੰਸ ਕਰਕੇ ਮੀਟਿੰਗ ਕੀਤੀ।ਇਸ ਵੀਡੀਓ ਕਾਨਫਰੰਸ ਮੀਟਿਮਗ ਦੌਰਾਨ ਜਿਲ੍ਹਾ ਸਿੱਖਿਆ ਅਫਸਰ ਪਵਨ ਕੁਮਾਰ ਵਲੋਂ ਜਿਲ੍ਹੇ ਦੇ ਸਿੱਖਿਆ ਵਿਭਾਗ ਵਿੱਚ ਚੱਲ ਰਹੀਆ ਵੱਖ ਵੱਖ ਗਤੀਵਿਧੀਆ ਬਾਰੇ ਜਾਣਕਾਰੀ ਲਈ
ਅਤੇ ਬੱਚਿਆ ਦੇ ਨਤੀਜਿਆ ਬਾਰੇ ਸਥਿਤੀ ਬਾਰੇ ਪਤਾ ਲਗਾਇਆ।
ਇਸ ਮੌਕੇ ਉਹਨਾਂ ਅੱਗੇ ਕਿਹਾ ਕਿ ਅੱਜ ਸਾਡਾ ਪਹਿਲਾਂ ਕੰਮ ਹੈ ਕਿ ਅਸੀਂ ਬੱਚਿਆ ਅਤੇ ਉਹਨਾਂ ਦੇ ਮਾਪਿਆ ਨੂੰ ਕੋਰੋਨਾ ਬਿਮਾਰੀ ਦੇ ਬਚਾਅ ਬਾਰੇ ਜਾਗਰੂਕ ਕਰਨਾ ਹੈ ਤੇ ਉਸ ਤੋਂ ਬਾਅਦ ਬੱਚਿਆ ਦੀ ਪੜ੍ਹਾਈ ਬਾਰੇ ਗੱਲਬਾਤ ਕਰਨੀ ਹੈ। ਇਸ ਮੌਕੇ ਉਹਨਾਂ ਕਿਹਾ ਕਿ ਸਾਰੇ ਸਕੂਲ ਘਰ ਬੈਠੈ ਹੀ ਆਨ ਲਾਈਨ ਦਾਖਲਾ ਮੁਹਿੰਮ ਚਲਾ ਕੇ ਵੱਧ ਤੋਂ ਵੱਧ ਦਾਖਲਾ ਸਰਕਾਰੀ ਸਕੂਲਾਂ ਵਿੱਚ ਕਰਨ। ਇਸ ਮੌਕੇ ਉਹਨਾਂ ਬਲਾਕ ਸਿੱਖਿਆ ਅਧਿਆਕਰੀਆ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਜੂਮ ਐਪ ਰਾਹੀ ਆਪਣੇ ਆਪਣੇ ਬਲਾਕ ਦੇ ਅਧਿਆਪਕਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਮੀਟਿੰਗਾਂ ਕਰਕੇ ਅਧਿਆਪਕਾਂ ਦੀ ਹੌਸਲਾ ਹਫਜਾਈ ਕਰਨ ਕਿਉਂਕਿ ਅੱਜ ਸਾਡੇ ਅਧਿਆਪਕ ਦੋਹਰਾ ਦੋਹਰਾ ਕੰਮ ਕਰ ਰਹੇ ਹਨ ਬਹੁ ਅਧਿਆਪਕਾਂ ਦੀ ਡਿਊਟੀ ਸਰਕਾਰ ਵਲੋਂ ਕੋਰੋਨਾ ਬਿਮਾਰੀ ਨਾਲ ਚੱਲ ਰਹੀ ਲੜਾਈ ਲਈ ਲਗਾਈ ਹੈ ਤੇ ਨਾਲ ਦੀ ਨਾਲ ਇਹ ਅਧਿਆਪਕ ਬੱਚਿਆ ਨੂੰ ਘਰ ਬੈਠੇ ਬੈਠੇ ਆਨ ਲਾਈਨ ਪੜ੍ਹਾਈ ਕਰਵਾ ਰਹੇ ਹਨ।
ਜਿਸ ਲਈ ਸਾਡਾ ਅਧਿਆਪਕ ਵਰਗ ਵਧਾਈ ਦਾ ਪਾਤਰ ਹੈ। ਇਸ ਮੌਕੇ ਉਹਨਾਂ ਕਿਹਾ ਕਿ ਅੱਜ ਔਖੀ ਘੜ੍ਹੀ ਵਿੱਚ ਸਾਡਾ ਸਾਰਿਆ ਦਾ ਫਰਜ ਬਣਦਾ ਹੈ ਕਿ ਅਸੀਂ ਆਪਣੇ ਫਰਜਾਂ ਦੀ ਤਨਦੇਹੀ ਨਾਲ ਅਦਾਇਗੀ ਕਰੀਏ। ਇਸ ਮੀਟਿੰਗ ਦੌਰਾਨ ਸਤਨਾਮ ਸਿੰਘ ਜਿਲਾ ਕੌਆਡੀਨੇਟਰ ਪੜ੍ਹੋ ਪੰਜਾਬ ਪੜਾ੍ਹਓ ਪੰਜਾਬ, ਨੀਲ ਕਮਲ ਸਹਾਇਕ ਜਿਲਾ ਕੋਆਡੀਨੇਟਰ, ਗੁਰਦਿਆਲ ਚੰਦ ਜਿਲਾ ਸ਼ੋਸ਼ਲ ਮੀਡੀਆ ਕੋਆਡੀਨੇਟਰ, ਆਦਿ ਨੇ ਵੀ ਆਪਣੇ ਵਿਚਾਰ ਰੱਖੇ।