- ਮੁੱਖ ਮੰਤਰੀ ਰਾਹਤ ਫੰਡ ਵਿੱਚ ਵਿੱਚ ਦਾਨ ਦੇਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ : ਭਾਰਤ ਭੂਸ਼ਣ ਆਸ਼ੂ
ਚੰਡੀਗੜ੍ਹ; 10 ਅਪ੍ਰੈਲ 2020 - ਪਨਗ੍ਰੇਨ ਪੰਜਾਬ ਦੇ ਮੁਲਾਜ਼ਮਾਂ ਨੇ ਅੱਜ ਕੋਵੀਡ -19 ਮਹਾਂਮਾਰੀ ਨਾਲ ਟਾਕਰੇ ਲਈ 21,43,925 ਲੱਖ ਰੁਪਏ ਮੁੱਖ ਮੰਤਰੀ ਕੋਰੋਨਾਵਾਇਰਸ ਰਾਹਤ ਫੰਡ ਵਿੱਚ ਦਾਨ ਕੀਤੇ ਹਨ।
ਇਹ ਜਾਣਕਾਰੀ ਅੱਜ ਪੰਜਾਬ ਦੇ ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰਾਂ ਮਾਮਲਿਆਂ ਬਾਰੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਕੈਬਨਿਟ ਦੋਰਾਨ ਮੁੱਖ ਮੰਤਰੀ ਪੰਜਾਬ ਅਤੇ ਆਪਣੇ ਕੈਬਨਿਟ ਸਾਥੀਆਂ ਨੂੰ ਦਿੱਤੀ।
ਉਨ੍ਹਾਂ ਪੰਜਾਬ ਵਿੱਚ ਵਸਦੇ ਭੈਣਾਂ ਤੇ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਰਾਜ ਸਰਕਾਰ ਦੀ ਇਸ ਮੁਸ਼ਕਲ ਘੜੀ ਵਿਚ ਵੱਧ ਤੋਂ ਵੱਧ ਵਿੱਤੀ ਮਦਦ ਕਰਨ ਤਾਂ ਜ਼ੋ ਮੋਜੂਦਾ ਸਥਿਤੀ ਕਾਰਨ ਔਖਾ ਕਰ ਰਹੇ ਲੋਕਾਂ ਦੀ ਲੰਮੇ ਸਮੇਂ ਲਈ ਮਦਦ ਕੀਤੀ ਜਾ ਸਕੇ।
ਉਨ੍ਹਾ ਕਿਹਾ ਕਿ ਇਸ ਕਾਰਜ ਲਈ ਮੁੱਖ ਮੰਤਰੀ ਰਾਹਤ ਫੰਡ ਕੋਵਿਡ 19 ਅਕਾਊ ਨੰਬਰ 50100333026124, ਅਕਾਊਂਟ ਟਾਈਪ : ਸੇਵਿੰਗ, ਆਈ.ਐਫ.ਐਸ.ਸੀ. ਕੋਡ :ਐਚ.ਡੀ.ਐਫ.ਸੀ.0000213, ਸਵਿਟ ਕੋਡ :
ਐਚ.ਡੀ.ਐਫ.ਸੀ.ਆਈ.ਐਨ.ਬੀ.ਬੀ., ਬ੍ਰਾਂਚ ਕੋਡ 0213, ਬ੍ਰਾਂਚ ਨਾਮ ਸੈਕਟਰ 17-ਸੀ, ਚੰਡੀਗੜ੍ਹ ਰਾਹੀਂ ਜਾਂ ਫਿਰ ਆਨਲਾਈਨ http://cmrf.punjab.gov.in ਤੇ ਕੀਤੀ ਜਾ ਸਕਦੀ ਹੈ।