ਚੰਡੀਗੜ, 9 ਅਪਰੈਲ 2020: ਪੰਜਾਬ ਦੇ ਬੁਆਇਲਰ ਉਪਭੋਗਤਾਵਾਂ ਨੂੰ ਰਾਹਤ ਦਿੰਦਿਆਂ ਲਈ, ਪੰਜਾਬ ਸਰਕਾਰ ਨੇ ਬੁਆਇਲਰਜ਼ ਐਕਟ, 1923 ਅਤੇ ਇਸਦੇ ਨਿਯਮਾਂ ਅਧੀਨ ਬੁਆਇਲਰਜ਼ ਨੂੰ ਚਲਾਉਣ, ਰਿਪੇਅਰ ਕਰਨ/ਉਤਪਾਦਨ ਕਰਨ ਲਈ ਪ੍ਰਵਾਨਗੀ ਦੀ ਮਿਆਦ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਤਹਿਤ ਜਿਨ•ਾਂ ਬੁਆਇਲਰਜ਼ ਦੀ ਮਿਆਦ 15 ਮਾਰਚ, 2020 ਤੱਕ ਜਾਂ ਇਸ ਤੋਂ ਬਾਅਦ ਤੱਕ ਸੀ, ਨੂੰ 30 ਜੂਨ, 2020 ਤੱਕ ਵਧਾ ਦਿੱਤਾ ਗਿਆ ਹੈ।
ਇਹ ਪ੍ਰਗਟਾਵਾ ਕਰਦਿਆਂ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਜਿਨ•ਾਂ ਪ੍ਰਵਾਨਗੀਆਂ ਲਈ ਬਿਨੈ ਪੱਤਰ ਆਨਲਾਈਨ ਜਮ•ਾਂ ਕਰਵਾਏ ਗਏ ਹਨ ਅਤੇ ਜਿੱਥੇ ਲਾਕਡਾਊਨ/ਕਰਫ਼ਿਊ ਕਾਰਨ ਬੂਆਇਲਰਜ਼ ਦੀ ਜਾਂਚ ਨਹੀਂ ਕੀਤੀ ਜਾ ਸਕਦੀ, ਦੀ ਮਿਆਦ ਵੀ 30 ਜੂਨ, 2020 ਤੱਕ ਵਧਾ ਦਿੱਤੀ ਗਈ ਹੈ।
ਉਨ•ਾਂ ਨੇ ਇਸ ਨਾਜ਼ੁਕ ਸਮੇਂ ਦੌਰਾਨ ਉਦਯੋਗ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਸਾਰੇ ਕਦਮ ਚੁੱਕਣ ਲਈ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਵੀ ਦੁਹਰਾਇਆ।