ਚੰਡੀਗੜ, 09 ਅਪ੍ਰੈਲ 2020: ਪੰਜਾਬ ਪੁਲਿਸ ਨੇ ਆਪਣੀ ਕਾਰਜ ਪ੍ਰਣਾਲੀ ਨੂੰ ਅੱਗੇ ਵਧਾਉਂਦਿਆਂ ਅਤੇ ਕੋਵਿਡ -19 ਸਬੰਧੀ ਰਾਹਤ ਕਾਰਜਾਂ ਦੀ ਪ੍ਰਭਾਵੀ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਡਾਇਲ 112 ਵਰਕਰ ਫੋਰਸ ਵਿਚ ਵਲੰਟੀਅਰਾਂ ਨੂੰ ਸਾਮਲ ਕੀਤਾ ਹੈ। ਇਹ ਵਲੰਟੀਅਰ ਜਮੀਨੀ ਪੱਧਰ ਤੇ ਕੰਮ ਕਰ ਰਹੀ 40,000 ਤੋਂ ਵੱਧ ਪੁਲਿਸ ਫੋਰਸ ਦੀ ਸਹਾਇਤਾ ਕਰਨਗੇ।
ਹੁਣ ਤੱਕ 10 ਜ਼ਿਲਿ•ਆਂ ਵਿੱਚ ਇੱਕ ਪਾਇਲਟ ਅਧਾਰ ਤੇ ਸ਼ੁਰੂ ਕੀਤੀ ਗਈ ਇਸ ਸਕੀਮ ਤਹਿਤ ਪਹਿਲਾਂ ਹੀ 4336 ਵਲੰਟੀਅਰਾਂ ਦੀ ਭਰਤੀ ਕੀਤੀ ਜਾ ਚੁੱਕੀ ਹੈ ਤਾਂ ਜੋ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਹੋਰ ਰਾਹਤ ਕਾਰਜਾਂ ਨੂੰ ਜ਼ਮੀਨੀ ਪੱਧਰ ਤੇ ਲਾਗ ਕਰਵਾਉਣ ਵਿਚ ਇਹ ਵਲੰਟੀਅਰ ਪੰਜਾਬ ਪੁਲਿਸ ਦੀ ਸਹਾਇਤਾ ਕਰ ਸਕਣ। ਹੁਣ ਤੱਕ ਕਵਰ ਕੀਤੇ ਜ਼ਿਲਿ•ਆਂ ਵਿਚ ਅੰਮ੍ਰਿਤਸਰ ਸਿਟੀ (270), ਅੰਮ੍ਰਿਤਸਰ ਦਿਹਾਤੀ (83), ਬਠਿੰਡਾ (370), ਫਾਜਲਿਕਾ (343), ਫਿਰੋਜ਼ਪੁਰ (239), ਜਲੰਧਰ ਸ਼ਹਿਰ (267), ਲੁਧਿਆਣਾ ਸਿਟੀ (1602), ਲੁਧਿਆਣਾ ਦਿਹਾਤੀ (388), ਐਸ.ਏ.ਐਸ.ਨਗਰ (272) ਅਤੇ ਪਟਿਆਲਾ (502). ਸ਼ਾਮਲ ਹਨ। ਹਾਲਾਂਕਿ, ਇਨ•ਾਂ ਵਲੰਟੀਅਰਾਂ ਦੀਆਂ ਸੇਵਾਵਾਂ ਲੋੜ ਪੈਣ ਤੇ ਹੋਰ ਜ਼ਿਲਿ•ਅਆਂ ਵਿੱਚ ਵੀ ਵਰਤੀਆਂ ਜਾ ਸਕਦੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਵਲੰਟੀਅਰਾਂ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਔਖੇ ਸਮੇਂ ਵਿੱਚ ਪੁਲਿਸ ਦੇ ਯਤਨਾਂ ਵਿੱਚ ਸ਼ਾਮਲ ਹੋਣ। ਉਨਾਂ ਦੱਸਿਆ ਇਸਦਾ ਬਹੁਤ ਭਰਵਾਂ ਹੁੰਗਾਰਾ ਪ੍ਰਾਪਤ ਹੋਇਆ ।
ਇਹ ਡਾਇਲ 112 ਵਲੰਟੀਅਰ, ਪੁਲਿਸ ਨੂੰ ਰਾਸ਼ਨ ਪੈਕਟ ਤਿਆਰ ਕਰਨਾ ਅਤੇ ਉਨ•ਾਂ ਦੀ ਵੰਡ, ਟ੍ਰੈਫਿਕ ਨਿਯੰਤਰਣ ਅਤੇ ਕਰਫਿਊ ਲਾਗੂ ਕਰਨਾ, ਐਮਰਜੈਂਸੀ ਡਾਕਟਰੀ ਸਹਾਇਤਾ / ਦਵਾਈਆਂ ਮੁਹੱਈਆ ਕਰਵਾਉਣਾ, ਸੈਨੇਟਰੀ ਪੈਡਾਂ ਦੀ ਵੰਡ, ਅਤੇ ਡਿਊਟੀ ਤੇ ਤਾਇਨਾਤ ਪੁਲਿਸ ਕਰਮੀਆਂ ਲਈ ਖਾਣੇ ਦੇ ਪੈਕੇਟ ਵੰਡਣ ਸਮੇਤ ਕਈ ਕੰਮਾਂ ਵਿੱਚ ਸਹਾਇਤਾ ਕਰ ਰਹੇ ਹਨ।
ਪੰਜਾਬ ਪੁਲਿਸ ਨੇ ਵਲੰਟੀਅਰਾਂ ਨੂੰ ਭਰਤੀ ਕਰਨ ਦਾ ਫੈਸਲਾ ਇਸ ਲਈ ਕੀਤਾ ਕਿਉਂਕਿ ਡਾਇਲ 112 ਐਮਰਜੈਂਸੀ ਰਿਸਪਾਂਸ ਸਰਵਿਸ (ਈਆਰਐਸ) ਤੇ ਪ੍ਰਾਪਤ ਹੋ ਰਹੀਆਂ ਕਾਲਾਂ ਦੀ ਗਿਣਤੀ, ਜੋ ਕਿ ਕਰਫਿਊ ਹੈਲਪਲਾਈਨ ਵਿੱਚ ਤਬਦੀਲ ਕਰ ਦਿੱਤੀ ਗਈ ਸੀ, ਹਾਲ ਹੀ ਦੇ ਦਿਨਾਂ ਵਿੱਚ 24,000(ਪ੍ਰਤੀ ਦਿਨ ) ਦੇ ਨੇੜੇ ਜਾ ਪਹੁੰਚੀ ਸੀ ਅਤੇ ਇਹ ਇੱਕ ਅਸਾਧਾਰਨ ਵਾਧਾ ਸੀ। ਡੀਜੀਪੀ ਨੇ ਕਿਹਾ ਕਿ ਇਸ ਅਸਾਧਾਰਨ ਮੰਗ ਨੂੰ ਪੂਰਾ ਕਰਨ ਲਈ ਹੈਲਪਲਾਈਨ ਰਿਸਪਾਂਸ ਸਮਰੱਥਾ ਪਹਿਲਾਂ ਹੀ ਦੁੱਗਣੀ ਕਰ ਦਿੱਤੀ ਗਈ ਹੈ।
ਪ੍ਰਾਪਤ ਹੋਈਆਂ ਕਾਲਾਂ ਤੁਰੰਤ ਹੱਲ ਕਰਨ ਲਈ 112 ਜ਼ਿਲ•ਾ ਕੰਟਰੋਲ ਰੂਮਾਂ ਨੂੰ ਭੇਜੀਆਂ ਜਾਂਦੀਆਂ ਹਨ। ਫੀਲਡ ਵਿਚ ਮੌਜੂਦ ਪੁਲਿਸ ਫੋਰਸ ਦਾ ਕੰਮ ਸਾਰੀਆਂ ਜਨਤਕ ਜ਼ਰੂਰਤਾਂ ਦਾ ਹੱਲ ਕਰਨਾ ਅਤੇ ਸਾਰੀਆਂ ਸ਼ਿਕਾਇਤਾਂ ਦਾ ਨਿਵਾਰਨ ਕਰਨਾ ਹੈ। ਗੁਪਤਾ ਨੇ ਅੱਗੇ ਕਿਹਾ ਕਿ ਗਰਾਊਂਡ ਫੋਰਸ ਤੇ ਵੱਧ ਰਹੇ ਦਬਾਅ ਦੇ ਮੱਦੇਨਜ਼ਰ ਵਲੰਟੀਅਰਾਂ ਦੀਆਂ ਸੇਵਾਵਾਂ ਲੈਣ ਦਾ ਫੈਸਲਾ ਕੀਤਾ ਗਿਆ।
ਖੁਰਾਕੀ ਵਸਤਾਂ ਅਤੇ ਦਵਾਈਆਂ ਦੀ ਘਾਟ ਸਬੰਧੀ ਸਮੱਸਿਆਵਾਂ ਜ਼ਿਲ•ਾ ਪੁਲਿਸ ਇਕਾਈਆਂ ਵਲੋਂ ਪਹਿਲ ਦੇ ਅਧਾਰ ਤੇ ਹੱਲ ਕੀਤੀਆਂ ਜਾਂਦੀਆਂ ਹਨ ਅਤੇ ਇਸ ਵਿਚ ਡਾਇਲ 112 ਵਾਲੰਟੀਅਰਾਂ ਵਲੋਂ ਸਾਂਝ- ਕਮਿਊਨਿਟੀ ਪੁਲਿਸਿੰਗ ਪਹਿਲਕਦਮੀ ਰਾਹੀਂ ਪੁਲਿਸ ਦੀ ਸਹਾਇਤਾ ਕੀਤੀ ਜਾਂਦੀ ਹੈ। ਡੀਜੀਪੀ ਨੇ ਕਿਹਾ ਗੁਰਪੀਤ ਦਿਓ ,ਏਡੀਜੀਪੀ (ਕਮਿਊਨਿਟੀ ਅਫੇਅਰਜ਼) ਅਤੇ ਕੰਵਰਦੀਪ ਕੌਰ, ਏਆਈਜੀ (ਇੰਟੈਲੀਜੈਂਸ) ਪੂਰਾ ਸੰਚਾਲਨ ਸੰਭਾਲ ਰਹੇ ਹਨ।
ਅੱਜ ਤੱਕ ਪੰਜਾਬ ਪੁਲਿਸ ਵੱਲੋਂ ਗੈਰ ਸਰਕਾਰੀ ਸੰਗਠਨਾਂ, ਗੁਰਦੁਆਰਿਆਂ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਕੁੱਲ 40089562 ਯੂਨਿਟ ਮੀਲ ਸੁੱਕਾ ਰਾਸ਼ਨ ਅਤੇ ਪੱਕੇ ਹੋਏ ਖਾਣੇ ਦੇ 5350698 ਪੈਕਟ ਮੁਹੱਈਆ ਕਰਵਾਏ ਗਏ ਹਨ।
ਡੀਜੀਪੀ ਨੇ ਕਿਹਾ ਕਿ ਵਲੰਟੀਅਰਾਂ ਅਤੇ ਪੁਲਿਸ ਮੁਲਾਜ਼ਮਾਂ ਦੇ ਸਹਿਯੋਗ ਨਾਲ ਪਿੰਡ ਵਾਸੀ ਵੀ ਕਈ ਇਲਾਕਿਆਂ ਵਿਚ ਸਵੈਇੱਛਤ ਤਾਲਾਬੰਦੀ ਨੂੰ ਯਕੀਨੀ ਬਣਾ ਰਹੇ ਹਨ। ਉਨ•ਾਂ ਕਿਹਾ ਕਿ 13241 ਪਿੰਡਾਂ ਵਿਚੋਂ 11638 ਪੂਰੀ ਤਰ•ਾਂ ਸੀਲ ਕਰ ਦਿੱਤੇ ਗਏ ਹਨ, ਜੋ ਕਿ ਪੰਜਾਬ ਦੇ 88 ਪ੍ਰਤੀਸ਼ਤ ਪਿੰਡਾਂ ਦੇ ਬਰਾਬਰ ਹਨ।
ਡੀਜੀਪੀ ਨੇ ਦੱਸਿਆ ਕਿ ਜਿੱਥੋਂ ਤੱਕ ਕਰਫਿਊ ਲਾਗੂ ਕਰਨ ਦੀ ਗੱਲ ਹੈ ਵੀਰਵਾਰ ਨੂੰ 381 ਐਫਆਈਆਰ ਦਰਜ ਕੀਤੀਆਂ ਗਈਆਂ, 568 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ, 186 ਵਾਹਨ ਜ਼ਬਤ ਕੀਤੇ ਅਤੇ 1499 ਵਿਅਕਤੀਆਂ ਨੂੰ ਓਪਨ ਜੇਲ•ਾਂ ਵਿਚ ਭੇਜਿਆ ਗਿਆ। ਇਨ•ਾਂ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਜਾਅਲੀ ਖ਼ਬਰਾਂ ਫੈਲਾਉਣ ਵਿਚ ਲੱਗੇ ਵਿਅਕਤੀਆਂ ਖਿਲਾਫ ਚਾਰ ਐਫਆਈਆਰ ਵੀ ਦਰਜ ਕੀਤੀਆਂ ਗਈਆਂ ਹਨ।